ਅਮਰੀਕਾ ਦੇ ਹਿਊਸਟਨ ਪਹੁੰਚੇ ਪੀ.ਐੱਮ. ਮੋਦੀ, ਭਾਰਤੀ ਭਾਈਚਾਰੇ ਨੂੰ ਕਰਨਗੇ ਸੰਬੋਧਿਤ

Saturday, Sep 21, 2019 - 10:53 PM (IST)

ਅਮਰੀਕਾ ਦੇ ਹਿਊਸਟਨ ਪਹੁੰਚੇ ਪੀ.ਐੱਮ. ਮੋਦੀ, ਭਾਰਤੀ ਭਾਈਚਾਰੇ ਨੂੰ ਕਰਨਗੇ ਸੰਬੋਧਿਤ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਦਿਨਾਂ ਅਮਰੀਕਾ ਦੌਰੇ 'ਤੇ ਸ਼ਨੀਵਾਰ ਦੇਰ ਰਾਤ ਅਮਰੀਕਾ ਦੇ ਸ਼ਹਿਰ ਹਿਊਸਟਨ ਟੈਕਸਾਸ ਪਹੁੰਚ ਚੁੱਕੇ ਹਨ। ਉਹ ਉਥੇ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ। ਪੀ.ਐੱਮ. ਮੋਦੀ 27 ਸਤੰਬਰ ਨੂੰ ਯੂ.ਐੱਨ. ਮਹਾਸਭਾ ਨੂੰ ਵੀ ਸੰਬੋਧਿਤ ਕਰਨਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਮਰੀਕਾ ਦੇ ਸ਼ਹਿਰ ਹਿਊਸਟਨ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੰਚ ਸਾਂਝਾ ਕਰਨਗੇ। ਅਜਿਹਾ ਪਹਿਲੀ ਵਾਰ ਹੈ ਕਿ ਟਰੰਪ ਕਿਸੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਨਾਲ ਜਨਤਕ ਮੰਚ 'ਤੇ ਨਜ਼ਰ ਆਉਣਗੇ।
ਹਿਊਸਟਨ 'ਚ 'ਹਾਉਡੀ ਮੋਦੀ' ਪ੍ਰੋਗਰਾਮ 'ਚ ਮੋਦੀ ਨਾਲ ਸ਼ਾਮਲ ਹੋਣ ਤੋਂ ਬਾਅਦ ਟਰੰਪ ਐਤਵਾਰ ਰਾਤ ਨਿਊਯਾਰਕ ਪਹੁੰਚ ਸਕਦੇ ਹਨ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਓਹਿਓ ਜਾਣਗੇ, ਜਿਥੇ ਆਸਟਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਅਧਿਕਾਰੀ ਨੇ ਕਿਹਾ, 'ਰਾਸ਼ਟਰਪਤੀ ਡੋਨਾਲਡ ਟਰੰਪ 'ਹਾਉਡੀ ਮੋਦੀ' ਲਈ ਹਿਊਸਟਨ ਜਾਣਗੇ। ਉਸੇ ਦਿਨ ਉਹ ਓਹਿਓ ਜਾਣਗੇ ਜਿਥੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮਾਰੀਸਨ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਤੇ ਦੋਵੇਂ ਪ੍ਰੈਟ ਉਦਯੋਗ ਦਾ ਦੌਰਾ ਕਰਨਗੇ ਅਤੇ ਆਸਟਰੇਲੀਆ ਨਾਲ ਅਮਰੀਕੀ ਆਰਥਿਕ ਸਬੰਧਾਂ ਦਾ ਜਸ਼ਨ ਮਨਾਉਣਗੇ।' ਉਨ੍ਹਾਂ ਕਿਹਾ ਕਿ ਸੋਮਵਾਰ (23 ਸਤੰਬਰ) ਨੂੰ ਟਰੰਪ ਦਾ ਪਹਿਲਾ ਪ੍ਰੋਗਰਾਮ ਧਾਰਮਿਕ ਸੁਤੰਤਰਤਾ ਨੂੰ ਸੁਰੱਖਿਅਤ ਰੱਖਣ ਲਈ ਵਿਸ਼ਵ ਪੱਧਰੀ ਅਪੀਲ ਕਰਨ ਸਬੰਧੀ ਹੋਵੇਗੀ।


author

Inder Prajapati

Content Editor

Related News