ਲੋਕ ਸਭਾ ''ਚ PM ਮੋਦੀ ਦੇ ਜਵਾਬ ਦੇ ਬਿਨਾਂ ਰਾਸ਼ਟਰਪਤੀ ਦੇ ਭਾਸ਼ਣ ''ਤੇ ਧੰਨਵਾਦ ਪ੍ਰਸਤਾਵ ਪਾਸ

Thursday, Feb 05, 2026 - 12:56 PM (IST)

ਲੋਕ ਸਭਾ ''ਚ PM ਮੋਦੀ ਦੇ ਜਵਾਬ ਦੇ ਬਿਨਾਂ ਰਾਸ਼ਟਰਪਤੀ ਦੇ ਭਾਸ਼ਣ ''ਤੇ ਧੰਨਵਾਦ ਪ੍ਰਸਤਾਵ ਪਾਸ

ਨਵੀਂ ਦਿੱਲੀ- ਲੋਕ ਸਭਾ ਨੇ ਵੀਰਵਾਰ ਨੂੰ ਵਿਰੋਧੀ ਮੈਂਬਰਾਂ ਦੇ ਹੰਗਾਮੇ ਵਿਚਾਲੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਨੂੰ ਆਵਾਜ਼ ਵੋਟ ਨਾਲ ਪਾਸ ਕਰ ਦਿੱਤਾ। ਇਸ ਦੇ ਤੁਰੰਤ ਬਾਅਦ ਹੀ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਧੰਨਵਾਦ ਪ੍ਰਸਤਾਵ 'ਤੇ ਸਦਨ 'ਚ ਹੋਈ ਚਰਚਾ ਦਾ ਪ੍ਰਧਾਨ ਮੰਤਰੀ ਵਲੋਂ ਸਦਨ 'ਚ ਜਵਾਬ ਦੇਣ ਦੀ ਪਰੰਪਰਾ ਹੈ ਪਰ ਗਤੀਰੋਧ ਦੀ ਸਥਿਤੀ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਦਾ ਜਵਾਬ ਲੋਕ ਸਭਾ 'ਚ ਨਹੀਂ ਹੋਇਆ ਅਤੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਗਿਆ। ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਕਾਰਨ ਇਕ ਵਾਰ ਦੀ ਮੁਲਤਵੀ ਮਗਰੋਂ ਬੈਠਕ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ ਸਪੀਕਰ ਓਮ ਬਿਰਲਾ ਨੇ ਜ਼ਰੂਰੀ ਦਸਤਾਵੇਜ਼ ਪੇਸ਼ ਕਰਵਾਏ। ਉਨ੍ਹਾਂ ਨੇ ਆਸਨ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੈਨਰਨ ਨਹੀਂ ਦਿਖਾਉਣ ਲਈ ਕਿਹਾ। ਰੌਲੇ ਵਿਚਾਲੇ ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ 28 ਜਨਵਰੀ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸੰਯੁਕਤ ਬੈਠਕ 'ਚ ਦਿੱਤੇ ਗਏ ਭਾਸ਼ਣ 'ਤੇ ਹੇਠਲੇ ਸਦਨ 'ਚ ਸਾਹਮਣੇ ਰੱਖਿਆ। ਹੰਗਾਮੇ ਵਿਚਾਲੇ ਹੀ ਸਭਾ ਨੇ ਆਵਾਜ਼ ਵੋਟ ਨਾਲ ਪ੍ਰਸਾਤਵ ਨੂੰ ਪਾਸ ਕਰ ਦਿੱਤਾ ਹੈ। 

ਧੰਨਵਾਦ ਪ੍ਰਸਤਾਵ ਤੋਂ ਬਾਅਦ ਦੁਪਹਿਰ 12.05 ਵਜੇ ਸਦਨ ਦੀ ਬੈਠਕ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਰਾਸ਼ਟਰਪਤੀ ਦੇ ਭਾਸ਼ਣ 'ਤੇ ਸਦਨ 'ਚ ਧੰਨਵਾਦ ਪ੍ਰਸਤਾਵ ਭਾਜਪਾ ਦੇ ਸੰਸਦ ਮੈਂਬਰ ਸਰਬਾਨੰਦ ਸੋਨੋਵਾਲ ਨੇ ਸੋਮਵਾਰ ਨੂੰ ਰੱਖਿਆ ਸੀ ਅਤੇ ਤੇਜਸਵੀ ਸੂਰਿਆ ਨੇ ਆਪਣੇ ਵਿਚਾਰ ਰੱਖੇ ਸਨ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚਰਚਾ 'ਚ ਹਿੱਸਾ ਲੈਂਦੇ ਹੋਏ ਸਾਬਕਾ ਫੌਜ ਮੁਖੀ ਐੱਮ.ਐੱਮ. ਨਰਵਣੇ ਦੇ ਇਕ ਅਣਪ੍ਰਕਾਸ਼ਿਤ ਯਾਦ ਦਾ ਹਵਾਲਾ ਦਿੰਦੇ ਹੋਏ ਚੀਨ ਨਾਲ ਟਕਰਾਅ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਬਿਰਲਾ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਸ ਦੀ ਮਨਜ਼ੂਰੀ ਨਹੀਂ ਦਿੱਤੇ। ਇਸ ਮੁੱਦੇ 'ਤੇ ਸਦਨ 'ਚ ਪਿਛਲੇ ਚਾਰ ਦਿਨਾਂ ਤੋਂ ਗਤੀਰੋਧ ਦੀ ਸਥਿਤੀ ਬਣੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News