ਜੇਕਰ ਕਾਂਗਰਸ ਚਾਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ : ਮੋਦੀ
Thursday, Mar 28, 2019 - 03:56 PM (IST)

ਰੁਦਰਪੁਰ— ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀਆਂ ਨੂੰ ਸੰਬੋਧਿਤ ਕਰ ਰਹੇ ਹਨ। ਮੇਰਠ ਤੋਂ ਬਾਅਦ ਮੋਦੀ ਉੱਤਰਾਖੰਡ ਦੇ ਰੁਦਰਪੁਰ ਵਿਚ ਚੋਣ ਰੈਲੀ ਨੂੰ ਸੰਬਧੋਨ ਕਰਨ ਪੁੱਜੇ। ਉਨ੍ਹਾਂ ਨੇ ਜਿੱਥੇ ਵਿਰੋਧੀ ਪਾਰਟੀਆਂ 'ਤੇ ਜਮ ਕੇ ਹਮਲਾ ਬੋਲਿਆ, ਉੱਥੇ ਹੀ ਸਰਕਾਰ ਦੀਆਂ ਯੋਜਨਾਵਾਂ ਨੂੰ ਵੀ ਗਿਣਾਇਆ। ਮੋਦੀ ਨੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉੱਤਰਾਖੰਡ ਦੀ ਧਰਤੀ ਇਕ ਤਰ੍ਹਾਂ ਨਾਲ ਵੀਰਾਂ ਦੀ ਭੂਮੀ ਹੈ, ਅਜਿਹੀ ਭੂਮੀ 'ਚ ਦੇਸ਼ ਦੇ ਚੌਕੀਦਾਰ ਨੂੰ ਆਸ਼ੀਰਵਾਦ ਦੇਣ ਲਈ ਇੰਨੇ ਸਾਰੇ ਚੌਕੀਦਾਰ ਇਕ ਸਾਥ ਨਿਕਲ ਪਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰ ਜਿੱਥੇ ਪਏ ਹਨ, ਅਜਿਹੀ ਮਿੱਟੀ ਨੂੰ ਮੈਂ ਪ੍ਰਣਾਮ ਕਰਦਾ ਹਾਂ।
ਮੋਦੀ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਕਿਹਾ ਕਿ ਜੇਕਰ ਕਾਂਗਰਸ ਚਾਹੁੰਦੀ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ।
ਮੋਦੀ ਨੇ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਹਰ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ। ਤੁਸੀਂ ਸਰਕਾਰ ਦੇ ਕੰਮਕਾਜ ਦੇ ਤਰੀਕੇ ਦੇਖੇ ਹਨ। ਤੁਸੀਂ 2014 ਤੋਂ ਪਹਿਲਾਂ ਦੀ ਕੇਂਦਰ ਦੀ ਸਰਕਾਰ ਅਤੇ ਉੱਤਰਾਖੰਡ 'ਚ 2017 ਦੀ ਪਹਿਲਾਂ ਦੀ ਉੱਤਰਾਖੰਡ ਦੀ ਸਰਕਾਰ ਦੇ ਕੰਮ ਨੂੰ ਦੇਖਿਆ। ਭਾਜਪਾ ਅਤੇ ਕਾਂਗਰਸ ਦੇ ਸਸਕਾਰਾਂ ਬਾਰੇ ਤੁਸੀਂ ਜਾਣਦੇ ਹੋ। ਉਹ ਸਥਿਤੀ ਯਾਦ ਕਰੋ ਜਦੋਂ ਇੱਥੋਂ ਦੇ ਹਾਈਵੇਅ ਬਹਾਲ ਸਨ, ਸੜਕਾਂ ਜਾਮ ਨਾਲ ਬੰਦ ਰਹਿੰਦੀਆਂ ਸਨ। ਪਿੰਡ ਵਾਲਿਆਂ ਲਈ ਮੀਲਾਂ ਦਾ ਪੈਦਲ ਸਫਰ ਇਹ ਹੀ ਉਨ੍ਹਾਂ ਦੀ ਕਿਸਮਤ 'ਚ ਲਿਖਿਆ ਸੀ। ਖੇਤੀ ਅਤੇ ਬਾਗਬਾਨੀ ਦੀ ਸਥਿਤੀ ਤਰਸਯੋਗ ਸੀ, ਇਸ ਕਾਰਨ ਪਲਾਇਨ ਉੱਤਰਾਖੰਡ ਦੀ ਸਭ ਤੋਂ ਕੌੜੀ ਸੱਚਾਈ, ਇਸ ਨੂੰ ਕੋਈ ਨਕਾਰ ਨਹੀਂ ਸਕਦਾ। ਕਾਂਗਰਸ ਦੇ ਕਲਰਚ ਨੇ ਉੱਤਰਾਖੰਡ ਨੂੰ ਤਬਾਹ ਕਰ ਦਿੱਤਾ ਸੀ।
ਅੱਜ ਨਵੀਂ ਆਸ ਅਤੇ ਨਵੀਂ ਉਮੀਦ ਵੱਲ ਉੱਤਰਾਖੰਡ ਵਧ ਰਿਹਾ ਹੈ। ਮੋਦੀ ਨੇ ਇਸ ਦੇ ਨਾਲ ਹੀ ਜਨਤਾ ਨੂੰ ਪੁੱਛਿਆ ਕਿ ਇੱਥੋਂ ਦੇ ਨੌਜਵਾਨਾਂ ਨੂੰ ਪਲਾਇਨ ਕਰਨ ਲਈ ਮਜਬੂਰ ਕਿਸ ਨੇ ਕੀਤਾ? ਬਰਬਾਦੀ ਕੌਣ ਲਿਆਇਆ, ਘਪਲੇ ਕਿਸ ਨੇ ਕੀਤੇ? ਜਿਸ ਕਾਂਗਰਸ ਨੇ ਤੁਹਾਡੇ ਨਾਲ ਇੰਨੀ ਵੱਡੀ ਨਾ-ਇਨਸਾਫੀ ਕੀਤੀ ਕਿ ਅਜਿਹੀ ਕਾਂਗਰਸ ਨੂੰ ਮੌਕਾ ਮਿਲਣਾ ਚਾਹੀਦਾ ਹੈ, ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। 2014 'ਚ ਜਦੋਂ ਤੁਸੀਂ ਮੈਨੂੰ ਚੁਣਿਆ ਤਾਂ ਉੱਤਰਾਖੰਡ ਦੇ ਕੋਨੇ-ਕੋਨੇ ਤਕ ਵਿਕਾਸ ਕੀਤਾ। ਅੱਜ ਉੱਤਰਾਖੰਡ ਨਵੇਂ ਰਾਹ 'ਤੇ ਤੁਰ ਪਿਆ ਹੈ। ਹੁਣ ਜਿਸ ਰਫਤਾਰ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ, ਇਸ ਨਾਲ ਉਦਯੋਗ ਦੀ ਸੰਭਾਵਨਾ ਇੱਥੇ ਬਣ ਰਹੀ ਹੈ। ਉੱਤਰਾਖੰਡ ਭਾਰਤ ਦੀ ਸੁੰਦਰ ਪਰਿਭਾਸ਼ਾ ਵਰਗਾ ਹੈ। ਇੱਥੇ ਬੰਦਰੀਨਾਥ ਨੂੰ ਮਿਲਾਇਆ ਜਾਵੇ ਤਾਂ 4 ਧਾਮ ਬਣਦੇ ਹਨ, ਮੈਂ ਇਸ ਵਿਚ 5ਵਾਂ ਧਾਮ ਜੋੜਦਾ ਹਾਂ। ਸੈਨਿਕ ਧਾਮ, ਇਸ ਦੇਵ ਭੂਮੀ 'ਤੇ ਇੰਡੀਅਨ ਮਿਲਟਰੀ ਅਕੈਡਮੀ ਹੈ, ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਹੈ ਅਤੇ ਇਹ ਸਾਰੇ ਮਾਂ ਭਾਰਤੀ ਦੀ ਰੱਖਿਆ ਭੁਜਾਵਾਂ ਹਨ।