ਅੱਜ ਤੋਂ ਸ਼ੁਰੂ ਹੋਇਆ ਡਿਜੀਟਲ ਇੰਡੀਆ ਦਾ ਨਵਾਂ ਯੁੱਗ, PM ਮੋਦੀ ਨੇ ਲਾਂਚ ਕੀਤੀ 5ਜੀ ਸਰਵਿਸ

Saturday, Oct 01, 2022 - 11:02 AM (IST)

ਅੱਜ ਤੋਂ ਸ਼ੁਰੂ ਹੋਇਆ ਡਿਜੀਟਲ ਇੰਡੀਆ ਦਾ ਨਵਾਂ ਯੁੱਗ, PM ਮੋਦੀ ਨੇ ਲਾਂਚ ਕੀਤੀ 5ਜੀ ਸਰਵਿਸ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਨਵੇਂ ਤਕਨੀਕੀ ਯੁੱਗ ਦੀ ਸ਼ੁਰੂਆਤ ਕਰਦੇ ਹੋਏ ਦੇਸ਼ ਵਿਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ ਮੋਬਾਈਲ ਸੰਮੇਲਨ (IMC) ਦੇ 6ਵੇਂ ਸੰਸਕਰਨ ਦੇ ਉਦਘਾਟਨ ਦੇ ਨਾਲ ਦੇਸ਼ 'ਚ 5ਜੀ ਸੇਵਾਵਾਂ ਦੀ ਸ਼ੁਰੂਆਤ ਵੀ ਕੀਤੀ। ਆਈ.ਐੱਮ.ਸੀ. 2022 ਦਾ ਆਯੋਜਨ 01 ਤੋਂ 04 ਅਕਤੂਬਰ ਤੱਕ 'ਨਿਊ ਡਿਜੀਟਲ ਯੂਨੀਵਰਸ' ਥੀਮ ਨਾਲ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਵਲੋਂ ਚੁਣੇ ਗਏ 13 ਸ਼ਹਿਰਾਂ 'ਚ ਲਾਂਚ ਕੀਤਾ ਜਾਵੇਗਾ। 5ਜੀ ਅਗਲੇ ਕੁਝ ਸਾਲਾਂ 'ਚ ਪੂਰੇ ਦੇਸ਼ ਨੂੰ ਕਵਰ ਕਰ ਲਵੇਗਾ। 5G ਤਕਨਾਲੋਜੀ ਨਾਲ ਸਹਿਜ ਕਵਰੇਜ, ਉੱਚ ਡਾਟਾ ਦਰਾਂ, ਘੱਟ ਦੇਰੀ ਅਤੇ ਉੱਚ ਭਰੋਸੇਮੰਦ ਸੰਚਾਰ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਇਸ ਨਾਲ ਊਰਜਾ ਕੁਸ਼ਲਤਾ, ਸਪੈਕਟਰਮ ਕੁਸ਼ਲਤਾ ਅਤੇ ਨੈੱਟਵਰਕ ਕੁਸ਼ਲਤਾ 'ਚ ਵੀ ਮਹੱਤਵਪੂਰਨ ਸੁਧਾਰ ਹੋਵੇਗਾ।

PunjabKesari

ਇਸ ਮੌਕੇ 'ਤੇ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸੰਚਾਰ ਰਾਜ ਮੰਤਰੀ ਦੇਵੂਸਿੰਘ ਚੌਹਾਨ ਸਮੇਤ ਦੇਸ਼ ਦੀਆਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਦੇ ਮੁਖੀ ਵੀ ਮੌਜੂਦ ਸਨ। ਇਸ 'ਚ ਰਿਲਾਇੰਸ ਜਿਓ ਦਾ ਸੰਚਾਲਨ ਕਰਨ ਵਾਲੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਏਅਰਟੈੱਲ ਦੇ ਸੁਨੀਲ ਭਾਰਤੀ ਮਿੱਤਲ ਅਤੇ ਵੋਡਾਫੋਨ ਆਈਡੀਆ ਦੇ ਕੁਮਾਰ ਮੰਗਲਮ ਬਿਰਲਾ, ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਮੌਜੂਦ ਸਨ। ਸ਼੍ਰੀ ਮੋਦੀ ਨੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਰਿਲਾਇੰਸ ਜਿਓ ਅਤੇ ਏਅਰਟੈੱਲ ਦੇ ਸਟਾਲਾਂ 'ਚ 5ਜੀ ਤਕਨਾਲੋਜੀ ਦੀ ਵਰਤੋਂ ਦੇ ਨਾਲ-ਨਾਲ ਸਟਾਰਟ-ਅੱਪ ਪੈਵੇਲੀਅਨ 'ਚ ਉਨ੍ਹਾਂ ਵਲੋਂ ਵਿਕਸਿਤ ਕੀਤੇ ਉਪਕਰਣਾਂ ਨੂੰ ਦੇਖਿਆ। ਇਸ ਦੇ ਨਾਲ, C-DOT ਵਲੋਂ ਵਿਕਸਿਤ ਸਵਦੇਸ਼ੀ 5G ਕੋਰ ਦਾ ਵੀ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਲਗਭਗ ਇਕ ਘੰਟੇ ਤੱਕ ਪ੍ਰਦਰਸ਼ਨੀ ਦੇਖੀ ਅਤੇ 5ਜੀ, 4ਜੀ ਦੇ ਨਾਲ-ਨਾਲ ਆਈ.ਆਈ.ਟੀ., ਮਸ਼ੀਨ ਲਰਨਿੰਗ ਵਰਗੀ ਅਤਿ-ਆਧੁਨਿਕ ਤਕਨੀਕ ਨੂੰ ਦੇਖਿਆ। ਦੱਸਣਯੋਗ ਹੈ ਕਿ 5ਜੀ ਤਕਨੀਕ ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਹਾਈ ਸਪੀਡ ਇੰਟਰਨੈੱਟ ਦਾ ਇਸਤੇਮਾਲ ਕੀਤਾ ਜਾ ਸਕੇਗਾ। ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ 1 ਤੋਂ 4 ਅਕਤੂਬਰ ਤੱਕ 4 ਦਿਨਾ ਇੰਡੀਆ ਮੋਬਾਇਲ ਕਾਂਗਰਸ ਪ੍ਰੋਗਰਾਮ ਆਯੋਜਿਤ ਹੋਵੇਗਾ। ਦੱਸਣਯੋਗ ਹੈ ਕਿ ਹਾਲ ਹੀ 'ਚ 5ਜੀ ਸਪੈਕਟਰਮ ਦੀ ਨਿਲਾਮੀ ਆਯੋਜਿਤ ਕੀਤੀ ਗਈ ਸੀ ਅਤੇ 1,50,173 ਕਰੋੜ ਰੁਪਏ ਦੇ ਸਕਲ ਮਾਲੀਆ ਨਾਲ ਦੂਰਸੰਚਾਰ ਸੇਵਾਵਾਂ ਪ੍ਰਦਾਤਾਵਾਂ ਨੂੰ 51,236 ਮੈਗਾਹਰਟਜ਼ ਅਲਾਟ ਕੀਤਾ ਗਿਆ ਸੀ।


author

DIsha

Content Editor

Related News