ਜੀ-20 ਸੰਮੇਲਨ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਕੀਤੀ PM ਮੋਦੀ ਨਾਲ ਮੁਲਾਕਾਤ

Friday, Sep 08, 2023 - 08:12 PM (IST)

ਜੀ-20 ਸੰਮੇਲਨ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਕੀਤੀ PM ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ- ਜੀ-20 ਸ਼ਿਖਰ ਸੰਮੇਲਨ 'ਚ ਸ਼ਾਮਲ ਹੋਣ ਇਥੇ ਪਹੁੰਚੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਦੋ-ਪੱਖੀ ਵਰਤਾ ਕੀਤੀ। ਸ਼੍ਰੀਮਤੀ ਹਸੀਨਾ ਨੇ ਦਿੱਲੀ ਪਹੁੰਚਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਚ ਮੋਦੀ ਨਾਲ ਮੁਲਾਕਾਤ ਕਰਕੇ ਦੋ-ਪੱਖੀ ਅਤੇ ਖੇਤਰੀ ਮੁੱਦਿਆਂ 'ਤੇ ਗੱਲਬਾਤ ਕੀਤੀ। 

ਸਮਝਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਦੋਵਾਂ ਨੇਤਾਵਾਂ ਨੇ ਜੀ-20 ਦੇ ਏਜੰਡੇ 'ਤੇ ਚਰਚਾ ਕੀਤੀ। ਇਸਤੋਂ ਪਹਿਲਾਂ ਜੀ-20 ਸੰਮੇਲਨ 'ਚ ਹਿੱਲਾ ਲੈਣ ਪਹੁੰਚੀ ਸ਼੍ਰੀਮਤੀ ਹਸੀਨਾ ਦਾ ਇਥੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਰੇਲ ਰਾਜ ਮੰਤਰੀ ਦਰਸ਼ਨਾ ਜਰਦੋਸ਼ ਨੇ ਸਵਾਗਤ ਕੀਤਾ। ਬੰਗਲਾਦੇਸ਼ ਜੀ-20 ਦਾ ਮੈਂਬਰ ਨਹੀਂ ਹੈ ਪਰ ਭਾਰਤ ਨੇ ਉਸਨੂੰ ਵਿਸ਼ੇਸ਼ ਮਹਿਮਾਨ ਦੇ ਰੂਪ 'ਚ ਸੰਮੇਲਨ 'ਚ ਸੱਦਾ ਦਿੱਤਾ ਹੈ। 

ਪ੍ਰਧਾਨ ਮੰਤਰੀ ਮੋਦੀ ਅਗਲੇ 3 ਦਿਨਾਂ 'ਚ 15 ਦੋ-ਪੱਖੀ ਬੈਠਕਾਂ ਕਰ ਸਕਦੇ ਹਨ। ਪੀ.ਐੱਮ. ਮੋਦੀ ਸ਼ਨੀਵਾਰ ਨੂੰ ਬ੍ਰਿਟੇਨ, ਜਾਪਾਨ, ਜਰਮਨੀ ਅਤੇ ਇਟਲੀ ਦੇ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਤੋਂ ਇਲਾਵਾ ਜੀ-20 ਦੇ ਸੈਸ਼ਨਾਂ 'ਚ ਸ਼ਾਮਲ ਹੋਣਗੇ। 


author

Rakesh

Content Editor

Related News