ਮਹਾਰਾਸ਼ਟਰ ਕਰੇਨ ਹਾਦਸਾ; PM ਮੋਦੀ ਨੇ ਮਜ਼ਦੂਰਾਂ ਦੀ ਮੌਤ ''ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

Tuesday, Aug 01, 2023 - 11:04 AM (IST)

ਮਹਾਰਾਸ਼ਟਰ ਕਰੇਨ ਹਾਦਸਾ; PM ਮੋਦੀ ਨੇ ਮਜ਼ਦੂਰਾਂ ਦੀ ਮੌਤ ''ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਮ੍ਰਿੱਧੀ ਐਕਸਪ੍ਰੈਸਵੇਅ ਨਿਰਮਾਣ ਦੌਰਾਨ ਪੁਲ ਦੇ ਸਲੈਬ 'ਤੇ ਕਰੇਨ ਡਿੱਗਣ ਕਾਰਨ ਹੋਈ ਮਜ਼ਦੂਰਾਂ ਦੀ ਮੌਤ 'ਤੇ ਸੋਗ ਜਤਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ। 

ਇਹ ਵੀ ਪੜ੍ਹੋਮਹਾਰਾਸ਼ਟਰ 'ਚ ਨਿਰਮਾਣ ਅਧੀਨ ਪੁਲ ਦੀ ਸਲੈਬ 'ਤੇ ਡਿੱਗੀ ਕਰੇਨ, 17 ਮਜ਼ਦੂਰਾਂ ਦੀ ਦਰਦਨਾਕ ਮੌਤ

ਇਹ ਹਾਦਸਾ ਮੰਗਲਵਾਰ ਤੜਕੇ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ ਤਹਿਸੀਲ ਦੇ ਸਰਲਾਂਬੇ ਪਿੰਡ ਨੇੜੇ ਵਾਪਰਿਆ। ਇਸ ਘਟਨਾ 'ਚ 17 ਮਜ਼ਦੂਰਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਵਲੋਂ ਜਾਰੀ ਇਕ ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ 'ਚ ਵਾਪਰਿਆ ਹਾਦਸਾ ਬੇਹੱਦ ਦੁਖਦਾਈ ਹੈ। ਇਸ ਹਾਦਸੇ 'ਚ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਮੇਰੀ ਉਨ੍ਹਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਇਹ ਵੀ ਪੜ੍ਹੋਵਰਿੰਦਾਵਨ ਤੋਂ ਆਈ ਬੁਰੀ ਖ਼ਬਰ; ਬਿਰਧ ਆਸ਼ਰਮ 'ਚ ਦੋ ਔਰਤਾਂ ਦੀ ਮੌਤ, 24 ਹਸਪਤਾਲ 'ਚ ਦਾਖ਼ਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News