ਵਾਰਾਣਸੀ ’ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਲਈ ਪੀ.ਐੱਮ. ਮੋਦੀ ਅਧਿਕਾਰੀਆਂ ਨਾਲ ਕਰਨਗੇ ਬੈਠਕ

Sunday, Apr 18, 2021 - 10:35 AM (IST)

ਵਾਰਾਣਸੀ ’ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਲਈ ਪੀ.ਐੱਮ. ਮੋਦੀ ਅਧਿਕਾਰੀਆਂ ਨਾਲ ਕਰਨਗੇ ਬੈਠਕ

ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ’ਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਅੱਜ ਸਵੇਰੇ 11 ਵਜੇ ਬੈਠਕ ਕਰਨਗੇ। ਪ੍ਰਧਾਨ ਮੰਤਰੀ ਦਫਤਰ ਵਲੋਂ ਦੱਸਿਆ ਗਿਆ ਕਿ ਵਾਰਾਣਸੀ ’ਚ ਕੋਰੋਨਾ ਵਾਇਰਸ ਨਾਲ ਲੜ ਰਹੇ ਉੱਚ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਡਾਕਟਰ ਇਸ ਬੈਠਕ ’ਚ ਸ਼ਾਮਲ ਹੋਣਗੇ। ਉਥੇ ਹੀ ਇਸ ਤੋਂ ਇਕ ਦਿਨ ਪਹਿਲਾਂ ਪੀ.ਐੱਮ. ਨੇ ਕੋਵਿਡ-19 ਦੀ ਸਥਿਤੀ ’ਤੇ ਜਨਸਿਹਤ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਸੀ। 

ਇਹ ਵੀ ਪੜ੍ਹੋ– ਕੋਰੋਨਾ 'ਤੇ PM ਮੋਦੀ ਦੀ ਅਹਿਮ ਬੈਠਕ, ਦਿੱਤਾ ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਦਾ ਮੰਤਰ

ਕੋਵਿਡ-19 ਦੀ ਸਥਿਤੀ ’ਤੇ ਕੀਤੀ ਸੀ ਸਮੀਖਿਆ ਬੈਠਕ
ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਬੈਠਕ ’ਚ ਮੋਦੀ ਨੇ ਕਿਹਾ ਸੀ ਕਿ ਜਾਂਚ, ਨਿਗਰਾਨੀ ਅਤੇ ਇਲਾਜ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਰੋਗੀਆਂ ਲਈ ਹਸਪਤਾਲ ’ਚ ਬਿਸਤਰਿਆਂ ਦੀ ਉਪਲੱਬਧਤਾ ਦੀ ਖਾਤਰ ਸਾਰੇ ਜ਼ਰੂਰੀ ਉਪਾਅ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਪੀ.ਐੱਮ. ਨੇ ਕਿਹਾ ਕਿ ਟੀਕਾ ਉਤਪਾਦਨ ਲਈ ਦੇਸ਼ ’ਚ ਮੌਜੂਦ ਪੂਰੀ ਸਮਰੱਥਾ ਦਾ ਇਸਤੇਮਾਲ ਕਰੋ। 

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’​​​​​​​

ਬਿਸਤਰਿਆਂ ਦੀ ਉਪਲੱਬਧਤਾ ’ਤੇ ਪੀ.ਐੱਮ. ਮੋਦੀ ਨੇ ਦਿੱਤਾ ਜ਼ੋਰ
ਪੀ.ਐੱਮ. ਮੋਦੀ ਨੇ ਕੋਵਿਡ-19 ਰੋਗੀਆਂ ਲਈ ਹਸਪਤਾਲ ’ਚ ਬਿਸਤਰਿਆਂ ਦੀ ਉਪਲੱਬਧਤਾ ਲਈ ਸਾਰੀਆਂ ਜ਼ਰੂਰੀ ਕੋਸ਼ਿਸ਼ਾਂ ਕੀਤੀਆਂ ਜਾਣ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਟੀਕਾ ਉਤਪਾਦਨ ਲਈ ਦੇਸ਼ ’ਚ ਮੌਜੂਦ ਪੂਰੀ ਸਮਰੱਥਾ ਦੇ ਇਸਤੇਮਾਲ ਦੇ ਹੁਕਮ ਦਿੱਤੇ ਤਾਂ ਇਹ ਵੀ ਕਿਹਾ ਕਿ ਲੋਕਾਂ ਦੀਆਂ ਚਿੰਤਾਵਾਂ ਪ੍ਰਤੀ ਸਥਾਨਕ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਸਰਗਰਮ, ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਨ੍ਹਾਂ ਵੈਂਟੀਲੇਟਰ ਦੀ ਸਪਲਾਈ, ਉਪਲੱਬਧਤਾ ਦੀ ਸਥਿਤੀ ਦੀ ਸਮੀਖਿਆ ਕੀਤੀ, ਸਹੀ ਨਿਗਰਾਨੀ ਵਿਵਸਥਾ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕੋਵਿਡ-19 ਦੇ ਟੀਕੇ ਦਾ ਉਤਪਾਦਨ ਵਧਾਉਣ ਲਈ ਜਨਤਕ ਅਤੇ ਨਿੱਜੀ ਖੇਤਰਾਂ ’ਚ ਦੇਸ਼ ’ਚ ਮੌਜੂਦ ਸਾਰੀਆਂ ਸਮਰਥਾਵਾਂ ਦਾ ਇਸਤੇਮਾਲ ਕਰਨ ਦਾ ਹੁਕਮ ਦਿੱਤਾ। 

ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼


author

Rakesh

Content Editor

Related News