ਕਾਂਗਰਸ ਦਾ ਤੰਜ਼, ਪੂਰੀ ਦੁਨੀਆ ''ਚ ਭਾਰਤ ਦਾ ਮਜ਼ਾਕ ਬਣਾ ਰਹੇ ਨੇ ਪ੍ਰਧਾਨ ਮੰਤਰੀ
Wednesday, Feb 15, 2023 - 03:42 PM (IST)
ਨਵੀਂ ਦਿੱਲੀ- ਕਾਂਗਰਸ ਨੇ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਦੇ ਭਾਰਤੀ ਦਫਤਰਾਂ 'ਤੇ ਆਮਦਨ ਟੈਕਸ ਵਿਭਾਗ ਦੇ "ਸਰਵੇਖਣ" ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਵਿਚ ਭਾਰਤ ਮਜ਼ਾਕ ਬਣਾ ਰਹੇ ਹਨ, ਜਦੋਂ ਦੇਸ਼ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਵੀ ਕਿਹਾ ਕਿ ਸਰਕਾਰ ਦੀ 'ਸਟਾਰਟ ਅੱਪ ਇੰਡੀਆ' ਦੀ ਗੱਲ ਠੀਕ ਹੈ ਪਰ 'ਸ਼ਟ ਅੱਪ ਇੰਡੀਆ' ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ BCC ਦੇ ਭਾਰਤੀ ਦਫ਼ਤਰਾਂ 'ਤੇ ਆਮਦਨ ਟੈਕਸ ਵਿਭਾਗ ਦੇ 'ਸਰਵੇਖਣ' ਦਾ ਹਵਾਲਾ ਦਿੰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਇਸ ਦੇਸ਼ ਦਾ ਪ੍ਰਧਾਨ ਮੰਤਰੀ 'ਪਾਖੰਡ ਦਾ ਪਿਤਾ' ਕਿਉਂ ਬਣਿਆ ਹੋਇਆ ਹੈ?
ਇਸ ਸਰਕਾਰ 'ਚ ਭਾਰਤ ਪ੍ਰੈੱਸ ਫਰੀਡਮ ਇੰਡੈਕਸ 'ਚ 150ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਖੇੜਾ ਨੇ ਪ੍ਰਧਾਨ ਮੰਤਰੀ ਦੀ ਇਕ ਪੁਰਾਣੀ ਟਿੱਪਣੀ ਦਾ ਵਿਅੰਗ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ ਇਸ BBC ਨੂੰ ਲੈ ਕੇ ਸਾਬ੍ਹ ਕਹਿੰਦੇ ਸਨ- ਅਸੀਂ ਤਾਂ ਭਰੋਸਾ ਹੀ ਬੀ. ਬੀ. ਸੀ. 'ਤੇ ਕਰਦੇ ਹਾਂ। ਹੁਣ ਕੀ ਹੋਇਆ? ਖੇੜਾ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਤੀਤ 'ਤੇ ਰੌਸ਼ਨੀ ਪਾਉਣ ਵਾਲੇ ਮੀਡੀਆ ਹਾਊਸ ਦਾ ਭਵਿੱਖ ਬਰਬਾਦ ਕਰ ਦਿੱਤਾ ਜਾਂਦਾ ਹੈ। ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਹੁਣ ਸਰਕਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਸ਼ਾਖਾਵਾਂ ਵਾਂਗ ਵਿਦੇਸ਼ਾਂ ਵਿਚ ਈ. ਡੀ., ਸੀ. ਬੀ. ਆਈ. ਅਤੇ ਆਮਦਨ ਟੈਕਸ ਵਿਭਾਗ ਦੀਆਂ ਸ਼ਾਖਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ।
जैसे RSS की शाखा होती है, वैसे ही ED, CBI, IT की भी अलग-अलग देशों में शाखा बना देनी चाहिए।
— Congress (@INCIndia) February 15, 2023
शायद तब ये हिंडनबर्ग जैसे संस्थानों को चुप करा सकें।
इन्होंने देश का मजाक बना दिया है।
: @Pawankhera जी pic.twitter.com/yYIt3TOoTc
ਜ਼ਿਕਰਯੋਗ ਹੈ ਕਿ ਆਮਦਨ ਟੈਕਸ ਵਿਭਾਗ ਦਾ ਬੀ. ਬੀ. ਸੀ. ਖਿਲਾਫ 'ਸਰਵੇਖਣ ਆਪ੍ਰੇਸ਼ਨ' ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਮੰਨਿਆ ਜਾ ਰਿਹਾ ਹੈ ਕਿ ਆਮਦਨ ਟੈਕਸ ਵਿਭਾਗ ਦੇ ਅਧਿਕਾਰੀ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਪੇਪਰ ਆਧਾਰਿਤ ਵਿੱਤੀ ਅੰਕੜਿਆਂ ਦੀਆਂ ਕਾਪੀਆਂ ਬਣਾ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਮਦਨ ਟੈਕਸ ਵਿਭਾਗ ਨੇ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀ. ਬੀ. ਸੀ. ਦੇ ਦਫ਼ਤਰਾਂ ਅਤੇ ਦੋ ਹੋਰ ਸਬੰਧਤ ਸਥਾਨਾਂ 'ਤੇ 'ਸਰਵੇਖਣ ਮੁਹਿੰਮ' ਸ਼ੁਰੂ ਕੀਤੀ ਹੈ।