ਭਾਰਤ-ਫਰਾਂਸ ਦੀ ਦੋਸਤੀ ਕਿਸੇ ਸੁਆਰਥ 'ਤੇ ਨਹੀਂ ਟਿਕੀ : PM ਮੋਦੀ

08/22/2019 10:35:09 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਤੇ ਫਰਾਂਸ ਵਿਚਾਲੇ ਸੰਬੰਧ ਸੈਂਕੜੇ ਸਾਲ ਪੁਰਾਣਾ ਹੈ। ਮੈਕਰੋਨ ਨਾਲ ਅਸੀਂ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਗੱਲ ਕੀਤੀ। 2022 'ਚ ਭਾਰਤ ਦੀ ਆਜ਼ਾਦੀ ਨੂੰ 75 ਸਾਲ ਹੋਣਗੇ। ਸਾਡਾ ਟੀਚਾ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਇਕੋਨਾਮੀ ਬਣਾਉਣਾ ਹੈ। ਦੋਹਾਂ ਪਾਸਿਓਂ ਟੂਰਿਜ਼ਮ 'ਚ ਵੀ ਵਾਧਾ ਹੋ ਰਿਹਾ ਹੈ। ਸਾਨੂੰ ਦੋਹਾਂ ਦੇਸ਼ਾਂ ਨੂੰ ਅੱਤਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਇਸ ਤੋਂ ਨਜਿੱਠਣ ਲਈ ਫਰਾਂਸ ਦਾ ਸਹਿਯੋਗ ਮਿਲਿਆ ਹੈ।

ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ-ਪੱਖੀ ਗੱਲਬਾਤ ਤੋਂ ਬਾਅਦ ਕਿਹਾ, 'ਅਸੀਂ ਇਕ ਦੂਜੇ ਨੂੰ ਲੈ ਕੇ ਵਚਨਬੱਧ ਹਾਂ। ਭਾਰਤ ਦਾ ਲੋਕਤੰਤਰ ਸ਼ਾਨਦਾਰ ਹੈ। ਅਸੀਂ ਹਾਲੇ ਪੀ.ਐੱਮ, ਮੋਦੀ ਨਾਲ ਕਈ ਮੁੱਦਿਆਂ 'ਤੇ ਗੱਲ ਕੀਤੀ। ਇਸ 'ਚ ਡਿਜੀਟਲ ਤਕਨੀਕ ਸਣੇ ਹੋਰ ਮੁੱਦੇ ਵੀ ਹਨ। ਅਸੀਂ ਦੇਖਿਆ ਹੈ ਕਿ ਕਾਫੀ ਮੁੱਦਿਆਂ 'ਤੇ ਅਸੀਂ ਬਹੁਤ ਅੱਗੇ ਵੱਧ ਚੁੱਕੇ ਹਾਂ। ਅਸੀਂ ਆਪਣੀ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਹੈ। ਅਸੀਂ ਪੁਲਾੜ 'ਚ ਸਹਿਯੋਗ 'ਤੇ ਇਕ ਨਵਾਂ ਐਗ੍ਰੀਮੈਂਟ ਕੀਤਾ ਹੈ। ਅਸੀਂ ਭਾਰਤ ਨੂੰ ਚੰਦਰਯਾਨ ਭੇਜਣ ਲਈ ਵਧਾਈ ਦਿੰਦੇ ਹਾਂ। ਅਸੀਂ ਅੱਤਵਾਦ 'ਤੇ ਵੀ ਇਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।

ਮੈਕਰੋਨ ਨੇ ਕਿਹਾ, ਮਾਰਚ 2018 'ਚ ਜਦੋਂ ਭਾਰਤ ਗਿਆ ਤਾਂ ਅਸੀਂ ਵਪਾਰ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਸੀ। ਅਸੀਂ ਇਸ ਸਾਲ ਹੀ ਇਸ ਨੂੰ ਪੂਰਾ ਕਰ ਲਿਆ ਹੈ। ਭਾਰਤ ਤੇ ਫਰਾਂਸ ਵਿਚਾਲੇ ਆਰਥਿਕ ਵਪਾਰ 'ਚ 25 ਫੀਸਦੀ ਵਧਿਆ ਹੈ। ਅਸੀਂ ਕਸ਼ਮੀਰ 'ਤੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਜੰਮੂ ਕਸ਼ਮੀਰ ਦੇ ਹਾਲਾਤ 'ਤੇ ਮੈਨੂੰ ਦੱਸਿਆ। ਇਸ ਦਾ ਹੱਲ ਭਾਰਤ ਤੇ ਪਾਕਿਸਤਾਨ ਹੀ ਕੱਢ ਸਕਦੇ ਹਨ। ਇਹ ਵੀ ਬਹੁਤ ਜ਼ਰੂਰੀ ਹੈ ਕਿ ਸਥਿਰਤਾ ਬਣੀ ਰਹੀ ਰਹੇ।

ਪੀ.ਐੱਮ. ਮੋਦੀ 22 ਤੋਂ 23 ਅਗਸਤ ਤਕ ਫਰਾਂਸ 'ਚ ਦੋ-ਪੱਖੀ ਬੈਠਕਾਂ 'ਚ ਹਿੱਸਾ ਲੈਣਗੇ, ਜਿਨ੍ਹਾਂ 'ਚ ਫਰਾਂਸ ਦੇ ਰਾਸ਼ਟਰਪਤੀ ਅਮੈਨੁਅਲ ਮੈਕਰੋਨ ਤੇ ਪੀ.ਐੱਮ. ਐਡਵਰਡ ਫਿਲਿਪ ਵੀ ਸ਼ਾਮਲ ਹੋਣਗੇ। ਪੀ.ਐੱਮ. ਮੋਦੀ ਫਰਾਂਸ 'ਚ 1950 ਤੇ 1960 ਦੇ ਦਹਾਕੇ 'ਚ ਏਅਰ ਇੰਡੀਆ ਦੇ ਦੋ ਜਹਾਜ਼ ਹਾਦਸਿਆਂ 'ਚ ਮਾਰੇ ਗਏ ਪੀੜਤਾਂ ਦੀ ਯਾਦ 'ਚ ਬਣਾਏ ਗਏ ਇਕ ਯਾਦਗਾਰ ਸਥਾਨ ਦਾ ਉਦਘਾਟਨ ਕਰਨਗੇ। 25-26 ਅਗਸਤ ਤਕ ਪੀ.ਐੱਮ. ਮੋਦੀ ਜੀ-7 ਮੀਟਿੰਗ ਦਾ ਵੀ ਹਿੱਸਾ ਬਣਨਗੇ।


Inder Prajapati

Content Editor

Related News