ਬਰਸੀ ''ਤੇ ਸੁਸ਼ਮਾ ਸਵਰਾਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਯਾਦ

08/06/2020 4:22:32 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਨੇਤਾ ਰਹੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਸਵਾਰਥ ਭਾਵ ਤੋਂ ਭਾਰਤ ਦੀ ਸੇਵਾ ਕੀਤੀ ਅਤੇ ਗਲੋਬਲ ਮੰਚ 'ਤੇ ਉਹ ਦੇਸ਼ ਦੀ ਆਵਾਜ਼ ਸੀ। ਦੱਸਣਯੋਗ ਹੈ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਪਿਛਲੇ ਸਾਲ 67 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਆਪਣੇ ਦਿਹਾਂਤ ਦੇ ਕੁਝ ਘੰਟੇ ਪਹਿਲਾਂ ਹੀ ਸੁਸ਼ਮਾ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਰੱਦ ਕੀਤੇ ਜਾਣ ਲਈ ਟਵੀਟ ਕਰ ਕੇ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਸੀ। ਧਾਰਾ-370 ਦੀ ਵਜ੍ਹਾ ਕਰ ਕੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਿਆ ਹੋਇਆ ਸੀ। 

PunjabKesari

ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਪਹਿਲੀ ਬਰਸੀ 'ਤੇ ਅੱਜ ਸੁਸ਼ਮਾ ਜੀ ਦੀ ਯਾਦ ਆ ਰਹੀ ਹੈ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਬਹੁਤ ਲੋਕਾਂ ਨੂੰ ਦੁਖੀ ਕਰ ਦਿੱਤਾ। ਉਨ੍ਹਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਿਸਵਾਰਥ ਭਾਵ ਤੋਂ ਭਾਰਤ ਦੀ ਸੇਵਾ ਕੀਤੀ ਅਤੇ ਗਲੋਬਲ ਮੰਚ 'ਤੇ ਉਹ ਦੇਸ਼ ਦੀ ਆਵਾਜ਼ ਸੀ। ਮੋਦੀ ਨੇ ਇਸ ਮੌਕੇ 'ਤੇ ਪਿਛਲੇ ਸਾਲ ਸੁਸ਼ਮਾ ਦੇ ਦਿਹਾਂਤ 'ਤੇ ਆਯੋਜਿਤ ਇਕ ਪ੍ਰਾਰਥਨਾ ਸਭਾ 'ਚ ਦਿੱਤੇ ਗਏ ਆਪਣੇ ਸੰਬੋਧਨ ਦਾ ਵੀਡੀਓ ਵੀ ਸਾਂਝਾ ਕੀਤਾ।

PunjabKesari

ਦੱਸ ਦੇਈਏ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਸਮੱਸਿਆਵਾਂ ਦੇ ਹੱਲ ਲਈ ਸੁਸ਼ਮਾ ਸਵਰਾਜ ਤੁਰੰਤ ਜਵਾਬ ਦਿੰਦੇ ਸਨ। ਮੋਦੀ ਨੇ ਉਨ੍ਹਾਂ ਦੀ ਤੁਰੰਤ ਪ੍ਰਤੀਕਿਰਿਆ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਨੂੰ ਬਦਲ ਕੇ ਰੱਖ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਮੰਤਰਾਲਾ ਪਹਿਲਾਂ ਪ੍ਰੋਟੋਕਾਲ ਨਾਲ ਬੰਨ੍ਹਿਆ ਹੋਇਆ ਸੀ ਪਰ ਸੁਸ਼ਮਾ ਸਵਰਾਜ ਨੇ ਉਸ ਨੂੰ ਲੋਕ ਪੱਖੀ ਬਣਾ ਦਿੱਤਾ ਹੈ।


Tanu

Content Editor

Related News