ਬੰਗਾਲ ਸਹੁੰ ਚੁੱਕ ਸਮਾਗਮ ''ਚ PM ਨੇ ਜੱਫੀ ਪਾਉਣ ਮਗਰੋਂ ਕਿਸ ਦੇ ਪੈਰੀਂ ਲਾਏ ਹੱਥ ?
Saturday, May 09, 2026 - 01:18 PM (IST)
ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਚ ਅੱਜ ਭਾਜਪਾ ਦੇ ਮੁੱਖ ਮੰਤਰੀ ਸ਼ੁਭੇਂਦ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸ ਸਹੁੰ ਚੁੱਕ ਸਮਾਗਮ ਵਿਚ PM ਨਰਿੰਦਰ ਮੋਦੀ ਸਣੇ ਕਈ ਵੱਡੇ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ। PM ਮੋਦੀ ਦੇ ਆਉਣ 'ਤੇ ਸਹੁੰ ਚੁੱਕ ਸਮਾਗਮ ਦੌਰਾਨ ਇਕ ਬੇਹੱਦ ਭਾਵੁਕ ਕਰ ਦੇਣ ਵਾਲਾ ਅਤੇ ਇਤਿਹਾਸਕ ਪਲ ਦੇਖਣ ਨੂੰ ਮਿਲਿਆ। ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਸਟੇਜ 'ਤੇ ਪਹੁੰਚੇ, ਉਨ੍ਹਾਂ ਨੇ ਇਸ ਦੌਰਾਨ 98 ਸਾਲਾ ਸੀਨੀਅਰ ਭਾਜਪਾ ਨੇਤਾ ਮੱਖਣਲਾਲ ਸਰਕਾਰ ਨੇ ਪੈਰ ਛੂਹ ਆਸ਼ੀਰਵਾਦ ਲਿਆ।

ਇਸ ਦੌਰਾਨ PM ਮੋਦੀ ਨੇ ਨਾ ਸਿਰਫ਼ ਉਨ੍ਹਾਂ ਨੂੰ ਗਲੇ ਲਗਾਇਆ, ਸਗੋਂ ਸਨਮਾਨਿਕ ਕਰਦੇ ਹੋਏ ਕਾਫ਼ੀ ਦੇਰ ਤੱਕ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਸਟੇਜ 'ਤੇ ਜਿਸ ਬਜ਼ੁਰਗ ਵਿਅਕਤੀ ਦੇ ਪੈਰ ਛੂਹੇ ਹਨ, ਉਹ 98 ਸਾਲ ਦੇ ਮੱਖਣ ਲਾਲ ਸਰਕਾਰ ਹਨ, ਜੋ ਪੱਛਮੀ ਬੰਗਾਲ ਦੇ ਸੀਨੀਅਰ ਭਾਜਪਾ ਵਰਕਰਾਂ ਵਿੱਚੋਂ ਇੱਕ ਹਨ। ਮੱਖਣ ਲਾਲ ਸਰਕਾਰ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ। 1952 ਵਿੱਚ ਉਨ੍ਹਾਂ ਨੂੰ ਭਾਰਤੀ ਤਿਰੰਗਾ ਲਹਿਰਾਉਣ ਦੇ ਅੰਦੋਲਨ ਦੌਰਾਨ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ ਕਸ਼ਮੀਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

1980 ਵਿੱਚ ਭਾਜਪਾ ਦੇ ਗਠਨ ਤੋਂ ਬਾਅਦ, ਉਹ ਪੱਛਮੀ ਦਿਨਾਜਪੁਰ, ਜਲਪਾਈਗੁੜੀ ਅਤੇ ਦਾਰਜੀਲਿੰਗ ਜ਼ਿਲ੍ਹਿਆਂ ਲਈ ਸੰਗਠਨਾਤਮਕ ਕੋਆਰਡੀਨੇਟਰ ਬਣੇ। 1981 ਤੋਂ ਲਗਾਤਾਰ ਸੱਤ ਸਾਲ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ। ਭਾਰਤ ਵਿੱਚ ਰਾਸ਼ਟਰਵਾਦੀ ਲਹਿਰ ਨਾਲ ਜੁੜੇ ਸ਼ੁਰੂਆਤੀ ਜ਼ਮੀਨੀ ਪੱਧਰ ਦੇ ਨੇਤਾਵਾਂ ਵਿੱਚੋਂ ਇੱਕ ਸਨ। ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਦੇ ਮੰਚ 'ਤੇ ਕਵੀ ਰਬਿੰਦਰਨਾਥ ਟੈਗੋਰ ਦੀ ਤਸਵੀਰ ਸੀ, ਜਿਨ੍ਹਾਂ ਦੀ ਜਨਮ ਵਰ੍ਹੇਗੰਢ ਅੱਜ ਮਨਾਈ ਜਾ ਰਹੀ ਹੈ। ਸਟੇਜ 'ਤੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਤੋਂ ਬਾਅਦ, ਸ਼੍ਰੀ ਅਧਿਕਾਰੀ ਨੇ ਵੀ ਗੁਰੂਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਸਟੇਜ ਤੋਂ ਰਾਜ ਦੇ ਲੋਕਾਂ ਨੂੰ ਝੁਕ ਕੇ ਪ੍ਰਣਾਮ ਕੀਤਾ।

