2014 ਤੋਂ ਸੱਤਾ ’ਚ ਆਉਣ ਤੋਂ ਬਾਅਦ PM ਮੋਦੀ ਨੇ ਨਹੀਂ ਲਈ ਕੋਈ ਛੁੱਟੀ, 3 ਹਜ਼ਾਰ ਪ੍ਰੋਗਰਾਮਾਂ ਦਾ ਬਣੇ ਹਿੱਸਾ
Tuesday, Sep 05, 2023 - 12:01 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਸੱਤਾ ’ਚ ਆਉਣ ਤੋਂ ਬਾਅਦ ਕੋਈ ਛੁੱਟੀ ਨਹੀਂ ਲਈ। ਯਾਨੀ ਪੀ.ਐੱਮ. ਮੋਦੀ ਨੇ ਪਿਛਲੇ 111 ਮਹੀਨਿਆਂ 'ਚ ਇਕ ਵੀ ਦਿਨ ਛੁੱਟੀ ਨਹੀਂ ਲਈ ਹੈ। ਪੀ.ਐੱਮ.ਓ. ਵੱਲੋਂ ਇਕ ਆਰ.ਟੀ.ਆਈ. (ਸੂਚਨਾ ਦਾ ਅਧਿਕਾਰ) ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ ਗਈ। ਆਰ.ਟੀ.ਆਈ. ’ਚ 2 ਸਵਾਲ ਪੁੱਛੇ ਗਏ ਸਨ। ਪਹਿਲਾ ਇਹ ਕਿ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਨਰਿੰਦਰ ਮੋਦੀ ਕਿੰਨੇ ਦਿਨ ਪੀ.ਐੱਮ.ਓ. ’ਚ ਮੌਜੂਦ ਰਹੇ? ਦੂਜਾ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਉਹ ਵੱਖ-ਵੱਖ ਪ੍ਰੋਗਰਾਮਾਂ ’ਚ ਕਿੰਨੇ ਦਿਨ ਮੌਜੂਦ ਰਹੇ?
ਇਨ੍ਹਾਂ ਸਵਾਲਾਂ ਦੇ ਜਵਾਬ ਪੀ.ਐੱਮ.ਓ. ਦੇ ਅਵਰ ਸਕੱਤਰ ਪਰਵੇਸ਼ ਕੁਮਾਰ ਨੇ ਦਿੱਤੇ। ਇਸ ਦੇ ਜਵਾਬ 'ਚ ਪੀ.ਐੱਮ.ਓ. ਦੀ ਵੈੱਬਸਾਈਟ ਦਾ ਇਕ ਲਿੰਕ ਦਿੱਤਾ ਗਿਆ ਸੀ। ਇਸ 'ਚ ਦਿੱਤੀ ਗਈ ਜਾਣਕਾਰੀ ਦੱਸਦੀ ਹੈ ਕਿ ਨਰਿੰਦਰ ਮੋਦੀ ਨੇ 2014 ਦੇ ਬਾਅਦ ਤੋਂ 3000 ਤੋਂ ਵੱਧ ਪ੍ਰੋਗਰਾਮਾਂ ਅਤੇ ਸਮਾਰੋਹਾਂ 'ਚ ਹਿੱਸਾ ਲਿਆ ਹੈ। ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵ ਸਰਮਾ ਨੇ ਇਸ ਜਵਾਬ ਨੂੰ ਸੋਸ਼ਲ ਮੀਡੀਆ ਮੰਚ ਐਕਸ ’ਤੇ ਸ਼ੇਅਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8