PM ਮੋਦੀ ਨੂੰ ਮਿਲੇ CM ਸੁੱਖੂ, ਹਿਮਾਚਲ ਦੇ ਇਨ੍ਹਾਂ ਮੁੱਦਿਆਂ ''ਤੇ ਕੀਤੀ ਚਰਚਾ

Tuesday, Jul 16, 2024 - 03:22 PM (IST)

PM ਮੋਦੀ ਨੂੰ ਮਿਲੇ CM ਸੁੱਖੂ, ਹਿਮਾਚਲ ਦੇ ਇਨ੍ਹਾਂ ਮੁੱਦਿਆਂ ''ਤੇ ਕੀਤੀ ਚਰਚਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਸੂਬੇ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) 'ਚ ਹਿੱਸੇਦਾਰੀ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ BBMB ਤੋਂ ਹਿਮਾਚਲ ਨੂੰ 4300 ਕਰੋੜ ਦੀ ਰਾਸ਼ੀ ਲੈਣੀ ਹੈ, ਜਿਸ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਹਿਮਾਚਲ ਨੂੰ ਨਹੀਂ ਦਿੱਤਾ ਜਾ ਰਿਹਾ ਹੈ। 

PunjabKesari

ਸੁਪਰੀਮ ਕੋਰਟ ਨੇ ਸਤੰਬਰ 2011 ਨੂੰ ਹਿਮਾਚਲ ਪ੍ਰਦੇਸ਼ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਅਤੇ BBMB ਵਲੋਂ ਸੰਚਾਲਿਤ ਬਿਜਲੀ ਪ੍ਰਾਜੈਕਟਾਂ ਵਿਚ ਹਿਮਾਚਲ ਦੀ ਹਿੱਸੇਦਾਰੀ 7.19 ਫ਼ੀਸਦੀ ਤੈਅ ਕੀਤੀ। ਇਹ ਹਿੱਸੇਦਾਰੀ 27 ਸਤੰਬਰ ਤੋਂ 2011 ਤੋਂ ਪ੍ਰਦੇਸ਼ ਨੂੰ ਮਿਲਣੀ ਸ਼ੁਰੂ ਹੋ ਗਈ ਪਰ 2011 ਤੋਂ ਪਹਿਲਾਂ ਦਾ ਏਰੀਅਰ ਅਜੇ ਤੱਕ ਨਹੀਂ ਮਿਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਬਿਜਲੀ ਪ੍ਰਾਜੈਕਟਾਂ 'ਤੇ 12 ਫੀਸਦੀ ਮੁਫਤ ਰਾਇਲਟੀ ਜੋ ਪਿਛਲੀ ਸਰਕਾਰ ਵੱਲੋਂ ਮੁਆਫ ਕਰ ਦਿੱਤੀ ਗਈ ਸੀ, ਬਾਰੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਨਵੀਂ ਪੈਨਸ਼ਨ ਯੋਜਨਾ ਦੇ ਯੋਗਦਾਨ ਅਤੇ ਆਫ਼ਤ ਰਾਹਤ ਰਾਸ਼ੀ ਦਾ ਮੁੱਦਾ ਵੀ ਪ੍ਰਧਾਨ ਮੰਤਰੀ ਮੋਦੀ ਕੋਲ ਚੁੱਕਿਆ। ਪ੍ਰਧਾਨ ਮੰਤਰੀ ਨੇ ਸਾਰੇ ਮੁੱਦਿਆਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।


author

Tanu

Content Editor

Related News