ਪੀ.ਐੱਮ. ਮੋਦੀ ਨੂੰ ਮਾਓਵਾਦੀ ਬਣਾ ਸਕਦੇ ਹਨ ਨਿਸ਼ਾਨਾ!
Saturday, Jan 21, 2017 - 05:03 PM (IST)
ਨਵੀਂ ਦਿੱਲੀ— ਗਣਤੰਤਰ ਦਿਵਸ ਅਤੇ ਆਉਣ ਵਾਲੀਆਂ ਚੋਣਾਂ ''ਚ ਭਾਜਪਾ ''ਤੇ ਖਤਰਾ ਮੰਡਰਾ ਰਿਹਾ ਹੈ। ਮਾਓਵਾਦੀ ਭਾਜਪਾ ਨੇਤਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਫਿਰਾਕ ''ਚ ਹਨ। ਸੂਤਰਾਂ ਅਨੁਸਾਰ ਖੁਫੀਆ ਏਜੰਸੀਆਂ ਨੂੰ ਖਬਰ ਮਿਲੀ ਹੈ ਕਿ ਸੀ.ਪੀ.ਆਈ. ਦੇ ਫਰੰਟ ਸੰਗਠਨ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਮਾਓਵਾਦੀ ਆਪਣੀਆਂ ਮੰਗਾਂ ਦੇ ਪੂਰਾ ਨਾ ਹੋਣ ਕਾਰਨ ਇਹ ਕਦਮ ਚੁੱਕ ਸਕਦੇ ਹਨ। ਖਬਰ ਅਨੁਸਾਰ ਇਸ ਗੱਲ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨੂੰ ਦਿੱਤੀ ਹੈ। ਖਬਰ ਅਨੁਸਾਰ ਪੂਰਬੀ ਯੂ.ਪੀ. ''ਚ ਧਮਾਕਾ ਕਰਨ ਦੀ ਸਾਜਿਸ਼ ਰਚੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ''ਤੇ ਇਹ ਗਣਤੰਤਰ ਦਿਵਸ ਮੌਕੇ ਹਮਲਾ ਕਰ ਸਕਦੇ ਹਨ।
ਸੀ.ਪੀ.ਆਈ. (ਮਾਓਵਾਦੀ) ਦੀ ਆਂਧਰਾ ਪ੍ਰਦੇਸ਼ ਕਮੇਟੀ ਨੇ ਇਸ ਸਿਲਸਿਲੇ ''ਚ ਇਕ ਨੋਟ ਵੀ ਤਿਆਰ ਕੀਤਾ ਹੈ, ਜਿਸ ''ਚ ਪ੍ਰਧਾਨ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਮਾਓਵਾਦੀਆਂ ਦੇ ਕਤਲ ਦਾ ਜ਼ਿੰਮੇਵਾਰ ਠਹਿਰਾਇਆ ਹੈ। ਨੋਟ ''ਚ ਨਾਇਡੂ ਅਤੇ ਉਨ੍ਹਾਂ ਦੇ ਬੇਟੇ ''ਤੇ ਹਮਲੇ ਦੀ ਧਮਕੀ ਦਿੱਤੀ ਗਈ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਵੱਡੇ ਨੇਤਾਵਾਂ ਦੇ ਉੱਪਰ ਹੋਣ ਵਾਲੇ ਹਮਲੇ ਦੀ ਖਬਰ ਦੇ ਬਾਅਦ ਤੋਂ ਸੁਰੱਖਿਆ ਏਜੰਸੀਆਂ ਸਾਵਧਾਨ ਹੋ ਗਈਆਂ ਹਨ। ਉੱਥੇ ਹੀ ਖੁਫੀਆ ਏਜੰਸੀ ਨੇ ਐੱਸ.ਪੀ.ਜੀ. (ਵਿਸ਼ੇਸ਼ ਸੁਰੱਖਿਆ ਗਰੁੱਪ) ਨੂੰ ਜਾਣਕਾਰੀ ਦਿੱਤੀ ਹੈ।
