PM ਮੋਦੀ ਨੇ ''ਬਿਪਾਰਜਾਏ'' ਤੂਫ਼ਾਨ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ, ਜਾਰੀ ਕੀਤੇ ਇਹ ਨਿਰਦੇਸ਼

Tuesday, Jun 13, 2023 - 03:12 AM (IST)

PM ਮੋਦੀ ਨੇ ''ਬਿਪਾਰਜਾਏ'' ਤੂਫ਼ਾਨ ਨੂੰ ਲੈ ਕੇ ਕੀਤੀ ਸਮੀਖਿਆ ਮੀਟਿੰਗ, ਜਾਰੀ ਕੀਤੇ ਇਹ ਨਿਰਦੇਸ਼

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਬਚਾਅ ਦਲ 'ਬਿਪਾਰਜਾਏ' ਤੂਫ਼ਾਨ ਦੇ ਰਾਹ ਵਿਚ ਸੰਵੇਦਨਸ਼ੀਲ ਥਾਵਾਂ ਵਿਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਅਤ ਨਿਕਾਸੀ ਯਕੀਨੀ ਬਣਾ ਰਹੇ ਹਨ। ਇਹ ਤੂਫ਼ਾਨ ਵੀਰਵਾਰ ਨੂੰ ਗੁਜਰਾਤ ਦੇ ਕੱਛ ਖੇਤਰ ਵਿਚ ਦਸਤਕ ਦੇ ਸਕਦਾ ਹੈ। ਪ੍ਰਧਾਨ ਮੰਤਰੀ ਨੇ ਤੂਫ਼ਾਨ ਨਾਲ ਪੈਦਾ ਹੋਈ ਸਥਿਤੀ ਤੋਂ ਨਜਿੱਠਣ ਲਈ ਕੇਂਦਰ ਤੇ ਗੁਜਰਾਤ ਸਰਕਾਰ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਇੱਥੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਤੂਫ਼ਾਨ ਨਾਲ ਪਾਕਿਸਤਾਨ 'ਤੇ ਵੀ ਅਸਰ ਪੈਣ ਦਾ ਖ਼ਦਸ਼ਾ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਰਤੀ ਹਾਈ ਕਮਿਸ਼ਨ ਭੰਨਤੋੜ: NIA ਨੇ ਜਾਰੀ ਕੀਤੀ CCTV ਫੁਟੇਜ, ਲੋਕਾਂ ਨੂੰ ਕੀਤੀ ਇਹ ਅਪੀਲ

ਮੀਟਿੰਗ ਤੋਂ ਬਾਅਦ PM ਮੋਦੀ ਨੇ ਟਵੀਟ ਕੀਤਾ, "ਸਾਡੀ ਟੀਮ ਸੰਵੇਦਨਸ਼ੀਲ ਖੇਤਰਾਂ ਤੋਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਤੇ ਜ਼ਰੂਰੀ ਸੇਵਾਵਾਂ ਦਾ ਰੱਖ-ਰਖਾਅ ਯਕੀਨੀ ਬਣਾ ਰਹੀ ਹੈ। ਸਾਰੀਆਂ ਦੀ ਸੁਰੱਖਿਆ ਤੇ ਕਲਿਆਣ ਲਈ ਪ੍ਰਾਰਥਨਾ।" ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਨਿਰਦੇਸ਼ ਦਿੱਤਾ ਕਿ ਸੰਵੇਦਨਸ਼ੀਲ ਥਾਵਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਸੁਰੱਖਿਅਤ ਰੂਪ ਵਿਚ ਕੱਢਿਆ ਜਾਵੇ। ਮੋਦੀ ਨੇ ਬਿਜਲੀ, ਦੂਰਸੰਚਾਰ, ਸਿਹਤ ਤੇ ਪੀਣ ਵਾਲੇ ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਦੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਸਥਿਤੀ ਵਿਚ ਉਨ੍ਹਾਂ ਨੂੰ ਤੁਰੰਤ ਬਹਾਲ ਕਰਨ ਦਾ ਵੀ ਨਿਰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕੀ ਜਾਨਵਰਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਹਫ਼ਤੇ ਵਿਚ ਸੱਤੋ ਦਿਨ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਸਥਾਪਤ ਕਰਨ ਦਾ ਹੁਕਮ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਮਗਰੋਂ ਲਾੜੀ ਦੀਆਂ ਸ਼ਰਤਾਂ ਨਾਲ ਸਹੁਰਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਪੀ.ਕੇ. ਮਿਸ਼ਰਾ, ਕੈਬਨਿਟ ਸਕੱਤਰ ਰਾਜੀਵ ਗੌਬਾ, ਪ੍ਰਿਥਵੀ ਵਿਗਿਆਨ ਸਕੱਤਰ ਐੱਮ. ਰਵਿੰਚਦਰਨ, ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੈਂਬਰ ਕਮਲ ਕਿਸ਼ੋਰ ਤੇ ਭਾਰਤ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੰਯੂਜਯ ਮਹਾਪਾਤਰ ਸ਼ਾਮਲ ਹੋਏ। 

ਇਹ ਖ਼ਬਰ ਵੀ ਪੜ੍ਹੋ - ਮੱਧ ਪ੍ਰਦੇਸ਼ ਸਰਕਾਰ ਦੇ ਸਤਪੁੜਾ ਭਵਨ 'ਚ ਲੱਗੀ ਭਿਆਨਕ ਅੱਗ, ਹਵਾਈ ਫ਼ੌਜ ਨੂੰ ਜਾਰੀ ਹੋਏ ਨਿਰਦੇਸ਼

ਮੀਟਿੰਗ ਦੌਰਾਨ, ਆਈ.ਐੱਮ.ਡੀ. ਨੇ ਦੱਸਿਆ ਕਿ ਤੂਫ਼ਾਨ ਬਿਰਾਜਾਏ ਦੇ 15 ਜੂਨ ਦੀ ਦੁਪਹਿਰ ਤਕ ਗੁਜਰਾਤ ਦੇ ਜਖਾਊ ਬੰਦਰਗਾਹ ਨੇੜੇ ਮਾਂਡਵੀ ਤੇ ਪਾਕਿਸਤਾਨ ਦੇ ਕਰਾਚੀ ਦੇ ਵਿਚ ਸੌਰਾਸ਼ਟਰ ਤੇ ਕੱਛ ਨੂੰ ਇਕ ਬਹੁਤ ਹੀ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ ਵਿਚ ਪਾਰ ਕਰਨ ਦੀ ਆਸ ਹੈ। ਚੱਕਰਵਾਤ ਦੌਰਾਨ 125 ਤੋਂ 135 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਦੇ ਨਾਲ ਤੂਫ਼ਾਨ ਆ ਸਕਦਾ ਹੈ ਤੇ ਹਵਾ ਦੀ ਰਫ਼ਤਾਰ 145 ਕਿੱਲੋਮੀਟਰ ਪ੍ਰਤੀ ਘੰਟੇ ਤਕ ਪਹੁੰਚ ਸਕਦੀ ਹੈ। ਚੱਕਰਵਾਤ ਦੇ ਪ੍ਰਭਾਅ ਵਿਚ, ਗੁਜਰਾਤ ਦੇ ਤੱਟਵਰਤੀ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋਣ ਦਾ ਖ਼ਦਸ਼ਾ ਹੈ, ਜਿਸ ਵਿਚ 14-15 ਜੂਨ ਨੂੰ ਕੱਛ, ਦੇਵਭੂਮੀ ਦਵਾਰਕਾ ਤੇ ਜਾਮਨਗਰ ਵਿਚ ਤੇਜ਼ ਬਾਰਿਸ਼ ਤੇ ਪੋਰਬੰਦਰ, ਰਾਜਕੋਟ, ਮੋਰਬੀ ਤੇ ਜੂਨਾਗੜ੍ਹ ਵਿਚ ਕੁੱਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਸ਼ਾਮਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News