Pm ਮੋਦੀ ਫਿਜੀ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ, ਸੱਤ ਸਮਝੌਤਿਆਂ ''ਤੇ ਕੀਤੇ ਦਸਤਖਤ
Monday, Aug 25, 2025 - 01:30 PM (IST)

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਿਜੀ ਦੇ ਪ੍ਰਧਾਨ ਮੰਤਰੀ ਰਾਬੂਕਾ ਵਿਚਕਾਰ ਵਿਸ਼ੇਸ਼ ਗੱਲਬਾਤ ਹੋਈ। ਇਸ ਤੋਂ ਬਾਅਦ ਭਾਰਤ ਅਤੇ ਫਿਜੀ ਨੇ ਸੱਤ ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਫਿਜੀ ਲਈ ਖ਼ਤਰਾ ਹੈ, ਅਸੀਂ ਆਫ਼ਤ ਨਾਲ ਨਜਿੱਠਣ ਵਿੱਚ ਇਸਦੀ ਮਦਦ ਕਰਾਂਗੇ। ਭਾਰਤ ਤੇ ਫਿਜੀ ਬਹੁਤ ਦੂਰ ਹੋ ਸਕਦੇ ਹਨ ਪਰ ਸਾਡੀਆਂ ਇੱਛਾਵਾਂ ਇੱਕੋ ਜਿਹੀਆਂ ਹਨ। ਉਨ੍ਹਾਂ ਕਿਹਾ ਗਲੋਬਲ ਸਾਊਥ ਦੇ ਵਿਕਾਸ ਵਿੱਚ ਭਾਰਤ ਇੱਕ ਸਾਥੀ ਯਾਤਰੀ ਹੈ। ਜ਼ਿਕਰਯੋਗ ਹੈ ਕਿ ਫਿਜੀ ਦੇ ਪ੍ਰਧਾਨ ਮੰਤਰੀ ਸਿਤੇਨੀ ਲਿਗਾਮਾਮਾਦਾ ਰਾਬੂਕਾ ਇਨ੍ਹੀਂ ਦਿਨੀਂ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਇਹ ਉਨ੍ਹਾਂ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ।
ਖਬਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ।