ਆਪਣੇ ਸੰਦੇਸ਼ ਨੂੰ ਲੈ ਕੇ ਟਵਿੱਟਰ ''ਤੇ ਖੂਬ ਟ੍ਰੋਲ ਹੋਏ PM ਮੋਦੀ
Wednesday, Mar 27, 2019 - 06:53 PM (IST)

ਨਵੀਂ ਦਿੱਲੀ-ਪੂਰਾ ਦੇਸ਼ ਅੱਜ ਭਾਵ ਬੁੱਧਵਾਰ ਨੂੰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਦੇ ਨਾਂ ਸੰਬੋਧਨ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਕਿਆਸ ਲਗਾਇਆ ਜਾ ਰਿਹਾ ਸੀ ਕਿ ਇਹ ਐਲਾਨ ਸੰਕਟ ਨੂੰ ਲੈ ਕੇ ਹੋਵੇਗਾ, ਦਾਊਦ ਇਬ੍ਰਾਹਿਮ ਨੂੰ ਲਿਆਉਣ ਜਾਂ ਮਸੂਦ ਅਜ਼ਹਰ ਨੂੰ ਮਾਰ ਦੇਣ ਨੂੰ ਲੈ ਕੇ ਹੋਵੇਗਾ। ਤੈਅ ਸਮੇਂ 'ਤੇ ਦੁਪਹਿਰ 12 ਵਜੇ ਤੋਂ ਬਾਅਦ ਟਵਿੱਟਰ 'ਤੇ ਖੂਬ ਮਜ਼ਾਕ ਦਾ ਦੌਰ ਚੱਲਿਆ। ਲੋਕਾਂ ਦੇ ਦਿਮਾਗ 'ਚ ਫਿਰ ਉਹੀ ਪਿਛਲਾ ਸਮਾਂ ਮਤਲਬ ਨਵੰਬਰ 2016 ਦੀ ਉਹ ਰਾਤ ਤਾਜ਼ੀ ਹੋ ਗਈ, ਜਦੋਂ ਮੋਦੀ ਨੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਲੋਕਾਂ ਨੇ ਏ. ਟੀ. ਐੱਮ ਵੱਲ ਜਾਣ ਅਤੇ ਨਗਦੀ ਗਿਣਨ ਦੇ ਮਜ਼ਾਕ ਕਰਨੇ ਸ਼ੁਰੂ ਕਰ ਦਿੱਤੇ। ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਸਵੇਰੇ ਟਵੀਟ ਕੀਤਾ, ''ਮੈਂ ਦੁਪਹਿਰ ਪੌਣੇ 12 ਵਜੇ ਦੇ ਵਿਚਾਲੇ ਇੱਕ ਮਹੱਤਵਪੂਰਨ ਮੈਸੇਜ਼ ਦੇ ਨਾਲ ਦੇਸ਼ ਨੂੰ ਸੰਬੋਧਿਤ ਕਰਾਂਗਾ। ਸੰਬੋਧਨ ਨੂੰ ਟੈਲੀਵਿਜ਼ਨ , ਰੇਡੀਓ ਅਤੇ ਸੋਸ਼ਲ ਮੀਡੀਆ 'ਤੇ ਦੇਖੋ।''
ਪੀ. ਐੱਮ. ਮੋਦੀ ਨੇ ਆਪਣੇ ਸੰਦੇਸ਼ 'ਚ ਭਾਰਤ ਦੀ ਪੁਲਾੜ ਮਹਾਂਸ਼ਕਤੀ ਦੀ ਪ੍ਰਾਪਤੀ ਹਾਸਿਲ ਕਰਨ ਬਾਰੇ ਜਾਣਕਾਰੀ ਦਿੱਤੀ। ਮੋਦੀ ਦੇ ਸੰਦੇਸ਼ ਤੋਂ ਲੋਕਾਂ ਨੂੰ ਜ਼ਿਆਦਾ ਹੈਰਾਨੀ ਨਹੀ ਹੋਈ ਪਰ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਮਜ਼ਾਕ ਦਾ ਮੌਕਾ ਨਹੀਂ ਛੱਡਿਆ। ਯੂਜ਼ਰਸ ਬੋਲੇ - ''ਸਮਝ ਤਾਂ ਕੁਝ ਨਹੀਂ ਆਇਆ ਪਰ ਸੁਣ ਕੇ ਬਹੁਤ ਚੰਗਾ ਲੱਗਾ।''