ਗਣਤੰਤਰ ਦਿਵਸ : ਉਤਰਾਖੰਡ ਦੀ ਟੋਪੀ ਅਤੇ ਮਣੀਪੁਰ ਦੇ ਗਮਛੇ ''ਚ ਨਜ਼ਰ ਆਏ PM ਮੋਦੀ
Wednesday, Jan 26, 2022 - 12:15 PM (IST)
ਨਵੀਂ ਦਿੱਲੀ- ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਖ਼ਾਸ ਅੰਦਾਜ 'ਚ ਨਜ਼ਰ ਆਉਂਦੇ ਹਨ। ਇਸ ਵਾਰ 73ਵੇਂ ਗਣਤੰਤਰ ਦਿਵਸ 'ਤੇ ਪੀ.ਐੱਮ. ਮੋਦੀ ਦੇ ਸਿਰ 'ਤੇ ਸਾਫ਼ਾ ਨਹੀਂ ਸਗੋਂ ਖ਼ਾਸ ਟੋਪੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਮਛਾ ਪਾਇਆ ਹੋਇਆ ਸੀ। ਰਾਸ਼ਟਰੀ ਯੁੱਧ ਸਮਾਰਕ ਜਾ ਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ। ਇਹ ਖ਼ਾਸ ਟੋਪੀ ਉਤਰਾਖੰਡ ਦੀ ਹੈ ਅਤੇ ਗਮਛਾ ਮਣੀਪੁਰ ਦਾ। ਇਸ ਟੋਪੀ 'ਤੇ ਬ੍ਰਹਮਾਕਮਲ ਦਾ ਫੁੱਲ ਬਣਿਆ ਹੈ, ਜੋ ਕਿ ਉਤਰਾਖੰਡ ਦਾ ਸਟੇਟ ਫੁੱਲ ਹੈ।
ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਨੇ ਇਸ ਟੋਪੀ ਉਨ੍ਹਾਂ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਪਹਿਨੀ ਹੈ, ਜਿਨ੍ਹਾਂ ਨੇ ਆਪਣੀ ਭਾਰਤ ਮਾਂ ਦੀ ਰੱਖਿਆ 'ਚ ਆਪਣਾ ਬਲੀਦਾਨ ਦਿੱਤਾ। ਇਹ ਟੋਵੀ ਉਨ੍ਹਾਂ ਲੋਕਾਂ ਨੂੰ ਮਾਨ ਦੇਣ ਲਈ ਪਹਿਨੀ ਗਈ ਹੈ, ਜੋ ਸਰਦੀ-ਗਰਮੀ, ਮੀਂਹ ਦੀ ਪਰਵਾਹ ਨਾ ਕਰਦੇ ਹੋਏ ਸਰਹੱਦ 'ਤੇ 24 ਘੰਟੇ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਜਿਨ੍ਹਾਂ ਦੀ ਬਦੌਲਤ ਅਸੀਂ ਆਪਣੇ ਘਰਾਂ 'ਚ ਸੁਕੂਨ ਦਾ ਸਾਹ ਲੈ ਪਾਉਂਦੇ ਹਾਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ