PM ਮੋਦੀ ਦੇ ਪ੍ਰਮੁੱਖ ਸਲਾਹਕਾਰ ਪੀ. ਕੇ. ਸਿਨ੍ਹਾ ਨੇ ਦਿੱਤਾ ਅਸਤੀਫ਼ਾ
Wednesday, Mar 17, 2021 - 01:59 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਲਾਹਕਾਰ ਪੀ. ਕੇ. ਸਿਨ੍ਹਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1977 ਬੈਂਚ ਦੇ ਅਧਿਕਾਰੀ ਰਹੇ ਸਿਨ੍ਹਾ ਨੂੰ ਸਤੰਬਰ 2019 ਵਿਚ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਸਮੇਂ ਲਈ ਪ੍ਰਧਾਨ ਮੰਤਰੀ ਦਫ਼ਤਰ ਵਿਚ ਅਫ਼ਸਰ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਵੀ ਨਿਯੁਕਤ ਕੀਤਾ ਗਿਆ ਸੀ। ਉਹ 4 ਸਾਲਾਂ ਤੱਕ ਕੈਬਨਿਟ ਸਕੱਤਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਸੂਤਰਾਂ ਮੁਤਾਬਕ ਸਿਨ੍ਹਾ ਨੇ ਅਸਤੀਫ਼ੇ ਦੇ ਫ਼ੈਸਲੇ ਪਿਛੇ ਖਰਾਬ ਸਿਹਤ ਨੂੰ ਵਜ੍ਹਾ ਦੱਸਿਆ ਹੈ। ਸਤੰਬਰ 2019 ਵਿਚ ਜਾਰੀ ਆਦੇਸ਼ ਮੁਤਾਬਕ ਸਿਨਹਾ ਸਾਰੇ ਮੰਤਰਾਲਿਆਂ, ਮਹਿਕਮਿਆਂ, ਏਜੰਸੀਆਂ ਅਤੇ ਬਾਡੀਜ਼ ਦੇ ਨੀਤੀਗਤ ਮਾਮਲਿਆਂ ਨੂੰ ਵੇਖਦੇ ਸਨ।