PM ਮੋਦੀ ਨੇ ਗੰਗਾ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ, ਕਿਹਾ- ਯੂ. ਪੀ. ਦੀ ਤਰੱਕੀ ਦਾ ਰਾਹ ਖੁੱਲ੍ਹੇਗਾ
Saturday, Dec 18, 2021 - 03:13 PM (IST)
ਸ਼ਾਹਜਹਾਂਪੁਰ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਗੰਗਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਿਆ। ਕਰੀਬ 594 ਕਿਲੋਮੀਟਰ ਲੰਬਾ ਅਤੇ 6 ਲੇਨ ਦਾ ਇਹ ਐਕਸਪ੍ਰੈੱਸ ਵੇਅ 36,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਪੂਰੀ ਤਰ੍ਹਾਂ ਤਿਆਰ ਹੋਣ ਮਗਰੋਂ ਇਹ ਐਕਸਪ੍ਰੈੱਸ ਵੇਅ ਸੂਬੇ ਦੇ ਪੱਛਮੀ ਅਤੇ ਪੂਰਬੀ ਖੇਤਰਾਂ ਨੂੰ ਜੋੜਨ ਵਾਲਾ, ਉੱਤਰ ਪ੍ਰਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈੱਸ ਵੇਅ ਬਣੇਗਾ। ਇਹ ਮੇਰਠ, ਹਾਪੁੜ, ਬੁਲੰਦਸ਼ਹਿਰ, ਅਮਰੋਹਾ, ਸੰਭਲ, ਬਦਾਯੂੰ, ਹਰਦੋਈ, ਰਾਏਬਰੇਲੀ ਅਤੇ ਪ੍ਰਯਾਗਰਾਜ ਤੋਂ ਹੋ ਕੇ ਲੰਘੇਗਾ। ਇਸ ਐਕਸਪ੍ਰੈੱਸ ਵੇਅ ’ਤੇ ਸ਼ਾਹਜਹਾਂਪੁਰ ’ਚ 3.5 ਕਿਲੋਮੀਟਰ ਲੰਬੀ ਹਵਾਈ ਪੱਟੀ ਨਿਰਮਿਤ ਕੀਤੀ ਜਾਵੇਗੀ, ਜੋ ਹਵਾਈ ਫ਼ੌਜ ਦੇ ਜਹਾਜ਼ਾਂ ਨੂੰ ਐਮਰਜੈਂਸੀ ਉਡਾਣ ਭਰਨ ਅਤੇ ਉਤਰਨ ’ਚ ਮਦਦ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਐਕਸਪ੍ਰੈੱਸ ਵੇਅ ਨਾਲ ਇਕ ਉਦਯੋਗਿਕ ਕਾਰੀਡੋਰ ਬਣਾਉਣ ਦਾ ਪ੍ਰਸਤਾਵ ਵੀ ਹੈ।
ਇਹ ਵੀ ਪੜ੍ਹੋ: ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨਸ਼ੇੜੀ ਨਾਬਾਲਗ ਪੁੱਤ ਨੇ ਕੁਹਾੜੀ ਨਾਲ ਵੱਢੇ ਮਾਪੇ
Laying the foundation stone of the Ganga Expressway. #गंगा_एक्सप्रेसवे https://t.co/h1lEEmsxIO
— Narendra Modi (@narendramodi) December 18, 2021
ਗੰਗਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਣ ਮਗਰੋਂ ਮੋਦੀ ਦੇ ਭਾਸ਼ਣ ਦੀਆਂ ਕੁਝ ਖ਼ਾਸ ਗੱਲਾਂ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਂਹ ਪੱਥਰ ਰੱਖਣ ਮਗਰੋਂ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਯੂ. ਪੀ. ’ਚ ਐਕਸਪ੍ਰੈੱਸ ਦਾ ਜਾਲ ਵਿਛ ਰਿਹਾ ਹੈ। ਉਹ ਯੂ. ਪੀ. ਦੇ ਲੋਕਾਂ ਲਈ ਕਈ ਵਰਦਾਨ ਲੈ ਕੇ ਆ ਰਹੇ ਹਾਂ।
ਪਹਿਲਾ ਵਰਦਾਨ- ਲੋਕਾਂ ਦੇ ਸਮੇਂ ਦੀ ਬੱਚਤ।
ਦੂਜਾ ਵਰਦਾਨ- ਲੋਕਾਂ ਦੀ ਸਹੂਲਤ ’ਚ ਵਾਧਾ।
ਤੀਜਾ ਵਰਦਾਨ- ਯੂ. ਪੀ. ਦੀ ਤਾਕਤ ’ਚ ਵਾਧਾ।
ਪੰਜਵਾਂ ਵਰਦਾਨ— ਯੂ. ਪੀ. ’ਚ ਚੌਤਰਫਾ ਤਰੱਕੀ।
ਇਹ ਵੀ ਪੜ੍ਹੋ: ਭਾਰਤ ਪੁੱਜੀ ਮਿਸ ਯੂਨੀਵਰਸ ਹਰਨਾਜ਼ ਸੰਧੂ, ਸ਼ਸ਼ੀ ਥਰੂਰ ਨੇ ਟਵਿੱਟਰ ’ਤੇ ਤਸਵੀਰ ਸਾਂਝੀ ਕਰ ਆਖੀ ਇਹ ਗੱਲ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਪੂਰਾ ਯੂ. ਪੀ. ਇਕ ਸਾਥ ਵਧਦਾ ਹੈ ਤਾਂ ਦੇਸ਼ ਅੱਗੇ ਵੱਧਦਾ ਹੈ। ਇਸ ਲਈ ਡਬਲ ਇੰਜਣ ਦੀ ਸਰਕਾਰ ਦਾ ਫੋਕਸ ਯੂ. ਪੀ. ਦੇ ਵਿਕਾਸ ’ਤੇ ਹੈ। ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ, ਸਾਰਿਆਂ ਦਾ ਵਿਸ਼ਵਾਸ ਅਤੇ ਸਾਰਿਆਂ ਦੀ ਕੋਸ਼ਿਸ਼ ਦੇ ਮੰਤਰ ਨਾਲ ਅਸੀ ਯੂ. ਪੀ. ਦੇ ਵਿਕਾਸ ਲਈ ਈਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਹਾਂ। ਡਬਲ ਇੰਜਣ ਦੀ ਸਰਕਾਰ ਨੇ ਨਾ ਸਿਰਫ ਯੂ. ਪੀ. ’ਚ ਕਰੀਬ 80 ਲੱਖ ਮੁਫ਼ਤ ਬਿਜਲੀ ਕੁਨੈਕਸ਼ਨ ਦਿੱਤੇ, ਸਗੋਂ ਹਰ ਜ਼ਿਲ੍ਹੇ ਨੂੰ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਬਿਜਲੀ ਦਿੱਤੀ ਜਾ ਰਹੀ ਹੈ। ਇਹ ਹੀ ਭਾਵਨਾ ਸਾਡੀ ਖੇਤੀ ਨੀਤੀ ਵਿਚ, ਕਿਸਾਨਾਂ ਨਾਲ ਜੁੜੀ ਨੀਤੀ ’ਚ ਵੀ ਦਿੱਸਦੀ ਹੈ। ਯੋਗੀ ਜੀ ਦੀ ਅਗਵਾਈ ਵਿਚ ਇੱਥੇ ਸਰਕਾਰ ਬਣਨ ਤੋਂ ਪਹਿਲਾਂ ਪੱਛਮੀ ਯੂ. ਪੀ. ’ਚ ਕਾਨੂੰਨ ਵਿਵਸਥਾ ਦੀ ਕੀ ਸਥਿਤੀ ਸੀ, ਇਸ ਤੋਂ ਤੁਸੀਂ ਸਾਰੇ ਵਾਕਿਫ਼ ਹੋ। ਅੱਜ ਪੂਰੇ ਯੂ. ਪੀ. ਦੀ ਜਨਤਾ ਕਹਿ ਰਹੀ ਹੈ- ਯੂ. ਪੀ. ਪਲੱਸ ਯੋਗੀ, ਬਹੁਤ ਹੀ ਉਪਯੋਗੀ।
ਇਹ ਵੀ ਪੜ੍ਹੋ: BJP ਸੰਸਦ ਮੈਂਬਰ ਨੂੰ ਆਇਆ ਗੁੱਸਾ, ਸਟੇਜ ’ਤੇ ਹੀ ਪਹਿਲਵਾਨ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ