ਇਸਰੋ ਦੀ ਪੁਲਾੜ ''ਚ ਇਕ ਹੋਰ ਪੁਲਾਂਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

Saturday, Nov 07, 2020 - 06:22 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤ ਦੇ ਭੂ-ਨਿਗਰਾਨੀ ਸੈਟੇਲਾਈਟ ਈ. ਓ. ਐੱਸ-01 ਅਤੇ ਹੋਰ 9 ਸੈਟੇਲਾਈਟਾਂ ਦੇ ਸਫ਼ਲਤਾਪੂਰਵਕ ਲਾਂਚਿੰਗ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਦੇਸ਼ ਦੇ ਪੁਲਾੜ ਉਦਯੋਗ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਵਿਗਿਆਨੀਆਂ ਨੂੰ ਇਕ ਨਿਸ਼ਚਤ ਸਮੇਂ ਵਿਚ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਰੁਕਾਵਟਾਂ 'ਚੋਂ ਲੰਘਣਾ ਪਿਆ। ਧਰੂਵੀ ਸੈਟੇਲਾਈਟ ਲਾਂਚ ਵਾਹਨ (PSLV-C49/EOS-01) ਨੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਦੁਪਹਿਰ ਦੁਪਹਿਰ 3.12 ਵਜੇ ਉਡਾਣ ਭਰੀ। ਲਾਂਚ ਹੋਣ ਤੋਂ ਲੱਗਭਗ 20 ਮਿੰਟਾਂ ਬਾਅਦ ਵਾਹਨ ਨੇ ਸਫ਼ਲਤਾਪੂਰਵਕ ਸਾਰੇ ਸੈਟੇਲਾਈਟ ਨੂੰ ਇਕ-ਇਕ ਕਰ ਕੇ ਪੰਧ ਵਿਚ ਸਥਾਪਤ ਕੀਤਾ। 

ਇਹ ਵੀ ਪੜ੍ਹੋ: 'ਇਸਰੋ' ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਮੈਂ ਅੱਜ ਇਸਰੋ ਅਤੇ ਭਾਰਤੀ ਪੁਲਾੜ ਉਦਯੋਗ ਨੂੰ PSLV-C49/EOS-01 ਅਤੇ 9 ਹੋਰ ਸੈਟੇਲਾਈਟਾਂ ਦੇ ਸਫ਼ਲਤਾਪੂਰਵਕ ਲਾਂਚ ਕਰਨ ਲਈ ਵਧਾਈ ਦਿੰਦਾ ਹਾਂ। ਸਮੇਂ ਦੀ ਸੀਮਾ ਅੰਦਰ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਨ ਲਈ ਸਾਡੇ ਵਿਗਿਆਨੀਆਂ ਨੂੰ ਕੋਰੋਨਾ ਦੇ ਇਸ ਗੇੜ ਵਿਚ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨਾ ਪਿਆ। ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ 9 ਸੈਟੇਲਾਈਟਾਂ ਵਿਚ ਲਕਸਮਬਰਗ ਅਤੇ ਅਮਰੀਕਾ ਦੇ 4-4 ਅਤੇ ਲਿਥੁਆਨੀਆ ਦਾ ਇਕ ਸੈਟੇਲਾਈਟ ਸ਼ਾਮਲ ਸੀ।

PunjabKesari


Tanu

Content Editor

Related News