Tokyo Olympics: PM ਮੋਦੀ ਨੇ ਰਵੀ ਦਹੀਆ ਦੀ ਕੀਤੀ ਤਾਰੀਫ਼, ਕਿਹਾ- ‘ਕਮਾਲ ਦਾ ਪਹਿਲਵਾਨ’

Thursday, Aug 05, 2021 - 06:04 PM (IST)

Tokyo Olympics: PM ਮੋਦੀ ਨੇ ਰਵੀ ਦਹੀਆ ਦੀ ਕੀਤੀ ਤਾਰੀਫ਼, ਕਿਹਾ- ‘ਕਮਾਲ ਦਾ ਪਹਿਲਵਾਨ’

ਨਵੀਂ ਦਿੱਲੀ— ਟੋਕੀਓ ਓਲੰਪਿਕ ਦੇ 14ਵੇਂ ਦਿਨ ਭਾਰਤ ਨੂੰ ਹਾਕੀ ਅਤੇ ਕੁਸ਼ਤੀ ’ਚ ਸਫ਼ਲਤਾ ਮਿਲੀ ਹੈ। ਪਹਿਲਵਾਨ ਰਵੀ ਦਹੀਆ ਨੇ ਭਾਰਤ ਦੀ ਝੋਲੀ ਵਿਚ ਇਕ ਹੋਰ ਤਮਗਾ ਲਿਆ ਦਿੱਤਾ ਹੈ। ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਚਾਂਦੀ ਦਾ ਤਮਗਾ ਜਿੱਤ ਕੇ ਰਵੀ ਦਹੀਆ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਦਹੀਆ ਦੀ ਇਸ ਉਪਲੱਬਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਵੀ ਕੁਮਾਰ ਦਹੀਆ ਇਕ ਕਮਾਲ ਦੇ ਪਹਿਲਵਾਨ ਹਨ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ

ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਟਵੀਟ ਕੀਤਾ ਕਿ ਰਵੀ ਕੁਮਾਰ ਦਹੀਆ ਇਕ ਕਮਾਲ ਦਾ ਪਹਿਲਵਾਨ ਹੈ। ਉਸ ਦੀ ਕੁਸ਼ਤੀ ਦੀ ਭਾਵਨਾ ਅਤੇ ਦ੍ਰਿੜਤਾ ਸ਼ਾਨਦਾਰ ਹੈ। ਉਸ ਨੂੰ ਟੋਕੀਓ 2020 ਵਿਚ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈ। ਭਾਰਤ ਨੂੰ ਉਸ ਦੀਆਂ ਪ੍ਰਾਪਤੀਆਂ ’ਤੇ ਬਹੁਤ ਮਾਣ ਹੈ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲਵਾਨ ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰ ਵਰਗ ਕੁਸ਼ਤੀ ’ਚ ਖੇਡਣ ਉਤਰੇ ਸਨ। ਉਹ ਗੋਲਡ ਮੈਡਲ ਯਾਨੀ ਕਿ ਸੋਨ ਤਮਗਾ ਨਹੀਂ ਜਿੱਤ ਸਕੇ ਅਤੇ ਇਤਿਹਾਸ ਰਚਣ ਤੋਂ ਖੁੰਝ ਗਏ। ਫਾਈਨਲ ਮੁਕਾਬਲੇ ਵਿਚ ਰੂਸੀ ਪਹਿਲਵਾਨ ਜਵੁਰ ਯੁਗੇਵ ਨੇ ਉਨ੍ਹਾਂ ਨੂੰ ਮਾਤ ਦਿੱਤੀ। ਦੱਸ ਦੇਈਏ ਕਿ ਰਵੀ ਦਹੀਆ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ’ਚ ਪਹੁੰਚਣ ਵਾਲੇ ਦੂਜੇ ਭਾਰਤੀ ਪਹਿਲਵਾਨ ਹਨ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ 2012 ’ਚ ਫਾਈਨਲ ’ਚ ਪਹੁੰਚੇ ਸਨ।


author

Tanu

Content Editor

Related News