PM ਮੋਦੀ ਨੇ ਪ੍ਰਗਤੀ ਮੈਦਾਨ ਕੋਰੀਡੋਰ ਪ੍ਰਾਜੈਕਟ ਦਾ ਕੀਤਾ ਉਦਘਾਟਨ, ਕਿਹਾ- ਇਹ ਨਵਾਂ ਭਾਰਤ ਹੈ
Sunday, Jun 19, 2022 - 12:49 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਪ੍ਰਗਤੀ ਮੈਦਾਨ ਏਕੀਕ੍ਰਿਤ ਟਰਾਂਜ਼ਿਟ ਕੋਰੀਡੋਰ ਪ੍ਰਾਜੈਕਟ ਦੇ ਮੁੱਖ ਸੁਰੰਗ ਅਤੇ 5 ਅੰਡਰਪਾਸ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਾਲ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਨੇ ਖੁੱਲ੍ਹੀ ਜੀਪ ’ਚ ਇਸ ਕੋਰੀਡੋਰ ਦਾ ਇਕ ਪੂਰਾ ਚੱਕਰ ਵੀ ਲਾਇਆ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ: ਦੇਸ਼ ਭਰ ’ਚ ਵਿਰੋਧ ਦਰਮਿਆਨ ਗ੍ਰਹਿ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਇਹ ਪ੍ਰਾਜੈਕਟ ਪ੍ਰਗਤੀ ਮੈਦਾਨ ਪੁਨਰ ਵਿਕਾਸ ਪ੍ਰਾਜੈਕਟ ਦਾ ਇਕ ਹਿੱਸਾ ਹੈ। ਕੇਂਦਰ ਸਰਕਾਰ ਵਲੋਂ ਪੂਰੀ ਤਰ੍ਹਾਂ ਫੰਡ ਪ੍ਰਾਪਤ ਇਸ ਪ੍ਰਾਜੈਕਟ 'ਤੇ 920 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਇਸ ਦਾ ਉਦੇਸ਼ ਪ੍ਰਗਤੀ ਮੈਦਾਨ ਵਿਖੇ ਵਿਕਸਿਤ ਕੀਤੇ ਜਾ ਰਹੇ ਨਵੇਂ ਵਿਸ਼ਵ ਪੱਧਰੀ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਹੈ, ਤਾਂ ਜੋ ਪ੍ਰਗਤੀ ਮੈਦਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਦਰਸ਼ਕਾਂ ਅਤੇ ਪ੍ਰਦਰਸ਼ਕਾਂ ਦੀ ਆਸਾਨੀ ਨਾਲ ਭਾਗੀਦਾਰੀ ਹੋ ਸਕੇ। ਇਸ ਪ੍ਰਾਜੈਕਟ ਦੀ ਮਦਦ ਨਾਲ ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਨਾਲ ਇੱਥੇ ਆਉਣ ਵਾਲੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ। ਇਸ ਪ੍ਰਾਜੈਕਟ ਤਹਿਤ ਬਣਾਏ ਗਏ ਅੰਡਰਪਾਸ ਵਿਚ ਸੁਰੰਗ ਦੇ ਅੰਦਰ ਸਮਾਰਟ ਫਾਇਰ ਮੈਨੇਜਮੈਂਟ, ਆਧੁਨਿਕ ਹਵਾਦਾਰੀ ਅਤੇ ਸਵੈਚਾਲਿਤ ਪਾਣੀ ਦੀ ਨਿਕਾਸੀ ਪ੍ਰਣਾਲੀ, ਡਿਜ਼ੀਟਲ ਤੌਰ 'ਤੇ ਸੰਚਾਲਿਤ ਸੀ. ਸੀ. ਟੀ. ਵੀ ਕੈਮਰੇ ਅਤੇ ਜਨਤਕ ਘੋਸ਼ਣਾ ਪ੍ਰਣਾਲੀ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਅਗਨੀਪਥ ਯੋਜਨਾ: ਦੇਸ਼ ਭਰ ’ਚ ਵਿਰੋਧ ਦਰਮਿਆਨ ਗ੍ਰਹਿ ਮੰਤਰਾਲਾ ਨੇ ਕੀਤਾ ਇਹ ਵੱਡਾ ਐਲਾਨ
ਇਹ ਨਵਾਂ ਭਾਰਤ ਹੈ, ਇਹ ਸੰਕਲਪ ਵੀ ਲੈਂਦਾ ਹੈ ਅਤੇ ਅੱਗੇ ਵਧਦਾ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ ਕਿ ਅੱਜ ਦਿੱਲੀ ਨੂੰ ਕੇਂਦਰ ਸਰਕਾਰ ਤੋਂ ਬਹੁਤ ਖੂਬਸੂਰਤ ਤੋਹਫਾ ਮਿਲਿਆ ਹੈ। ਇੰਨੇ ਥੋੜ੍ਹੇ ਸਮੇਂ ਵਿਚ ਇਸ ਏਕੀਕ੍ਰਿਤ ਟਰਾਂਜ਼ਿਟ ਕੋਰੀਡੋਰ ਨੂੰ ਤਿਆਰ ਕਰਨਾ ਆਸਾਨ ਨਹੀਂ ਸੀ। ਇਹ ਸੁਰੰਗ 7 ਰੇਲਵੇ ਲਾਈਨਾਂ ਦੇ ਹੇਠਾਂ ਬਣੀ ਹੈ, ਇਸ ਦੇ ਆਲੇ-ਦੁਆਲੇ ਬਹੁਤ ਵਿਅਸਤ ਸੜਕਾਂ ਵੀ ਹਨ, ਜਿੱਥੋਂ ਲੱਖਾਂ ਵਾਹਨ ਲੰਘਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਇੱਥੇ ਅਜਿਹਾ ਕੰਮ ਕਰਦੇ ਹਾਂ ਤਾਂ ਨਿਆਂਪਾਲਿਕਾ ਦਾ ਦਰਵਾਜ਼ਾ ਖੜਕਾਉਣ ਵਾਲੇ ਅਤੇ ਰੁਕਾਵਟਾਂ ਪੈਦਾ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਪਰ ਇਹ ਨਵਾਂ ਭਾਰਤ ਹੈ, ਇਹ ਸੰਕਲਪ ਵੀ ਲੈਂਦਾ ਹੈ ਅਤੇ ਅੱਗੇ ਵਧਦਾ ਹੈ। ਮੈਂ ਇਸ ਸੁਰੰਗ ਨੂੰ ਬਣਾਉਣ ਵਾਲੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਵੀ ਵਧਾਈ ਦਿੰਦਾ ਹਾਂ। ਇਹ ਕੋਰੀਡੋਰ ਪ੍ਰਗਤੀ ਮੈਦਾਨ ਪੁਨਰ ਵਿਕਾਸ ਯੋਜਨਾ ਦੇ ਤਹਿਤ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਸਨਕੀ ਪ੍ਰੇਮੀ ਨੇ ਘਰ ’ਚ ਦਾਖ਼ਲ ਹੋ ਭੈਣ-ਭਰਾ ਦਾ ਹਥੌੜੇ ਨਾਲ ਕੀਤਾ ਕਤਲ