PM ਮੋਦੀ ਭੂਟਾਨ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਦਿ ਡਰੁਕ ਗਯਾਲਪੋ' ਨਾਲ ਸਨਮਾਨਤ
Friday, Mar 22, 2024 - 05:14 PM (IST)
ਥਿੰਫੂ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਭੂਟਾਨ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਦਿ ਡਰੁਕ ਗਯਾਲਪੋ' ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਕਿਸੇ ਵਿਦੇਸ਼ੀ ਸਰਕਾਰ ਦੇ ਪਹਿਲੀ ਮੁਖੀ ਹਨ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੁਰਸਕਾਰ "ਭਾਰਤ-ਭੂਟਾਨ ਸਬੰਧਾਂ ਦੇ ਵਿਕਾਸ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਭੂਟਾਨੀ ਰਾਸ਼ਟਰ ਅਤੇ ਲੋਕਾਂ ਲਈ ਉਨ੍ਹਾਂ ਦੀ ਵਿਲੱਖਣ ਸੇਵਾ ਲਈ" ਪ੍ਰਦਾਨ ਕੀਤਾ ਗਿਆ ਹੈ।
#WATCH | Thimpu: The King of Bhutan confers the Order of the Druk Gyalpo on Prime Minister Narendra Modi.
— ANI (@ANI) March 22, 2024
As per ranking and precedence established, the Order of the Druk Gyalpo was instituted as the decoration for lifetime achievement and is the pinnacle of the honour system in… pic.twitter.com/hkszvDdWyd
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ, 'ਭੂਟਾਨ ਵੱਲੋਂ 'ਆਰਡਰ ਆਫ ਦਿ ਡਰੁਕ ਗਯਾਲਪੋ' ਪੁਰਸਕਾਰ ਮਿਲਣ 'ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਸਨੂੰ 140 ਕਰੋੜ ਭਾਰਤੀਆਂ ਨੂੰ ਸਮਰਪਿਤ ਕਰਦਾ ਹਾਂ।' ਭੂਟਾਨ ਦੇ ਰਾਜਾ ਜਿਗਮੇ ਖੇਸਰ ਨੰਗਯਾਲ ਵਾਂਗਚੁਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਆਰਡਰ ਆਫ ਦਿ ਡਰੁਕ ਗਯਾਲਪੋ' ਨਾਲ ਸਨਮਾਨਿਤ ਕੀਤਾ। ਸਨਮਾਨ ਦੀ ਘੋਸ਼ਣਾ ਭੂਟਾਨ ਦੇ ਰਾਜਾ ਨੇ 17 ਦਸੰਬਰ 2021 ਨੂੰ 114ਵੇਂ ਰਾਸ਼ਟਰੀ ਦਿਵਸ ਦੇ ਜਸ਼ਨਾਂ ਦੌਰਾਨ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਭੂਟਾਨ ਦੇ ਦੋ ਦਿਨਾਂ ਦੌਰੇ ਦੌਰਾਨ ਇਸ ਨੂੰ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ: ਭੂਟਾਨ 'ਚ ਤੁਹਾਡਾ ਸੁਆਗਤ ਹੈ, ਮੇਰੇ ਵੱਡੇ ਭਰਾ; ਗੁਆਂਢੀ ਦੇਸ਼ 'ਚ PM ਮੋਦੀ ਦਾ ਸ਼ਾਨਦਾਰ ਸਵਾਗਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।