''ਮਨ ਕੀ ਬਾਤ'' ''ਚ PM ਮੋਦੀ ਨੇ ਕੀਤੀ ਮਛੇਰਿਆਂ ਦੀ ਤਾਰੀਫ਼ ! ''ਆਤਮ ਨਿਰਭਰ ਭਾਰਤ'' ਲਈ ਦੱਸਿਆ ਮਜ਼ਬੂਤ ਨੀਂਹ

Sunday, Mar 29, 2026 - 01:04 PM (IST)

''ਮਨ ਕੀ ਬਾਤ'' ''ਚ PM ਮੋਦੀ ਨੇ ਕੀਤੀ ਮਛੇਰਿਆਂ ਦੀ ਤਾਰੀਫ਼ ! ''ਆਤਮ ਨਿਰਭਰ ਭਾਰਤ'' ਲਈ ਦੱਸਿਆ ਮਜ਼ਬੂਤ ਨੀਂਹ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 132ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮਛੇਰਿਆਂ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ 'ਆਤਮ-ਨਿਰਭਰ ਭਾਰਤ' ਦੀ ਇੱਕ ਮਜ਼ਬੂਤ ਨੀਂਹ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਮਛੇਰੇ ਭੈਣ-ਭਰਾ ਸਿਰਫ਼ ਸਮੁੰਦਰ ਦੇ ਯੋਧੇ ਹੀ ਨਹੀਂ ਹਨ, ਸਗੋਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਅਹਿਮ ਥੰਮ੍ਹ ਹਨ। ਉਹ ਸਵੇਰ ਹੋਣ ਤੋਂ ਪਹਿਲਾਂ ਹੀ ਲਹਿਰਾਂ ਨਾਲ ਜੂਝਦੇ ਹੋਏ ਦੇਸ਼ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਪੀ.ਐ$ਮ. ਮੋਦੀ ਨੇ ਦੱਸਿਆ ਕਿ ਬੰਦਰਗਾਹਾਂ ਦੇ ਵਿਕਾਸ, ਬੀਮਾ ਯੋਜਨਾਵਾਂ ਅਤੇ ਆਧੁਨਿਕ ਤਕਨੀਕ ਰਾਹੀਂ ਮਛੇਰਿਆਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਖ਼ਾਸ ਕਰਕੇ ਮੌਸਮ ਦੀ ਜਾਣਕਾਰੀ ਦੇਣ ਲਈ ਤਕਨਾਲੋਜੀ ਦੀ ਵਰਤੋਂ ਉਨ੍ਹਾਂ ਲਈ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ।

ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ

ਇਸ ਦੌਰਾਨ ਉਨ੍ਹਾਂ ਨੇ ਸੰਬਲਪੁਰ ਦੀ ਸੁਜਾਤਾ ਦਾ ਜ਼ਿਕਰ ਕੀਤਾ, ਜਿਸ ਨੇ ਹੀਰਾਕੁੰਡ ਡੈਮ ਵਿੱਚ ਮੱਛੀ ਪਾਲਣ ਸ਼ੁਰੂ ਕਰ ਕੇ ਆਪਣੇ ਕਾਰੋਬਾਰ ਨੂੰ ਸਫਲ ਬਣਾਇਆ, ਜੋ ਹੁਣ ਇਲਾਕੇ ਦੀਆਂ ਔਰਤਾਂ ਲਈ ਇੱਕ ਉਦਾਹਰਣ ਹੈ। ਇਸ ਮਗਰੋਂ ਉਨ੍ਹਾਂ ਮਿਨੀਕੋਏ ਦੀ ਹੱਵਾ ਗੁਲਜ਼ਾਰ ਦੀ ਵੀ ਗੱਲ ਕੀਤੀ, ਜਿਸ ਨੇ ਕੋਲਡ ਸਟੋਰੇਜ ਯੂਨਿਟ ਸਥਾਪਿਤ ਕਰਕੇ ਆਪਣੇ ਮੱਛੀ ਪ੍ਰੋਸੈਸਿੰਗ ਕਾਰੋਬਾਰ ਨੂੰ ਨਵੀਂਆਂ ਉਚਾਈਆਂ 'ਤੇ ਪਹੁੰਚਾਇਆ ਹੈ। 

ਉਨ੍ਹਾਂ ਬੇਲਗਾਮ ਦੇ ਸ਼ਿਵਲਿੰਗ ਦਾ ਵੀ ਨਾਂ ਲਿਆ ਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਰਿਵਾਇਤੀ ਖੇਤੀ ਛੱਡ ਕੇ ਮੱਛੀ ਪਾਲਣ ਲਈ ਆਪਣਾ ਤਾਲਾਬ ਬਣਾਇਆ ਅਤੇ ਅੱਜ ਉਹ ਚੰਗੀ ਕਮਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ 'ਸੀਵੀਡ' (ਸਮੁੰਦਰੀ ਘਾਹ) ਦੀ ਖੇਤੀ ਵਿੱਚ ਹੋ ਰਹੀਆਂ ਨਵੀਆਂ ਕਾਢਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦੇ ਨਾਲ-ਨਾਲ ਸੀਵੀਡ ਦੀ ਖੇਤੀ ਵੀ ਮਛੇਰਿਆਂ ਨੂੰ ਆਤਮ-ਨਿਰਭਰ ਬਣਾ ਰਹੀ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News