ਭਾਜਪਾ ਨੇਤਾ ਦੀ ਹੱਤਿਆ ਕੀਤੇ ਜਾਣ ''ਤੇ ਪੀ. ਐੱਮ. ਮੋਦੀ ਬੋਲੇ- ਹਿੰਸਾ ਲਈ ਕੋਈ ਥਾਂ ਨਹੀਂ

2019-05-05T11:15:01.337

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਨੇਤਾ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਹਿੰਸਾ ਲਈ ਦੇਸ਼ ਵਿਚ ਕੋਈ ਥਾਂ ਨਹੀਂ ਹੈ। ਇੱਥੇ ਦੱਸ ਦੇਈਏ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸ਼ਨੀਵਾਰ ਰਾਤ ਭਾਜਪਾ ਨੇਤਾ ਅਤੇ ਜ਼ਿਲਾ ਉੱਪ ਪ੍ਰਧਾਨ ਗੁਲ ਮੁਹੰਮਦ ਮੀਰ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

PunjabKesari

ਪੀ. ਐੱਮ. ਮੋਦੀ ਨੇ ਟਵੀਟ ਕੀਤਾ, ''ਭਾਜਪਾ ਦੇ ਕਸ਼ਮੀਰੀ ਨੇਤਾ ਗੁਲਾਮ ਮੁਹੰਮਦ ਮੀਰ ਦੀ ਹੱਤਿਆ ਦੀ ਨਿੰਦਾ ਕਰਦਾ ਹਾਂ। ਜੰਮੂ-ਕਸ਼ਮੀਰ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।'' ਉਨ੍ਹਾਂ ਨੇ ਲਿਖਿਆ, ''ਦੇਸ਼ ਵਿਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ।''

ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਸ਼ਨੀਵਾਰ ਦੀ ਰਾਤ ਨੂੰ 55 ਸਾਲਾ ਭਾਜਪਾ ਦੇ ਜ਼ਿਲਾ ਉੱਪ ਪ੍ਰਧਾਨ ਮੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਰ ਨੂੰ ਆਪਣੇ ਗੁਆਂਢੀਆਂ ਵਿਚ 'ਅਟਲ' ਵਜੋਂ ਜਾਣਿਆ ਜਾਂਦਾ ਸੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਮੀਰ ਦੀ ਸੁਰੱਖਿਆ ਨੂੰ ਸਰਕਾਰ ਨੇ ਫਰਵਰੀ 'ਚ ਵਾਪਸ ਲੈ ਲਿਆ ਸੀ। ਪੁਲਸ ਦਾ ਕਹਿਣਾ ਹੈ ਕਿ ਮੀਰ ਦੀ ਹੱਤਿਆ ਉਸ ਸਮੇਂ ਕੀਤੀ ਗਈ, ਜਦੋਂ ਅਨੰਤਨਾਗ 'ਚ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ ਹੋਣੀਆਂ ਹਨ।


Tanu

Content Editor

Related News