PM ਮੋਦੀ ਪਹੁੰਚੇ ਨਿਊਯਾਰਕ, ਅੱਜ ਦੇ ਮੈਗਾ ਇਵੈਂਟ ਲਈ 25 ਹਜ਼ਾਰ ਤੋਂ ਵੱਧ ਲੋਕ ਰਜਿਸਟਰਡ

Sunday, Sep 22, 2024 - 09:42 AM (IST)

ਵਿਲਮਿੰਗਟਿਨ (ਏ.ਐੱਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਪਹੁੰਚ ਗਏ ਹਨ, ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਸਭਾ 'ਚ ਇਕ ਸੰਮੇਲਨ ਨੂੰ ਸੰਬੋਧਨ ਕਰਨਗੇ।। ਇਸ ਤੋਂ ਪਹਿਲਾਂ 21 ਸਤੰਬਰ ਨੂੰ ਉਹ ਫਿਲਾਡੇਲਫੀਆ ਵਿੱਚ ਕਵਾਡ ਲੀਡਰਜ਼ ਸਮਿਟ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨੀ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਵੀ ਦੁਵੱਲੀ ਬੈਠਕ ਕੀਤੀ।ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਨਿਊਯਾਰਕ ਦੇ ਲੋਂਗ ਆਈਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਅਗਲੇ ਦਿਨ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ 'ਸਮਿਟ ਆਫ ਦਾ ਫਿਊਚਰ' ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਆਰਟੀਫੀਸ਼ੀਅਲ ਇੰਟੈਲੀਜੈਂਸ, 'ਕੁਆਂਟਮ ਕੰਪਿਊਟਿੰਗ' ਅਤੇ 'ਸੈਮੀਕੰਡਕਟਰ' ਦੇ ਖੇਤਰਾਂ ਵਿੱਚ ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਵੀ ਮੀਟਿੰਗ ਕਰਨਗੇ।

ਪੀ.ਐਮ ਮੋਦੀ ਨੇ ਕਲਾਕਾਰਾਂ ਨਾਲ ਕੀਤੀ ਮੁਲਾਕਾਤ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਦੇ ਇੱਕ ਹੋਟਲ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਡਾਂਸ ਕਲਾਕਾਰਾਂ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।

 297 ਵਿਰਾਸਤੀ ਵਸਤੂਆਂ ਵਾਪਸ ਕਰਨ ਲਈ ਅਮਰੀਕਾ ਦਾ ਧੰਨਵਾਦ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 297 ਵਿਰਾਸਤੀ ਵਸਤਾਂ ਵਾਪਸ ਕਰਨ ਲਈ ਅਮਰੀਕਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂਨੇ ਕਿਹਾ,"ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨਾ ਅਤੇ ਸੱਭਿਆਚਾਰਕ ਸੰਪਤੀਆਂ ਦੀ ਗੈਰ-ਕਾਨੂੰਨੀ ਤਸਕਰੀ ਵਿਰੁੱਧ ਲੜਾਈ ਨੂੰ ਮਜ਼ਬੂਤ ਸਾਡਾ ਉਦੇਸ਼ ਹੈ। ਮੈਂ ਰਾਸ਼ਟਰਪਤੀ ਬਾਈਡੇਨ ਅਤੇ ਅਮਰੀਕੀ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ 297 ਅਨਮੋਲ ਵਿਰਾਸਤੀ ਵਸਤੂਆਂ ਭਾਰਤ ਨੂੰ ਵਾਪਸ ਕੀਤੀਆਂ ਹਨ।"

PunjabKesari

ਪੀ.ਐਮ ਮੋਦੀ ਭਾਰਤੀ ਭਾਈਚਾਰੇ ਨੂੰ ਕਰਨਗੇ ਸੰਬੋਧਨ, 25 ਹਜ਼ਾਰ ਤੋਂ ਵੱਧ ਲੋਕ ਰਜਿਸਟਰਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕੀ ਸ਼ਹਿਰ ਨਿਊਯਾਰਕ ਦੇ ਲੌਂਗ ਆਈਲੈਂਡ ਵਿੱਚ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਜ਼ੀਅਮ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਐਤਵਾਰ ਦੇਰ ਰਾਤ ਹੋਣ ਦੀ ਸੰਭਾਵਨਾ ਹੈ। ਘਟਨਾ ਸਥਾਨ ਦੇ ਅੰਦਰੋਂ ਦ੍ਰਿਸ਼ ਸਾਹਮਣੇ ਆਏ ਹਨ, ਜਿੱਥੇ ਮੋਦੀ ਅਤੇ ਅਮਰੀਕਾ ਸਿਰਲੇਖ ਵਾਲਾ ਸਮਾਗਮ ਆਯੋਜਿਤ ਕੀਤਾ ਜਾਣਾ ਹੈ। ਪ੍ਰਵਾਸੀ ਭਾਰਤੀਆਂ ਵਿੱਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ।

ਪੜ੍ਹੋ ਇਹ ਅਹਿਮ ਖ਼ਬਰ-4.27 ਲੱਖ ਵਿਦਿਆਰਥੀ ਕੈਨੇਡਾ 'ਚ, ਜਾਣੋ ਟਰੂਡੋ ਦੇ ਫ਼ੈਸਲੇ ਦਾ ਭਾਰਤੀਆਂ 'ਤੇ ਕੀ ਹੋਵੇਗਾ ਅਸਰ

13 ਹਜ਼ਾਰ ਲੋਕਾਂ ਦੀ ਸਮਰੱਥਾ, 25 ਹਜ਼ਾਰ ਤੋਂ ਵੱਧ ਲੋਕ ਰਜਿਸਟਰਡ

ਇਸ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਿਊਯਾਰਕ ਦੇ ਲੋਂਗ ਆਈਲੈਂਡ ਸਥਿਤ ਇਨਡੋਰ ਸਟੇਡੀਅਮ, ਜਿੱਥੇ ਉਨ੍ਹਾਂ ਦਾ ਪ੍ਰੋਗਰਾਮ ਹੋਣਾ ਹੈ, ਦੀ ਸਮਰੱਥਾ 13 ਹਜ਼ਾਰ ਲੋਕਾਂ ਦੀ ਹੈ, ਜਦੋਂ ਕਿ ਇਸ ਵਿਚ ਹਿੱਸਾ ਲੈਣ ਲਈ 25 ਹਜ਼ਾਰ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਆਪਣੇ ਤਿੰਨ ਦਿਨਾਂ ਅਮਰੀਕੀ ਦੌਰੇ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਮੋਦੀ ਸਥਾਨਕ ਸਮੇਂ ਅਨੁਸਾਰ 22 ਸਤੰਬਰ ਨੂੰ ਲੌਂਗ ਆਈਲੈਂਡ ਦੇ ਨਸਾਓ ਵੈਟਰਨਜ਼ ਮੈਮੋਰੀਅਲ ਕੋਲੀਜ਼ੀਅਮ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਇਸ ਪ੍ਰੋਗਰਾਮ ਨੂੰ 'ਮੋਦੀ ਐਂਡ ਅਮਰੀਕਾ: ਪ੍ਰੋਗਰੈਸ ਟੂਗੇਦਰ' ਦਾ ਨਾਂ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News