PM ਮੋਦੀ ਦੀ ਮਾਂ 'ਤੇ ਟਿੱਪਣੀ ਤੋਂ ਸਟੇਜ 'ਤੇ ਹਿਜਾਬ ਉਤਾਰਨ ਸਣੇ ਸਾਲ 2025 'ਚ ਨਵੇਂ ਵਿਵਾਦ ਛੇੜ ਗਏ ਇਹ ਮੁੱਦੇ

Wednesday, Dec 31, 2025 - 02:05 PM (IST)

PM ਮੋਦੀ ਦੀ ਮਾਂ 'ਤੇ ਟਿੱਪਣੀ ਤੋਂ ਸਟੇਜ 'ਤੇ ਹਿਜਾਬ ਉਤਾਰਨ ਸਣੇ ਸਾਲ 2025 'ਚ ਨਵੇਂ ਵਿਵਾਦ ਛੇੜ ਗਏ ਇਹ ਮੁੱਦੇ

ਨੈਸ਼ਨਲ ਡੈਸਕ : ਸਾਲ 2025 ਦਾ ਅੱਜ ਖ਼ਤਮ ਹੋਣ ਵਾਲਾ ਹੈ, ਜਿਸ ਤੋਂ ਬਾਅਦ ਸਾਲ 2026 ਦੀ ਸ਼ੁਰੂਆਤ ਹੋ ਜਾਵੇਗੀ। ਨਵੇਂ ਸਾਲ ਨੂੰ ਲੈ ਕੇ ਕੁਝ ਘੰਟੇ ਬਾਕੀ ਹਨ। ਇਸ ਸਾਲ ਸਿਆਸਤਦਾਨਾਂ ਦੇ ਬਿਆਨਾਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਕਾਫ਼ੀ ਹੰਗਾਮਾ ਹੋਇਆ, ਜੋ ਵੱਡੇ ਮੁੰਦੇ ਬਣ ਗਏ। ਕੁਝ ਮੁੱਦੇ ਅਜਿਹੇ ਸਨ, ਜਿਨ੍ਹਾਂ ਨੇ ਨਾ ਸਿਰਫ਼ ਬਿਹਾਰ ਦੇ ਰਾਜਨੀਤਿਕ ਦ੍ਰਿਸ਼ ਨੂੰ ਪ੍ਰਭਾਵਿਤ ਕੀਤਾ, ਸਗੋਂ ਪੂਰੇ ਦੇਸ਼ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਵਿੱਚੋਂ ਵੋਟਰ ਸੂਚੀਆਂ ਲਈ SIR ਪ੍ਰਕਿਰਿਆ ਪ੍ਰਮੁੱਖ ਹੈ। ਚੋਣ ਕਮਿਸ਼ਨ ਨੇ ਬਿਹਾਰ ਵਿੱਚ SIR ਸ਼ੁਰੂ ਕੀਤੀ ਸੀ। ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ ਤਿਆਰ ਕੀਤਾ ਗਿਆ ਸ਼ਬਦ "ਵੋਟ ਚੋਰੀ" ਹੁਣ ਦੇਸ਼ ਭਰ ਵਿੱਚ ਗੂੰਜ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਵੱਡੇ ਮੁੱਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...

ਪੜ੍ਹੋ ਇਹ ਵੀ - ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?

1. SIR ਤੇ ਘੁਸਪੈਠੀਆਂ ਦਾ ਮੁੱਦਾ ਬਣਿਆ ਚਰਚਾ ਦਾ ਵਿਸ਼ਾ 
ਇਸ ਸਾਲ ਦੇ ਸ਼ੁਰੂ ਵਿੱਚ ਚੋਣ ਕਮਿਸ਼ਨ ਨੇ ਕਈ ਰਾਜਾਂ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਪ੍ਰਕਿਰਿਆ ਸ਼ੁਰੂ ਕੀਤੀ ਸੀ। ਐਸਆਈਆਰ ਦਾ ਮੁੱਦਾ ਸਾਲ ਭਰ ਇੱਕ ਰਾਜਨੀਤਿਕ ਵਿਸ਼ਾ ਰਿਹਾ। ਬਿਹਾਰ ਚੋਣਾਂ ਅਤੇ ਉਸ ਤੋਂ ਬਾਅਦ ਦੂਜੇ ਰਾਜਾਂ ਵਿੱਚ ਹੋਈਆਂ ਚੋਣਾਂ ਦੌਰਾਨ ਸਭ ਤੋਂ ਵੱਧ ਬਹਿਸ ਵਾਲਾ ਮੁੱਦਾ SIR ਸੀ। ਸਰਕਾਰ ਨੇ ਕਿਹਾ ਕਿ ਉਸਦਾ ਉਦੇਸ਼ ਜਾਅਲੀ ਵੋਟਰਾਂ ਅਤੇ ਘੁਸਪੈਠੀਆਂ ਦੇ ਨਾਮ ਹਟਾਉਣਾ ਹੈ।

2. ਲਾਲੂ ਪਰਿਵਾਰ ਵਿਚ ਸ਼ੁਰੂ ਹੋਇਆ ਵਿਵਾਦ
ਸਾਲ 2025 ਦੇ ਸ਼ੁਰੂ ਵਿੱਚ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ਅਤੇ ਪਰਿਵਾਰ ਵਿੱਚੋਂ ਕੱਢ ਦਿੱਤਾ ਸੀ। ਤੇਜ ਪ੍ਰਤਾਪ ਯਾਦਵ ਨੇ ਇਸਨੂੰ ਅਪਮਾਨ ਕਹਿੰਦੇ ਹੋਏ ਖੁੱਲ੍ਹ ਕੇ ਬਗਾਵਤ ਕੀਤੀ। ਉਨ੍ਹਾਂ ਕਿਹਾ, "ਮੈਂ ਕਿਸੇ ਦੀ ਜਾਇਦਾਦ ਨਹੀਂ ਹਾਂ; ਮੇਰੀ ਰਾਜਨੀਤਿਕ ਕਿਸਮਤ ਦਾ ਫੈਸਲਾ ਜਨਤਾ ਕਰੇਗੀ।" ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੱਖਰੀ ਪਾਰਟੀ ਬਣਾਉਣ ਅਤੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ। ਹਾਲਾਂਕਿ ਤੇਜ ਪ੍ਰਤਾਪ ਨੂੰ ਆਪਣੀ ਉਮੀਦ ਅਨੁਸਾਰ ਸਫਲਤਾ ਨਹੀਂ ਮਿਲੀ। ਚੋਣਾਂ ਦੀ ਹਾਰ ਤੋਂ ਬਾਅਦ ਲਾਲੂ ਯਾਦਵ ਦੀ ਧੀ ਰੋਹਿਣੀ ਆਚਾਰੀਆ ਵੀ ਆਪਣੇ ਪਿਤਾ ਤੋਂ ਦੂਰ ਹੋ ਗਈ। 

ਪੜ੍ਹੋ ਇਹ ਵੀ - ਸਾਲ 2025 'ਚ ਪਵਿੱਤਰ ਰਿਸ਼ਤੇ ਹੋਏ ਤਾਰ-ਤਾਰ, ਨੀਲੇ ਡਰੰਮ-ਹਨੀਮੂਨ ਵਰਗੀਆਂ ਘਟਨਾਵਾਂ ਕਾਰਨ ਕੰਬਿਆ ਦੇਸ਼

3. ਪ੍ਰਧਾਨ ਮੰਤਰੀ ਮੋਦੀ ਦੀ ਸਵਰਗੀ ਮਾਂ ਵਿਰੁੱਧ ਟਿੱਪਣੀ
ਸਾਲ 2025 ਵਿਚ ਦਰਭੰਗਾ ਵਿੱਚ ਰਾਹੁਲ ਗਾਂਧੀ ਦੇ ਵੋਟਰ ਅਧਿਕਾਰ ਮੁਹਿੰਮ ਦੌਰਾਨ ਕੁਝ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਵਰਗੀ ਮਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਸ ਘਟਨਾ ਦਾ ਇੱਕ ਵੀਡੀਓ ਬਾਅਦ ਵਿੱਚ ਤੇਜ਼ੀ ਨਾਲ ਵਾਇਰਲ ਵੀ ਹੋ ਗਿਆ। ਸੂਤਰਾਂ ਮੁਤਾਬਕ ਜਿਸ ਦੌਰਾਨ ਸਮਾਗਮ ਹੋ ਰਿਹਾ ਸੀ, ਉਸ ਸਟੇਜ 'ਤੇ ਰਾਹੁਲ, ਪ੍ਰਿਯੰਕਾ ਅਤੇ ਤੇਜਸਵੀ ਦੇ ਪੋਸਟਰ ਲੱਗੇ ਹੋਏ ਸਨ। ਭਾਜਪਾ ਨੇ ਇਸਨੂੰ ਰਾਜਨੀਤਿਕ ਮਰਿਆਦਾ ਦੀ ਉਲੰਘਣਾ ਦੱਸਦੇ ਹੋਏ ਇਸ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਦੇ ਸਬੰਧ ਵਿਚ ਐਫਆਈਆਰ ਦਰਜ ਕਰਵਾਈ।

4. 'ਆਈ ਲਵ ਮੁਹੰਮਦ' ਦੇ ਪੋਸਟਰ ਅਤੇ ਨਾਅਰੇ
ਸਾਲ 2025 ਵਿਚ ਉੱਤਰ ਪ੍ਰਦੇਸ਼ ਦੀਆਂ ਜਨਤਕ ਥਾਵਾਂ 'ਤੇ "ਆਈ ਲਵ ਮੁਹੰਮਦ" ਅਤੇ "ਆਈ ਲਵ ਮਹਾਦੇਵ" ਵਰਗੇ ਧਾਰਮਿਕ ਨਾਅਰੇ ਲਗਾਉਣ ਦੇ ਨਾਲ-ਨਾਲ ਪੋਸਟਰ ਵੀ ਦਿਖਾਈ ਦਿੱਤੇ। ਇਸ ਸਬੰਧ ਵਿਚ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਟਾ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਇੱਕ ਰਾਜਨੀਤਿਕ ਮੁੱਦਾ ਬਣ ਗਿਆ।

ਪੜ੍ਹੋ ਇਹ ਵੀ - Year Ender 2025: ਪਹਿਲਗਾਮ ਹਮਲੇ ਤੋਂ Air India ਜਹਾਜ਼ ਕ੍ਰੈਸ਼ ਤੱਕ ਵੱਡੇ ਦਰਦ ਦੇ ਗਿਆ ਸਾਲ 2025

5. ਮੁੱਖ ਮੰਤਰੀ ਨਿਤੀਸ਼ ਹਿਜਾਬ ਮਾਮਲਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਚੋਣਾਂ ਤੋਂ ਬਾਅਦ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਏ, ਜਦੋਂ ਨਿਯੁਕਤੀ ਪੱਤਰ ਵੰਡਣ ਦੌਰਾਨ ਉਨ੍ਹਾਂ ਨੇ ਇਕ ਮਹਿਲਾ ਡਾਕਟਰ ਨੁਸਰਤ ਪਰਵੀਨ ਦੇ ਚਿਹਰੇ ਤੋਂ ਹਿਜਾਬ ਹਟਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਇਕ ਵੱਡਾ ਵਿਵਾਦ ਸ਼ੁਰੂ ਹੋ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ। ਨੁਸਰਤ ਪਰਵੀਨ ਹਿਜਾਬ ਹਟਾਉਣ ਦੀ ਘਟਨਾ ਤੋਂ ਬਾਅਦ ਕਦੇ ਵੀ ਦਿਖਾਈ ਨਹੀਂ ਦਿੱਤੀ। ਹਿਜਾਬ ਹਟਾਉਣ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਮੁੱਖ ਮੰਤਰੀ ਨਿਤੀਸ਼ ਦਾ ਭਾਰੀ ਵਿਰੋਧ ਕੀਤਾ। ਇਸ ਮੁੱਦੇ ਤੋਂ ਬਾਅਦ ਮਹਿਲਾ ਡਾਕਟਰ ਨੇ ਆਪਣੀ ਨੌਕਰੀ ਅਜੇ ਤੱਕ ਜੁਆਇੰਨ ਨਹੀਂ ਕੀਤੀ। 

6. ਵੋਟ ਚੋਰੀ 
ਬਿਹਾਰ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਵੋਟ ਚੋਰੀ ਨੂੰ ਲੈ ਕੇ ਗੰਭੀਰ ਦੋਸ਼ ਲਗਾਏ। ਇਸ ਸਬੰਧ ਵਿਚ ਉਨ੍ਹਾਂ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਅਤੇ ਹਰਿਆਣਾ ਚੋਣਾਂ ਵਿੱਚ ਵੋਟ ਚੋਰੀ ਵਿੱਚ ਭਾਜਪਾ ਦੀ ਮਦਦ ਕੀਤੀ ਹੈ। ਕਾਂਗਰਸ ਆਗੂਆਂ ਨੇ ਇਸੇ ਮੁੱਦੇ 'ਤੇ ਰਾਜ ਭਰ ਵਿੱਚ ਵੋਟਰ ਅਧਿਕਾਰ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੇ ਕੁਝ ਵਿਅਕਤੀਆਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਐਸਆਈਆਰ ਦੌਰਾਨ ਉਨ੍ਹਾਂ ਦੇ ਨਾਮ ਕੱਟ ਦਿੱਤੇ ਗਏ ਸਨ। ਹਾਲਾਂਕਿ, ਉਨ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ।

ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

rajwinder kaur

Content Editor

Related News