ਰਾਹੁਲ ਗਾਂਧੀ ਦਾ ਪੀ.ਐੱਮ. ''ਤੇ ਨਿਸ਼ਾਨਾ, ਕਿਹਾ- ਉਹ ਲੋਕਾਂ ਵਿਚਾਲੇ ਰਿਸ਼ਤੇ ਨੂੰ ਤੋੜਦੇ ਹਨ, ਜੋੜਨਾ ਮੇਰਾ ਕੰਮ

Wednesday, Sep 29, 2021 - 10:30 PM (IST)

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਉਹ ਭਾਰਤ ਦੇ ਲੋਕਾਂ ਵਿਚਾਲੇ ਦੇ ਸਬੰਧਾਂ ਨੂੰ ਤੋੜ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਭਾਰਤ ਇੱਕ ਖੇਤਰ ਹੈ, ਅਸੀਂ ਕਹਿੰਦੇ ਹਾਂ ਕਿ ਭਾਰਤ ਲੋਕ ਹੈ, ਰਿਸ਼ਤੇ ਹਨ। ਇਹ ਹਿੰਦੂ ਅਤੇ ਮੁਸਲਮਾਨ ਦੇ ਵਿੱਚ, ਹਿੰਦੂ, ਮੁਸਲਮਾਨ ਅਤੇ ਸਿੱਖ ਦੇ ਵਿੱਚ, ਤਾਮਿਲ, ਹਿੰਦੀ, ਉਰਦੂ, ਬੰਗਾਲੀ ਦੇ ਵਿੱਚ ਦਾ ਸੰਬੰਧ ਹੈ। ਪੀ.ਐੱਮ. ਦੇ ਨਾਲ ਮੇਰੀ ਸਮੱਸਿਆ ਇਹ ਹੈ ਕਿ ਉਹ ਇਨ੍ਹਾਂ ਰਿਸ਼ਤਿਆਂ ਨੂੰ ਤੋੜ ਰਹੇ ਹਾਂ।

ਇਹ ਵੀ ਪੜ੍ਹੋ - ਅਮਿਤ ਸ਼ਾਹ ਨੂੰ ਮਿਲੇ ਕੈਪਟਨ ਅਮਰਿੰਦਰ, ਖੇਤੀ ਕਾਨੂੰਨਾਂ ਨੂੰ ਲੈ ਕੇ ਹੋਈ ਅਹਿਮ ਗੱਲਬਾਤ

ਕੇਰਲ ਦੇ ਮਲੱਪੁਰਮ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਕਿਹਾ, “ਜੇਕਰ ਉਹ (ਪੀ.ਐੱਮ.) ਭਾਰਤੀਆਂ ਦੇ ਵਿੱਚ ਦੇ ਸੰਬੰਧ ਤੋੜ ਰਹੇ ਹਨ, ਤਾਂ ਉਹ ਭਾਰਤ ਦੇ ਵਿਚਾਰ 'ਤੇ ਹਮਲਾ ਕਰ ਰਹੇ ਹਨ। ਇਸ ਲਈ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹਾਂ ਅਤੇ ਜਿਸ ਤਰ੍ਹਾਂ ਉਹ ਭਾਰਤੀਆਂ ਦੇ ਵਿੱਚ ਦੇ ਰਿਸ਼ਤੇ ਨੂੰ ਤੋੜਦੇ ਹਨ, ਉਸੇ ਤਰ੍ਹਾਂ ਭਾਰਤ ਦੇ ਲੋਕਾਂ  ਦੇ ਵਿੱਚ ਪੁਲ ਦਾ ਨਿਰਮਾਣ ਕਰਨਾ ਮੇਰੀ ਵਚਨਬੱਧਤਾ, ਮੇਰਾ ਕੰਮ ਹੈ, ਮੇਰਾ ਕਰਤੱਵ ਹੈ।”

ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਹਰ ਵਾਰ ਜਦੋਂ ਉਹ 2 ਭਾਰਤੀਆਂ ਵਿਚਾਲੇ ਇੱਕ ਪੁਲ ਨੂੰ ਤੋੜਨ ਲਈ ਨਫ਼ਰਤ ਦਾ ਇਸਤੇਮਾਲ ਕਰਦੇ ਹਨ, ਤਾਂ ਮੇਰਾ ਕੰਮ ਉਸ ਪੁਲ ਨੂੰ ਮੁੜ ਬਣਾਉਣ ਲਈ ਪਿਆਰ ਦਾ ਇਸਤੇਮਾਲ ਕਰਨਾ ਹੈ ਅਤੇ ਇਹ ਸਿਰਫ ਮੇਰਾ ਨਹੀਂ ਸਗੋਂ ਸਾਡਾ ਕਰਤੱਵ ਹੈ। ਮੈਂ ਇਸ ਦੇਸ਼ ਦੀਆਂ ਵੱਖ-ਵੱਖ ਪਰੰਪਰਾਵਾਂ, ਵਿਚਾਰਾਂ, ਵੱਖ-ਵੱਖ ਧਰਮਾਂ, ਵੱਖ-ਵੱਖ ਸਭਿਆਚਾਰਾਂ ਨੂੰ ਸਮਝੇ ਬਿਨਾਂ ਇੱਕ ਪੁਲ ਦਾ ਨਿਰਮਾਣ ਨਹੀਂ ਕਰ ਸਕਦਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News