ਅਹਿਮਦਾਬਾਦ ''ਚ ਰੋਡ ਸ਼ੋਅ ਕਰਨਗੇ PM ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਜਗਨਨਾਥ
Tuesday, Apr 19, 2022 - 12:38 PM (IST)
ਅਹਿਮਦਾਬਾਦ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਮੰਗਲਵਾਰ ਯਾਨੀ ਅੱਜ ਸ਼ਾਮ ਅਹਿਮਦਾਬਾਦ ਹਾਈ ਅੱਡੇ ਤੋਂ ਇਕ ਰੋਡ ਸ਼ੋਅ ਦੀ ਅਗਵਾਈ ਕਰਨਗੇ। ਮੋਦੀ ਅਤੇ ਜਗਨਨਾਥ ਜਾਮਨਗਰ ਤੋਂ ਅਹਿਮਦਾਬਾਦ ਹਵਾਈ ਅੱਡਾ ਪਹੁੰਚਣ ਤੋਂ ਬਾਅਦ ਸ਼ਾਮ 6 ਵਜੇ ਰੋਡ ਸ਼ੋਅ ਸ਼ੁਰੂ ਕਰਨਗੇ। ਮੋਦੀ ਜਾਮਨਗਰ 'ਚ 'ਡਬਲਿਊ.ਐੱਚ.ਓ.-ਗਲੋਬਲ ਸੈਂਟਰ ਫਾਰ ਟ੍ਰੇਡਿਸ਼ਨਲ ਮੈਡੀਸਿਨ' ਦਾ ਨੀਂਹ ਪੱਥਰ ਰੱਖਣਗੇ। ਅਹਿਮਦਾਬਾਦ ਨਗਰ ਨਿਗਮ (ਏ.ਐੱਮ.ਸੀ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸੁਆਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਵਾਈ ਅੱਡਾ ਮੰਡਲ ਤੋਂ ਇੰਦਰਾ ਬਰਿੱਜ ਤੱਕ 2 ਕਿਲੋਮੀਟਰ ਦੇ ਰੋਡ ਸ਼ੋਅ ਮਾਰਗ 'ਤੇ ਨਿਯਮਿਤ ਦੂਰੀ 'ਤੇ 30 ਮੰਚ ਬਣਾਏ ਗਏ ਹਨ, ਜਿੱਥੇ ਮੰਡਲੀਆਂ ਪ੍ਰਦਰਸ਼ਨ ਕਰਨਗੀਆਂ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ! ਅੱਜ ਵੀ ਪੂਰੀ ਲਗਨ ਨਾਲ ਪੜ੍ਹਾ ਰਹੀ 93 ਸਾਲ ਦੀ ਇਹ ਪ੍ਰੋਫੈਸਰ
ਬਿਆਨ ਅਨੁਸਾਰ, ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਰਾਜ ਭਵਨ ਤੱਕ ਦੀ ਯਾਤਰਾ ਕਰਨਗੇ ਅਤੇ ਘੱਟੋ-ਘੱਟ 15 ਹਜ਼ਾਰ ਲੋਕਾਂ ਦੇ ਉਨ੍ਹਾਂ ਦੇ ਸੁਆਗਤ ਲਈ ਮੌਜੂਦ ਰਹਿਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਬਨਾਸਕਾਂਠਾ ਜ਼ਿਲ੍ਹੇ 'ਚ ਬਨਾਸ ਡੇਅਰੀ ਦੇ ਨਵੇਂ ਬਣੇ ਦੁੱਧ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕੀਤਾ। ਮੋਦੀ ਸ਼ਾਮ ਨੂੰ ਜਗਨਨਾਥ ਨਾਲ ਮਿਲ ਕੇ ਜਾਮਨਗਰ 'ਚ 'ਡਬਲਿਊ.ਐੱਚ.ਓ.-ਗਲੋਬਲ ਸੈਂਟਰ ਫਾਰ ਟ੍ਰੇਡਿਸ਼ਨਲ ਮੈਡੀਸਿਨ' ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਦੋਵੇਂ ਪ੍ਰਧਾਨ ਮੰਤਰੀ ਅਹਿਮਦਾਬਾਦ ਲਈ ਰਵਾਨਾ ਹੋਣਗੇ। ਮੋਦੀ ਸੋਮਵਾਰ ਰਾਤ ਰਾਜ ਭਵਨ 'ਚ ਰੁਕੇ, ਜਿੱਥੇ ਮਾਲੀਆ ਮੰਤਰੀ ਰਾਜੇਂਦਰ ਤ੍ਰਿਵੇਦੀ ਅਤੇ ਸੜਕ ਤੇ ਭਵਨ ਮੰਤਰੀ ਪੂਰਨੇਸ਼ ਮੋਦੀ ਸਮੇਤ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਦੇ ਕੁਝ ਮੰਤਰੀਆਂ ਨੇ ਸੋਮਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ