ਪੋਲੈਂਡ ਪਹੁੰਚੇ PM ਮੋਦੀ ਦਾ ਨਿੱਘਾ ਸਵਾਗਤ

Wednesday, Aug 21, 2024 - 06:16 PM (IST)

ਵਾਰਸਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਵਿੱਚ ਪੋਲੈਂਡ ਪਹੁੰਚ ਗਏ ਹਨ। ਪਿਛਲੇ 45 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪੋਲੈਂਡ ਦੀ ਇਹ ਪਹਿਲੀ ਯਾਤਰਾ ਵੀ ਹੈ। ਇਸ ਦੌਰਾਨ ਵਾਰਸਾ ਹਵਾਈ ਅੱਡੇ 'ਤੇ ਪੀ.ਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਪੀ.ਐਮ ਮੋਦੀ 21 ਅਤੇ 22 ਅਗਸਤ ਨੂੰ ਪੋਲੈਂਡ ਜਾਣਗੇ ਅਤੇ ਇਸ ਤੋਂ ਬਾਅਦ ਉਹ 23 ਅਗਸਤ ਨੂੰ ਯੁੱਧ ਪ੍ਰਭਾਵਿਤ ਯੂਕ੍ਰੇਨ ਦੀ ਰਾਜਧਾਨੀ ਕੀਵ ਜਾਣਗੇ। ਪੀ.ਐਮ ਮੋਦੀ ਦੀ ਪੋਲੈਂਡ ਫੇਰੀ ਅਜਿਹੇ ਸਮੇਂ ਆਈ ਹੈ ਜਦੋਂ ਦੋਵੇਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰੇ ਕਰ ਰਹੇ ਹਨ।

PunjabKesari

ਪੀ.ਐਮ.ਓ ਨੇ ਦੌਰੇ ਬਾਰੇ ਦਿੱਤੀ ਜਾਣਕਾਰੀ 

ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਪੱਤਰ ਜਾਰੀ ਕਰਕੇ ਉਨ੍ਹਾਂ ਦੇ ਦੌਰੇ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ । ਪੱਤਰ ਵਿੱਚ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਪੋਲੈਂਡ ਦੀ ਮੇਰੀ ਫੇਰੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਪੂਰੇ ਕਰ ਰਹੇ ਹਾਂ। ਪੋਲੈਂਡ ਮੱਧ ਯੂਰਪ ਵਿੱਚ ਇੱਕ ਪ੍ਰਮੁੱਖ ਆਰਥਿਕ ਭਾਈਵਾਲ ਹੈ। ਮੈਂ ਲੋਕਤੰਤਰ ਅਤੇ ਬਹੁਲਵਾਦ ਪ੍ਰਤੀ ਸਾਡੀ ਆਪਸੀ ਵਚਨਬੱਧਤਾ ਦੀ ਉਮੀਦ ਕਰਦਾ ਹਾਂ। ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਮੇਰੇ ਦੋਸਤ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਮੁਲਾਕਾਤ ਕੀਤੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖਬਰੀ; ਸਸਤੀ ਹਵਾਈ ਯਾਤਰਾ ਦਾ ਮਿਲੇਗਾ ਮੌਕਾ

ਜ਼ੇਲੇਂਸਕੀ ਦੇ ਸੱਦੇ 'ਤੇ ਪੀ.ਐਮ ਮੋਦੀ ਜਾਣਗੇ ਯੂਕ੍ਰੇਨ 

ਇਸ ਪੱਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੀ.ਐਮ.ਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸੱਦੇ 'ਤੇ ਯੂਕ੍ਰੇਨ ਦਾ ਦੌਰਾ ਕਰ ਰਹੇ ਹਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕ੍ਰੇਨ ਦੀ ਪਹਿਲੀ ਯਾਤਰਾ ਹੋਵੇਗੀ। ਪੋਲੈਂਡ ਦੀ ਆਪਣੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਰੇਲ ਰਾਹੀਂ ਯੂਕ੍ਰੇਨ ਦੀ ਰਾਜਧਾਨੀ ਕੀਵ ਦੀ ਯਾਤਰਾ ਕਰਨਗੇ, ਜਿਸ ਵਿੱਚ ਲਗਭਗ 10 ਘੰਟੇ ਲੱਗਣਗੇ। ਇਸ ਦੌਰੇ ਨਾਲ ਭਾਰਤ ਅਤੇ ਯੂਕੇਨ ਦਰਮਿਆਨ ਲਗਾਤਾਰ ਸਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ​​ਅਤੇ ਵਧੇਰੇ ਜੀਵੰਤ ਸਬੰਧਾਂ ਦੀ ਨੀਂਹ ਰੱਖਣ ਵਿੱਚ ਮਦਦ ਮਿਲਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News