PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ

Thursday, Feb 26, 2026 - 02:18 PM (IST)

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ ਕੀਤੀ ਭੇਟ

ਯੇਰੂਸ਼ਲਮ (ਏ.ਐੱਨ.ਆਈ.)- ਇਜ਼ਰਾਈਲ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਯੇਰੂਸ਼ਲਮ ਵਿੱਚ ਹੋਲੋਕਾਸਟ ਯਾਦਗਾਰ 'ਯਾਦ ਵਾਸ਼ੇਮ' ਦਾ ਦੌਰਾ ਕੀਤਾ ਅਤੇ ਹੋਲੋਕਾਸਟ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਯਾਦਗਾਰੀ ਹਾਲ ਵਿਖੇ ਮੌਨ ਖੜ੍ਹੇ ਰਹੇ, ਜਦੋਂ ਕਿ ਹੋਲੋਕਾਸਟ ਦੇ ਪੀੜਤਾਂ ਦੇ ਸਨਮਾਨ ਵਿਚ ਕਦੀਸ਼ ਵਿੱਚ ਪ੍ਰਾਰਥਨਾ ਹੋ ਰਹੀ ਸੀ। 

PunjabKesari

ਪੜ੍ਹੋ ਇਹ ਖਾਸ  ਖ਼ਬਰ-- PM ਮੋਦੀ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਰਮਨੀ ਵਿੱਚ ਨਾਜ਼ੀ ਸ਼ਾਸਨ ਦੌਰਾਨ ਬਦਨਾਮ ਤਾਨਾਸ਼ਾਹ ਹਿਟਲਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਵਿਰੁੱਧ ਇੱਕ ਮੁਹਿੰਮ ਚਲਾਈ ਸੀ, ਜਿਸ ਵਿੱਚ ਵੱਡੇ-ਵੱਡੇ ਕੈਂਪ ਬਣਾ ਕੇ ਲੱਖਾਂ ਯਹੂਦੀਆਂ ਨੂੰ ਜ਼ਹਿਰੀਲੀ ਗੈਸ ਨਾਲ ਮਾਰ ਦਿੱਤਾ ਗਿਆ ਸੀ। ਇਸਨੂੰ ਹੋਲੋਕਾਸਟ ਵਜੋਂ ਜਾਣਿਆ ਜਾਂਦਾ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਹੋਲੋਕਾਸਟ ਵਿੱਚ 60 ਲੱਖ ਲੋਕ ਮਾਰੇ ਗਏ ਸਨ। ਹੋਲੋਕਾਸਟ ਪੀੜਤਾਂ ਦੀ ਯਾਦ ਵਿੱਚ ਯਾਦ ਵਾਸ਼ੇਮ ਯਾਦਗਾਰ ਬਣਾਈ ਗਈ ਹੈ।

ਪੜ੍ਹੋ ਇਹ ਖਾਸ  ਖ਼ਬਰ-ਹਿੰਦੂ ਮੰਦਰ ਵੇਚਣ ਦੀ ਤਿਆਰੀ 'ਚ ਬ੍ਰਿਟਿਸ਼ ਸਰਕਾਰ ! ਸ਼ਰਧਾਲੂਆਂ ਵੱਲੋਂ ਵਿਰੋਧ

ਇਸ ਯਾਦਗਾਰ ਵਿੱਚ ਹੋਲੋਕਾਸਟ ਇਤਿਹਾਸ ਅਜਾਇਬ ਘਰ, ਹਾਲ ਆਫ ਨੇਮਜ਼ ਅਤੇ ਬੱਚਿਆਂ ਦਾ ਸਮਾਰਕ ਸ਼ਾਮਲ ਹਨ। ਯਾਦ ਵਾਸ਼ੇਮ "Righteous Among the Nations" ਮਤਲਬ ਗੈਰ-ਯਹੂਦੀਆਂ ਦਾ ਵੀ ਸਨਮਾਨ ਕਰਦਾ ਹੈ, ਜਿਨ੍ਹਾਂ ਨੇ ਯਹੂਦੀਆਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਈਆਂ। ਸਿੱਖਿਆ, ਖੋਜ ਅਤੇ ਯਾਦਾਂ ਰਾਹੀਂ, ਯਾਦ ਵਾਸ਼ੇਮ ਇਹ ਯਕੀਨੀ ਬਣਾਉਂਦਾ ਹੈ ਕਿ ਪੀੜਤਾਂ ਅਤੇ ਬਚੇ ਲੋਕਾਂ ਦੀਆਂ ਕਹਾਣੀਆਂ ਨੂੰ ਕਦੇ ਨਾ ਭੁੱਲਿਆ ਜਾਵੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ  ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Vandana

Content Editor

Related News