PM ਮੋਦੀ ਪਹੁੰਚੇ ਅਯੁੱਧਿਆ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ
Monday, Jan 22, 2024 - 10:59 AM (IST)
ਲਖਨਊ- ਅਯੁੱਧਿਆ 'ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਪਹੁੰਚ ਗਏ ਹਨ। ਉਹ ਸਭ ਤੋਂ ਪਹਿਲਾਂ ਸਰਊ ਨਦੀ 'ਚ ਇਸ਼ਨਾਨ ਕਰਨਗੇ। ਉਸ ਤੋਂ ਬਾਅਦ ਨਵੇਂ ਮੰਦਰ 'ਚ ਪਹੁੰਚਣਗੇ ਅਤੇ ਪੂਜਾ 'ਚ ਸ਼ਾਮਲ ਹੋਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਯੁੱਧਿਆ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ : 5 ਸਦੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ, ਸ਼ੁੱਭ ਮਹੂਰਤ 'ਚ ਵਿਰਾਜਣਗੇ ਰਾਮਲੱਲਾ
ਸ਼੍ਰੀ ਰਾਮਜਨਮਭੂਮੀ ਟਰੱਸਟ ਅਨੁਸਾਰ ਸ਼੍ਰੀਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੁਪਹਿਰ 12.30 ਵਜੇ ਸ਼ੁੱਭ ਮਹੂਰਤ 'ਚ ਸੰਪੰਨ ਹੋਵੇਗੀ। ਪੰਚਾਂਗ ਅਨੁਸਾਰ 22 ਜਨਵਰੀ ਨੂੰ ਪੌਸ਼ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਾਰੀਖ਼ ਰਹੇਗੀ। ਇਸ ਦਿਨ ਸ਼ੁੱਭ ਮਹੂਰਤ ਤੋਂ ਇਲਾਵਾ ਸਰਵਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ ਅਤੇ ਰਵੀ ਯੋਗ ਵਰਗੇ ਕਈ ਸ਼ੁੱਭ ਯੋਗ ਬਣ ਰਹੇ ਹਨ। ਭਗਵਾਨ ਰਾਮ ਦਾ ਜਨਮ ਤ੍ਰੇਤਾ ਯੁੱਗ 'ਚ ਸ਼ੁੱਭ ਮਹੂਰਤ 'ਚ ਹੀ ਹੋਇਆ ਸੀ। ਇਸ ਮੂਹਰਤ ਨੂੰ ਬਹੁਤ ਸ਼ੁੱਭ ਮੰਨਿਆ ਗਿਆ ਹੈ। ਇਹੀ ਕਾਰਨ ਹੈ ਕਿ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਇਸੇ ਮਹੂਰਤ 'ਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8