ਸਮੁੰਦਰੀ ਚੁਣੌਤੀਆਂ ਤੋਂ ਨਜਿੱਠਣ ਲਈ PM ਮੋਦੀ ਨੇ UNSC ਨੂੰ ਦਿੱਤੇ ਪੰਜ ਮੰਤਰ
Monday, Aug 09, 2021 - 08:41 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੁੰਦਰੀ ਸੁਰੱਖਿਆ ਅਤੇ ਸਹਿਯੋਗ ਵਧਾਉਣ ਦੇ ਵਿਸ਼ਾ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦੀ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਹਨ। ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਅੱਤਵਾਦੀ ਘਟਨਾ ਅਤੇ ਸਮੁੰਦਰੀ ਲੁਟੇਰਿਆਂ ਲਈ ਸਮੁੰਦਰ ਦੇ ਰਸਤਿਆਂ ਦਾ ਇਸਤੇਮਾਲ ਹੋ ਰਿਹਾ ਹੈ, ਇਸ ਲਈ ਅਸੀਂ ਇਸ ਵਿਸ਼ੇ ਨੂੰ ਸੁਰੱਖਿਆ ਪਰਿਸ਼ਦ ਦੇ ਕੋਲ ਲੈ ਕੇ ਆਏ ਹਾਂ।
ਪੀ.ਐੱਮ. ਮੋਦੀ ਨੇ ਕਿਹਾ ਕਿ ਸਮੁੰਦਰੀ ਵਿਵਾਦ ਦਾ ਹੱਲ ਸ਼ਾਂਤੀਪੂਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। ਸਾਨੂੰ ਸਮੁੰਦਰ ਤੋਂ ਪੈਦਾ ਕੁਦਰਤੀ ਆਫਤਾਂ ਤੋਂ ਉਤਪਨ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਣਾ ਚਾਹੀਦਾ ਹੈ। ਇਸ ਵਿਸ਼ੇ 'ਤੇ ਖੇਤਰੀ ਸਹਿਯੋਗ ਵਧਾਉਣ 'ਤੇ ਭਾਰਤ ਨੇ ਕਈ ਕਦਮ ਚੁੱਕੇ ਹਨ। ਸਮੁੰਦਰੀ ਵਪਾਰ ਨੂੰ ਵਧਾਉਣ ਲਈ ਸਮੁੰਦਰੀ ਇੰਫਰਾਸਟਰਕਚਰ ਨੂੰ ਵਧਾਉਣ ਦੀ ਜ਼ਰੂਰਤ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਸਾਨੂੰ ਸਮੁੰਦਰੀ ਵਾਤਾਵਰਣ ਅਤੇ ਸਮੁੰਦਰੀ ਸਰੋਤਾਂ ਦੀ ਸੰਭਾਲ ਵੀ ਕਰਨੀ ਪਵੇਗੀ। ਸਮੁੰਦਰੀ ਵਪਾਰ ਵਿੱਚ ਕੋਈ ਵੀ ਰੁਕਾਵਟ ਵਿਸ਼ਵ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜਾਇਜ਼ ਸਮੁੰਦਰੀ ਵਪਾਰ ਤੋਂ ਰੁਕਾਵਟਾਂ ਨੂੰ ਦੂਰ ਕਰਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਿਵਾਦਾਂ ਨੂੰ ਸ਼ਾਂਤੀਪੂਰਵਕ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸੁਲਝਾਇਆ ਜਾਣਾ ਚਾਹੀਦਾ ਹੈ।
ਪੀ.ਐੱਮ. ਮੋਦੀ ਨੇ ਦਿੱਤੇ ਪੰਜ ਮੰਤਰ
ਬੈਠਕ ਦੀ ਪ੍ਰਧਾਨਗੀ ਵਿੱਚ ਪੀ.ਐੱਮ. ਮੋਦੀ ਨੇ ਮੈਬਰਾਂ ਦੇ ਸਾਹਮਣੇ ਪੰਜ ਸਿਧਾਂਤ ਵੀ ਰੱਖੇ। ਪੀ.ਐੱਮ. ਨੇ ਪੰਜਾਂ ਸਿਧਾਂਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਪਹਿਲਾ ਸਾਨੂੰ ਜਾਇਜ਼ ਸਮੁੰਦਰੀ ਵਪਾਰ ਤੋਂ ਰੁਕਾਵਟਾਂ ਨੂੰ ਹਟਾਉਣਾ ਚਾਹੀਦਾ ਹੈ। ਸਾਡੇ ਸਾਰਿਆਂ ਦੀ ਖੁਸ਼ਹਾਲੀ ਸਮੁੰਦਰੀ ਵਪਾਰ ਦੇ ਸਰਗਰਮ ਪ੍ਰਵਾਹ 'ਤੇ ਨਿਰਭਰ ਕਰਦੀ ਹੈ।
ਦੂਜਾ ਸਿਧਾਂਤ
ਸਮੁੰਦਰੀ ਵਿਵਾਦ ਸ਼ਾਂਤੀਪੂਰਵਕ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਧਾਰ ਤੇ ਹੱਲ ਕੀਤੇ ਜਾਣੇ ਚਾਹੀਦੇ ਹਨ। ਆਪਸੀ ਵਿਸ਼ਵਾਸ ਅਤੇ ਆਤਮਵਿਸ਼ਵਾਸ ਲਈ ਇਹ ਅਤਿ ਜ਼ਰੂਰੀ ਹੈ। ਇਸ ਜ਼ਰੀਏ ਅਸੀਂ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰ ਸਕਦੇ ਹਾਂ।
ਤੀਜਾ ਸਿਧਾਂਤ
ਸਾਨੂੰ ਕੁਦਰਤੀ ਆਫਤਾਂ ਅਤੇ ਨਾਨ ਸਟੇਟ ਐਕਟਰ ਦੁਆਰਾ ਪੈਦਾ ਕੀਤੇ ਗਏ ਸਮੁੰਦਰੀ ਖਤਰੇ ਦਾ ਮਿਲ ਕੇ ਸਾਹਮਣਾ ਕਰਣਾ ਚਾਹੀਦਾ ਹੈ। ਇਸ ਵਿਸ਼ੇ 'ਤੇ ਖੇਤਰੀ ਸਹਿਯੋਗ ਵਧਾਉਣ ਲਈ ਭਾਰਤ ਨੇ ਕਈ ਕਦਮ ਚੁੱਕੇ ਹਨ।
ਚੌਥਾ ਸਿਧਾਂਤ
ਸਾਨੂੰ ਸਮੁੰਦਰੀ ਵਾਤਾਵਰਣ ਅਤੇ ਸਮੁੰਦਰੀ ਸੰਸਾਧਨ ਨੂੰ ਸੰਭਾਲ ਕੇ ਰੱਖਣਾ ਹੋਵੇਗਾ। ਜਿਵੇਂ ਕਿ ਅਸੀਂ ਜਾਣਦੇ ਹਾਂ, ਮਹਾਸਾਗਰਾਂ ਦੀ ਜਲਵਾਯੂ 'ਤੇ ਸਿੱਧਾ ਅਸਰ ਹੁੰਦਾ ਹੈ। ਇਸ ਲਈ, ਸਾਨੂੰ ਆਪਣੇ ਸਮੁੰਦਰੀ ਵਾਤਾਵਰਣ ਨੂੰ ਪਲਾਸਟਿਕ ਅਤੇ ਤੇਲ ਦਾ ਰਿਸਾਵ ਵਰਗੇ ਪ੍ਰਦੂਸ਼ਣ ਤੋਂ ਮੁਕਤ ਰੱਖਣਾ ਹੋਵੇਗਾ।
ਪੰਜਵਾਂ ਸਿਧਾਂਤ
ਸਾਨੂੰ ਜ਼ਿੰਮੇਦਾਰ ਸਮੁੰਦਰੀ ਸੰਪਰਕ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਦੇਸ਼ਾਂ ਦੀ ਫਿਸਕਲ ਸਥਿਰਤਾ ਅਤੇ ਅਵਸ਼ੋਸ਼ਣ ਸਮਰੱਥਾ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।