PM ਮੋਦੀ Live : ਮਹਿਲਾ ਰਾਖਵਾਂਕਰਨ ਬਿੱਲ ਰੱਦ ਹੋਣ ''ਤੇ PM ਮੋਦੀ ਨੇ ਮੰਗੀ ਮੁਆਫੀ

Saturday, Apr 18, 2026 - 08:35 PM (IST)

PM ਮੋਦੀ Live : ਮਹਿਲਾ ਰਾਖਵਾਂਕਰਨ ਬਿੱਲ ਰੱਦ ਹੋਣ ''ਤੇ PM ਮੋਦੀ ਨੇ ਮੰਗੀ ਮੁਆਫੀ

ਨਵੀਂ ਦਿੱਲੀ : ਮਹਿਲਾ ਰਾਖਵਾਂਕਰਨ ਬਿੱਲ ਰੱਦ ਹੋਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਦੇਸ਼ ਦੀਆਂ ਮਾਵਾਂ ਭੈਣਾਂ ਤੋਂ ਮਹਿਲਾ ਰਾਖਵਾਂਕਰਨ ਬਿੱਲ ਰੱਦ ਹੋਣ 'ਤੇ ਮੁਆਫੀ ਮੰਗੀ ਹੈ।

ਵਿਰੋਧੀ ਧਿਰ 'ਤੇ ਲਗਾਏ ਗੰਭੀਰ ਦੋਸ਼
ਸੂਤਰਾਂ ਮੁਤਾਬਕ ਅੱਜ ਹੋਈ ਕੈਬਨਿਟ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਔਰਤਾਂ ਦੇ ਵਿਰੁੱਧ ਕੰਮ ਕਰਨ ਅਤੇ ਬਿੱਲ ਦਾ ਸਮਰਥਨ ਨਾ ਕਰਕੇ 'ਦੋਸ਼ੀ' ਹੋਣ ਦਾ ਇਲਜ਼ਾਮ ਲਗਾਇਆ ਹੈ। ਪੀਐੱਮ ਮੋਦੀ ਨੇ ਚਿਤਾਵਨੀ ਦਿੱਤੀ ਹੈ ਕਿ ਵਿਰੋਧੀ ਧਿਰ ਨੂੰ ਇਸ ਫੈਸਲੇ ਦੀ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ ਅਤੇ ਉਨ੍ਹਾਂ ਨੇ ਇਸ ਸੰਦੇਸ਼ ਨੂੰ ਦੇਸ਼ ਦੇ ਹਰ ਪਿੰਡ ਤੱਕ ਪਹੁੰਚਾਉਣ 'ਤੇ ਜ਼ੋਰ ਦਿੱਤਾ ਹੈ।

ਕਿਉਂ ਪਾਸ ਨਹੀਂ ਹੋ ਸਕਿਆ ਬਿੱਲ?
ਸੰਵਿਧਾਨ (131ਵਾਂ ਸੋਧ) ਬਿੱਲ ਲੋਕ ਸਭਾ ਵਿੱਚ ਲੋੜੀਂਦਾ ਦੋ-ਤਿਹਾਈ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਿਹਾ। ਬਿੱਲ ਦੇ ਪੱਖ ਵਿੱਚ 298 ਵੋਟਾਂ ਪਈਆਂ, ਜਦੋਂ ਕਿ 230 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਬਿੱਲ ਦਾ ਮੁੱਖ ਉਦੇਸ਼ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਲਾਗੂ ਕਰਨਾ ਅਤੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 543 ਤੋਂ ਵਧਾ ਕੇ 850 ਕਰਨਾ ਸੀ।

ਸਿਆਸੀ ਘਮਾਸਾਨ ਤੇਜ਼
ਇਸ ਘਟਨਾਕ੍ਰਮ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਬਿੱਲ ਦੇ ਫੇਲ੍ਹ ਹੋਣ ਨੂੰ 'ਲੋਕਤੰਤਰ ਦੀ ਜਿੱਤ' ਅਤੇ ਭਾਜਪਾ ਲਈ 'ਕਾਲਾ ਦਿਨ' ਦੱਸਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮੋਦੀ ਸਰਕਾਰ ਨੂੰ ਸੰਸਦ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਭਾਜਪਾ ਨੇਤਾਵਾਂ ਨੇ ਕਾਂਗਰਸ 'ਤੇ ਔਰਤਾਂ ਦੇ ਹੱਕ ਖੋਹਣ ਦੇ ਦੋਸ਼ ਲਗਾਏ ਹਨ।


author

Inder Prajapati

Content Editor

Related News