ਜਿਸ ਡੈਮ ਲਈ ਕਦੇ ਮੋਦੀ ਨੇ ਰੱਖਿਆ ਸੀ ਵਰਤ, ਹੁਣ ਜਨਮ ਦਿਨ ’ਤੇ ਕਰਨਗੇ ਉਸ ਦੀ ਪੂਜਾ

09/17/2019 1:25:05 AM

ਅਹਿਮਦਾਬਾਦ – ਸਰਦਾਰ ਸਰੋਵਰ ਡੈਮ ’ਚ ਪਹਿਲੀ ਵਾਰ ਉਸ ਦੀ ਪਾਣੀ ਦੀ ਸਮਰੱਥਾ ਭਾਵ 138.68 ਮੀਟਰ ਤਕ ਪਾਣੀ ਭਰਿਆ ਹੈ। ਇਸ ਮੌਕੇ ਮੰਗਲਵਾਰ 17 ਸਤੰਬਰ ਨੂੰ ਗੁਜਰਾਤ ਸਰਕਾਰ ਪੂਰੇ ਸੂਬੇ ’ਚ ਨਮਾਮੀ ਦੇਵੀ ਨਰਮਦੇ ਉਤਸਵ ਮਨਾਏਗੀ। ਇਸ ਉਤਸਵ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨਗੇ। 17 ਸਤੰਬਰ ਨੂੰ ਪੀ.ਐੱਮ. ਮੋਦੀ ਦਾ ਜਨਮ ਦਿਨ ਵੀ ਹੈ।
ਪੀ.ਐੱਮ. ਮੋਦੀ ਮੰਗਲਵਾਰ ਸਵੇਰੇ 6 ਤੋਂ 7 ਵਜੇ ਦੌਰਾਨ ਆਪਣੀ ਮਾਂ ਹੀਰਾ ਬੇਨ ਨਾਲ ਮੁਲਾਕਾਤ ਕਰਨਗੇ। 8 ਵਜੇ ਉਹ ਕੇਵੜੀਆ ਪਹੁੰਚਣਗੇ ਤੇ ਨਰਮਦਾ ਡੈਮ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ 9.30 ਵਜੇ ਪੀ.ਐੱਮ. ਮੋਦੀ ਦਾ ਨਰਮਦਾ ਪੂਜਨ ਦਾ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ 11 ਵਜੇ ਇਕ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੇ।

ਇੰਝ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਡੈਮ ਪ੍ਰੋਜੈਕਟ ਦਾ ਉਦਘਾਟਨ 17 ਸਤੰਬਰ 2017 ਨੂੰ ਹੀ ਕਰ ਦਿੱਤਾ ਸੀ ਪਰ ਬਾਰਿਸ਼ ਘੱਟ ਹੋਣ ਕਾਰਨ ਪਾਣੀ ਦਾ ਲੈਵਲ ਕਾਫੀ ਹੇਠਾਂ ਚਲਾ ਗਿਆ ਸੀ ਪਰ ਇਸ ਵਾਰ ਮੱਧ ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋਣ ਕਾਰਨ ਨਰਮਦਾ ਨਦੀ ’ਚ ਆਏ ਤੂਫਾਨ ਨੇ ਇਸ ਡੈਮ ਨੂੰ ਇਸ ਦੀ ਸਮਰੱਥਾ ਤਕ ਪਾਣੀ ਭਰ ਦਿੱਤਾ ਗਿਆ ਹੈ। ਹੁਣ ਸਰਦਾਰ ਸਰੋਵਰ ਡੈਮ ਦਾ ਲੈਵਲ 138.68 ਮੀਟਰ ਤਕ ਪਹੁੰਚ ਗਿਆ ਹੈ। ਡੈਮ ਬਣ ਕੇ ਪੂਰਾ ਹੋਣ ਤੋਂ ਬਾਅਦ ਇਸ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ ਮੌਕੇ ’ਤੇ ਕਰਕੇ ਦੇਸ਼ ਨੂੰ ਤੋਹਫਾ ਦਿੱਤਾ ਸੀ।

ਦੇਸ਼ ਦੇ ਪਹਿਲੇ ਪੀ.ਐੱਮ. ਜਵਾਹਰ ਲਾਲ ਨਹਿਰੂ ਨੇ 5 ਅਪ੍ਰੈਲ 1961 ਨੂੰ ਸਰਦਾਰ ਸਰੋਵਰ ਪ੍ਰੋਜੈਕਟ ਦੀ ਨੀਂਹ ਰੱਖੀ ਸੀ। ਇਸ ਪ੍ਰੋਜੈਕਟ ਦੇ ਪੂਰਾ ਹੋਣ ਲਈ 56 ਸਾਲਾਂ ਦਾ ਲੰਬਾ ਇੰਤਜਾਰ ਕਰਨਾ ਪਿਆ। ਇਹ ਦੇਸ਼ ਦਾ ਅਜਿਹਾ ਪ੍ਰੋਜੈਕਟ ਹੈ ਜੋ ਸਭ ਤੋਂ ਲੰਬੇ ਸਮੇਂ ਤਕ ਚੱਲਿਆ ਤੇ 1961 ’ਚ ਸ਼ੁਰੂ ਹੋ ਕੇ 2017 ’ਚ ਪੂਰਾ ਹੋਇਆ।


Inder Prajapati

Content Editor

Related News