ਕਰਨਾਟਕ ''ਚ PM ਮੋਦੀ ਦਾ ਵਿਸ਼ਾਲ ਰੋਡ ਸ਼ੋਅ, ਭਗਵਾ ਰੰਗ ਨਾਲ ਸਜਾਇਆ ਗਿਆ ਪੂਰਾ ਰਸਤਾ
Sunday, Mar 12, 2023 - 03:13 PM (IST)
ਮਾਂਡਯਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਲਾਨ ਨੂੰ ਮਾਂਡਯਾ ਸ਼ਹਿਰ 'ਚ ਇਕ ਵਿਸ਼ਾਲ ਰੋਡ ਸ਼ੋਅ ਦਰਾਨ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਵੀ ਭੀੜ 'ਚ ਸ਼ਾਮਲ ਲੋਕਾਂ 'ਤੇ ਫੁੱਲ ਸੁੱਟ ਕੇ ਆਪਣੇ ਪਿਆਰ ਜ਼ਾਹਰ ਕੀਤਾ। ਪੀ.ਐੱਮ. ਮੋਦੀ ਨੇ ਰਸਤੇ ਦੇ ਦੋਹਾਂ ਪਾਸੇ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਧੰਨਵਾਦ ਕੀਤਾ। ਉਨ੍ਹਾਂ ਨੂੰ ਆਪਣੀ ਕਾਰ ਦੇ ਬੋਨਟ 'ਤੇ ਇਕੱਠੇ ਫੁੱਲਾਂ ਦੀਆਂ ਪੰਖੁੜੀਆਂ ਨੂੰ ਚੁੱਕ ਕੇ ਭੀੜ 'ਤੇ ਸੁੱਟਦੇ ਦੇਖਿਆ ਗਿਆ। ਉਹ ਆਪਣੀ ਕਾਰ ਤੋਂ ਉਤਰੇ ਅਤੇ ਉਨ੍ਹਾਂ ਦੇ ਸੁਆਗਤ 'ਚ ਪੇਸ਼ਕਾਰੀ ਦੇਣ ਵਾਲੇ ਲੋਕ ਕਲਾਕਾਰਾਂ ਨੂੰ ਮਿਲੇ।
ਪ੍ਰਧਾਨ ਮੰਤਰੀ ਦੇਸ਼ ਨੂੰ ਬੈਂਗਲੁਰੂ-ਮੈਸੁਰੂ ਐਕਸਪ੍ਰੈੱਸ ਵੇਅ ਸਮਰਪਿਤ ਕਰਨ ਸੰਬੰਧੀ ਪ੍ਰੋਗਰਾਮ ਲਈ ਇਸ ਜ਼ਿਲ੍ਹੇ 'ਚ ਹਨ। ਇਸ ਪ੍ਰਾਜੈਕਟ 'ਚ ਰਾਸ਼ਟਰੀ ਰਾਜਮਾਰਗ ਦ-275 ਦੇ ਬੈਂਗਲੁਰੂ-ਨਿਦਾਘੱਟਾ-ਮੈਸੁਰੂ ਬਲਾਕ ਨੂੰ 6 ਲੇਨ ਦਾ ਬਣਾਉਣਾ ਸ਼ਾਮਲ ਹੈ। ਕਰੀਬ 118 ਕਿਲੋਮੀਟਰ ਲੰਮੇ ਇਸ ਪ੍ਰਾਜੈਕਟ ਨੂੰ ਲਗਭਗ 8,480 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਬੈਂਗਲੁਰੂ ਅਤੇ ਮੈਸੁਰੂ ਵਿਚਾਲੇ ਯਾਤਰਾ ਦਾ ਸਮਾਂ ਲਗਭਗ 3 ਘੰਟੇ ਤੋਂ ਘੱਟ ਕੇ ਕਰੀਬ ਇਕ ਘੰਟਾ 15 ਮਿੰਟ ਹੋ ਜਾਵੇਗਾ। ਕਰਨਾਟਕ 'ਚ ਮਈ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੀ.ਐੱਮ. ਮੋਦੀ ਦੇ 1.8 ਕਿਲੋਮੀਟਰ ਲੰਮੇ ਰੋਡ ਸ਼ੋਅ ਲਈ ਪੂਰੇ ਰਸਤੇ ਨੂੰ ਭਗਵਾ ਰੰਗ ਨਾਲ ਸਜਾਇਆ ਗਿਆ। ਪੂਰੇ ਰਸਤੇ 'ਤੇ ਭਾਜਪਾ ਦੇ ਝੰਡੇ, ਪੋਸਟਰ ਅਤੇ ਬੈਨਰ ਲਗਾਏ ਗਏ।