‘ਮਨ ਕੀ ਬਾਤ’ ’ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ, ਜਾਣੋ ਹੋਰ ਕੀ ਬੋਲੇ PM ਮੋਦੀ

12/27/2020 12:41:32 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਸਾਲ ਦੇ ਆਖ਼ਰੀ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 4 ਦਿਨ ਬਾਅਦ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ। ਨਵੇਂ ਸਾਲ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਕੋਰੋਨਾ ਵਾਇਰਸ ਕਾਰਨ ਸਾਲ 2020 ਕਾਫੀ ਉੱਥਲ-ਪੁੱਥਲ ਭਰਿਆ ਰਿਹਾ। ਜਦੋਂ ਜਨਤਾ ਕਰਫ਼ਿਊ ਵਰਗਾ ਪ੍ਰਯੋਗ, ਪੂਰੀ ਦੁਨੀਆ ਲਈ ਪ੍ਰਰੇਣਾ ਬਣਿਆ। ਤਾੜੀਆਂ ਅਤੇ ਥਾਲੀਆਂ ਵਜਾ ਕੇ ਦੇਸ਼ ਨੇ ਸਾਡੇ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਸੀ, ਇਕਜੁੱਟਤਾ ਵਿਖਾਈ ਸੀ। ਉਸ ਨੂੰ ਵੀ ਕਈ ਲੋਕਾਂ ਨੇ ਯਾਦ ਕੀਤਾ ਹੈ। ਦੇਸ਼ ਦੇ ਆਮ ਤੋਂ ਆਮ ਮਨੁੱਖ ਨੇ ਇਸ ਬਦਲਾਅ ਨੂੰ ਮਹਿਸੂਸ ਕੀਤਾ ਹੈ। ਕਈ ਚੁਣੌਤੀਆਂ ਵੀ ਆਈਆਂ। ਕੋਰੋਨਾ ਕਾਰਨ ਦੁਨੀਆ ’ਚ ਸਪਲਾਈ ਚੇਨ ਨੂੰ ਲੈ ਕੇ ਕਈ ਰੁਕਾਵਟਾਂ ਵੀ ਆਈਆਂ ਪਰ ਅਸੀਂ ਹਰ ਆਫ਼ਤ ਤੋਂ ਨਵੇਂ ਸਬਕ ਲਏ। ਜੇਕਰ ਸ਼ਬਦਾਂ ’ਚ ਕਿਹਾ ਜਾਵੇ ਤਾਂ ਇਸ ਦਾ ਨਾਂ ਹੈ- ‘ਆਤਮ-ਨਿਰਭਰਤਾ’।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਦੇਸ਼ ਦੇ ਨਿਰਮਾਤਾਵਾਂ ਅਤੇ ਇੰਡਸਟਰੀ ਆਗੂਆਂ ਨੂੰ ਅਪੀਲ ਕਰਦਾ ਹਾਂ। ਦੇਸ਼ ਦੇ ਲੋਕਾਂ ਨੇ ਮਜ਼ਬੂਤ ਕਦਮ ਚੁੱਕਿਆ ਹੈ। ਵੋਕਲ ਫ਼ਾਰ ਲੋਕਲ ਇਹ ਅੱਜ ਘਰ-ਘਰ ’ਚ ਗੂੰਜ ਰਿਹਾ ਹੈ। ਅਜਿਹੇ ਵਿਚ ਹੁਣ ਇਹ ਯਕੀਨੀ ਕਰਨ ਦਾ ਸਮਾਂ ਹੈ ਕਿ ਸਾਡੇ ਪ੍ਰੋਡੈਕਟ ਵਿਸ਼ਵ ਪੱਧਰੀ ਹੋਣ। ਜੋ ਵੀ ਦੁਨੀਆ ’ਚ ਵਧੀਆ ਹਨ, ਉਹ ਅਸੀਂ ਭਾਰਤ ’ਚ ਬਣਾ ਕੇ ਦਿਖਾਏ, ਇਸ ਲਈ ਸਾਰੇ ਉੱਦਮੀ ਸਾਥੀਆਂ ਨੂੰ ਅੱਗੇ ਆਉਣਾ ਹੈ। ਸਟਾਰਟ-ਅਪ ਨੂੰ ਵੀ ਅੱੱਗੇ ਆਉਣਾ ਹੈ।

PunjabKesari

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸ਼ਹਾਦਤ ਬਾਰੇ ਬੋਲੇ ਮੋਦੀ—
ਦੇਸ਼ ਦੀ ਹਜ਼ਾਰਾਂ ਸਾਲਾ ਪੁਰਾਣੀ ਸੰਸਕ੍ਰਿਤੀ, ਸੱਭਿਅਤਾ, ਸਾਡੇ ਰੀਤੀ-ਰਿਵਾਜ਼ ਨੂੰ ਬਚਾਉਣ ਲਈ ਕਿੰਨੇ ਵੱਡੇ ਬਲੀਦਾਨ ਦਿੱਤੇ ਗਏ ਹਨ। ਅੱਜ ਉਨ੍ਹਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ। ਅੱਜ ਦੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ- ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਕੰਧ ’ਚ ਜ਼ਿੰਦਾ ਚਿਣਵਾ ਦਿੱਤਾ ਗਿਆ ਸੀ। ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ- ਮਾਤਾ ਗੁਜਰੀ ਨੇ ਵੀ ਸ਼ਹਾਦਤ ਦਿੱਤੀ ਸੀ। ਕਰੀਬ ਇਕ ਹਫ਼ਤੇ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਨ ਸੀ। ਮੈਨੂੰ ਇੱਥੇ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਪੂਰਵਕ ਫੁੱਲ ਭੇਟ ਕਰਨ ਦਾ, ਮੱਥਾ ਟੇਕਣ ਦਾ ਮੌਕਾ ਮਿਲਿਆ। ਇਸੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਪ੍ਰੇਰਿਤ, ਅਨੇਕਾਂ ਲੋਕ ਜ਼ਮੀਨ ’ਤੇ ਸੁੱਤੇ ਹਨ। ਲੋਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਲੋਂ ਦਿੱਤੀ ਸ਼ਹਾਦਤ ਨੂੰ ਬਹੁਤ ਸ਼ਰਧਾ ਨਾਲ ਯਾਦ ਕਰਦੇ ਹਨ। ਇਸ ਸ਼ਹਾਦਤ ਨੇ ਸੰਪੂਰਨ ਮਨੁੱਖਤਾ ਨੂੰ, ਦੇਸ਼ ਨੂੰ, ਨਵੀਂ ਸੀਖ ਦਿੱਤੀ ਹੈ। ਇਸ ਸ਼ਹਾਦਤ ਨੇ ਸਾਡੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਮਹਾਨ ਕੰਮ ਕੀਤਾ। ਅਸੀਂ ਸਾਰੇ ਇਸ ਸ਼ਹਾਦਤ ਦੇ ਕਰਜ਼ਦਾਰ ਹਾਂ। 

PunjabKesari

ਕਸ਼ਮੀਰ ਦੇ ਕੇਸਰ ਦੀ ਕੀਤੀ ਗੱਲ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕਸ਼ਮੀਰੀ ਕੇਸਰ ਨੂੰ ਜੀ. ਆਈ. ਟੈੱਗ ਦਾ ਸਰਟੀਫ਼ਿਕੇਟ ਮਿਲਣ ਤੋਂ ਬਾਅਦ ਦੁਬਈ ਦੀ ਇਕ ਸੁਪਰ ਮਾਰਕੀਟ ’ਚ ਇਸ ਨੂੰ ਲਾਂਚ ਕੀਤਾ ਗਿਆ। ਹੁਣ ਇਸ ਦਾ ਨਿਰਯਾਤ ਵੱਧਣ ਲੱਗੇਗਾ। ਇਹ ਆਤਮ-ਨਿਰਭਰ ਭਾਰਤ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤੀ ਦੇਵੇਗਾ। ਕੇਸਰ ਦੇ ਕਿਸਾਨਾਂ ਨੂੰ ਇਸ ਨਾਲ ਵਿਸ਼ੇਸ਼ ਰੂਪ ਨਾਲ ਲਾਭ ਹੋਵੇਗਾ। ਕਸ਼ਮੀਰੀ ਕੇਸਰ ’ਚ ਕਈ ਔਸ਼ਧੀ ਗੁਣ ਹਨ। ਇਸ ਦੇ ਧਾਗੇ ਲੰਬੇ ਅਤੇ ਮੋਟੇ ਹੁੰਦੇ ਹਨ। ਕਸ਼ਮੀਰ ਦਾ ਕੇਸ ਬਹੁਤ ਯੂਨਿਕ ਹੈ ਅਤੇ ਦੂਜੇ ਦੇਸ਼ਾਂ ਦੇ ਕੇਸਰ ਤੋਂ ਬਿਲਕੁੱਲ ਵੱਖਰਾ ਹੈ। 

PunjabKesari

ਗੀਤਾ, ਜਗਿਆਸਾ ਦੀ ਤਾਕਤ ਹੈ—
ਗੀਤਾ ਦੇ ਵਾਂਗ, ਸਾਡੀ ਸੰਸਕ੍ਰਿਤੀ ’ਚ ਜਿੰਨਾ ਵੀ ਗਿਆਨ ਹੈ, ਸਭ ਜਗਿਆਸਾ ਤੋਂ ਹੀ ਸ਼ੁਰੂ ਹੁੰਦਾ ਹੈ। ਜਗਿਆਸਾ ਦੀ ਤਾਕਤ ਹੀ ਅਜਿਹੀ ਹੈ। ਜਗਿਆਸਾ ਤੁਹਾਨੂੰ ਲਗਾਤਾਰ ਕੁਝ ਨਵੇਂ ਲਈ ਪ੍ਰੇਰਿਤ ਕਰਦੀ ਹੈ। ਬਚਪਨ ਵਿਚ ਅਸੀਂ ਇਸ ਲਈ ਤਾਂ ਸਿੱਖਦੇ ਹਾਂ, ਕਿਉਂਕਿ ਸਾਡੇ ਅੰਦਰ ਜਗਿਆਸਾ ਹੁੰਦੀ ਹੈ। ਅਜੇ ਦੋ ਦਿਨ ਪਹਿਲਾਂ ਹੀ ਗੀਤਾ ਜਯੰਤੀ ਸੀ। ਗੀਤਾ ਸਾਨੂੰ ਸਾਡੀ ਜ਼ਿੰਦਗੀ ਦੇ ਹਰ ਸੰਦਰਭ ’ਚ ਪ੍ਰੇਰਣਾ ਦਿੰਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਗੀਤਾ ਇੰਨਾ ਅਦਭੁੱਤ ਗ੍ਰੰਥ ਕਿਉਂ ਹੈ? ਉਹ ਇਸ ਲਈ ਕਿਉਂਕਿ ਇਹ ਖ਼ੁਦ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਹੀ ਬਾਣੀ ਹੈ ਪਰ ਗੀਤਾ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਜਾਣਨ ਦੀ ਜਗਿਆਸਾ ਤੋਂ ਸ਼ੁਰੂ ਹੁੰਦੀ ਹੈ।

PunjabKesari

ਭਾਰਤ ’ਚ ਤੇਂਦੂਆਂ ਦੀ ਆਬਾਦੀ ਵਧੀ, ਭਾਰਤੀ ਜੰਗਲੀ ਖ਼ੇਤਰ ’ਚ ਵੀ ਇਜ਼ਾਫਾ ਹੋਇਆ—
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਇਕ ਅਜਿਹੀ ਗੱਲ ਦੱਸਣ ਜਾ ਰਿਹਾ ਹੈ, ਜਿਸ ਤੋਂ ਤੁਹਾਨੂੰ ਆਨੰਦ ਵੀ ਆਵੇਗਾ ਅਤੇ ਮਾਣ ਵੀ ਹੋਵੇਗਾ। ਭਾਰਤ ’ਚ ਤੇਂਦੂਆਂ ਦੀ ਗਿਣਤੀ ’ਚ 2014 ਤੋਂ 2018 ਦਰਮਿਆਨ 60 ਫ਼ੀਸਦੀ ਤੋਂ ਵਧੇਰੇ ਵਾਧਾ ਹੋਇਆ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ ’ਚ ਸ਼ੇਰਾਂ ਦੀ ਆਬਾਦੀ ਵਧੀ ਹੈ। ਨਾਲ ਹੀ ਭਾਰਤੀ ਜੰਗਲੀ ਖੇਤਰ ਵਿਚ ਵੀ ਇਜ਼ਾਫਾ ਹੋਇਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਰਕਾਰ ਹੀ ਨਹੀਂ ਸਗੋਂ ਬਹੁਤ ਸਾਰੇ ਲੋਕ, ਸਿਵਲ ਸੋਸਾਇਟੀ, ਕਈ ਸੰਸਥਾਵਾਂ ਵੀ, ਸਾਡੇ ਦਰੱਖ਼ਤਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ’ਚ ਜੁੱਟੀਆਂ ਹੋਈਆਂ ਹਨ। ਉਹ ਸਾਰੇ ਵਧਾਈ ਦੇ ਹੱਕਦਾਰ ਹਨ।


Tanu

Content Editor

Related News