ਕੈਬਨਿਟ ਦਾ ਵੱਡਾ ਫੈਸਲਾ: ਗਰੀਬਾਂ ਨੂੰ ਮਾਰਚ 2022 ਤਕ ਮਿਲੇਗਾ ਮੁਫ਼ਤ ਰਾਸ਼ਨ

Wednesday, Nov 24, 2021 - 04:30 PM (IST)

ਨਵੀਂ ਦਿੱਲੀ– ਕੈਬਨਿਟ ਨੇ ਬੁੱਧਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਮਾਰਚ 2022 ਤਕ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਲਈ ਪੀ.ਐੱਮ. ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਤਾਰ ਕਰਨ ਦਾ ਫੈਸਲਾ ਲਿਆ ਹੈ। ਕੈਬਨਿਟ ਦੇ ਫੈਸਲਿਆਂ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ। ਪੰਜਵੇਂ ਪੜਾਅ ਤਹਿਤ ਅਨਾਜ ’ਤੇ 53,344.52 ਕਰੋੜ ਰੁਪਏ ਦੀ ਅਨੁਮਾਨਿਤ ਖੁਰਾਕ ਸਬਸਿਡੀ ਹੋਵੇਗੀ। 

 

80 ਕਰੋੜ ਲਾਭਕਾਰੀਆਂ ਨੂੰ 5 ਕਿਲੋ ਮੁਫ਼ਤ ਅਨਾਜ
ਪੀ.ਐੱਮ. ਮੋਦੀ ਕਲਿਆਣ ਅੰਨ ਯੋਜਨਾ (PMGKAY) ਤਹਿਤ 80 ਕਰੋੜ ਤੋਂ ਜ਼ਿਆਦਾ ਲਾਭਕਾਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ ਅਨਾਜ ਮੁਫ਼ਤ ਦਿੱਤਾ ਜਾ ਰਿਹਾ ਹੈ। ਕੋਵਿਡ 19 ਮਹਾਮਾਰੀ ਦੌਰਾਨ ਗਰੀਬ ਲੋਕਾਂ ਨੂੰ ਰਾਹਤ ਦੇਣ ਲਈ ਇਹ ਯੋਜਨਾ ਸ਼ੁਰੂ ’ਚ ਅਪ੍ਰੈਲ 2020 ਤੋਂ ਤਿੰਨ ਮਹੀਨਿਆਂ ਲਈ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਦੇਸ਼ ਵਿਆਪੀ ਤਾਲਾਬੰਦੀ ਹੋਈ। ਉਦੋਂਤੋਂ ਇਸ ਨੂੰ ਕਈ ਵਾਰ ਵਧਾਇਆ ਜਾ ਚੁੱਕਾ ਹੈ। 

ਰਾਸ਼ਟਰੀ ਖੁਰਾਕ ਸੁਰੱਖਿਆ ਨਿਯਮ ਤਹਿਤ ਸਮਾਨ ਕੋਟੇ ਤੋਂ ਜ਼ਿਆਦਾ 5 ਕਿਲੋ ਅਨਾਜ ਉਪਲੱਬਧ ਕਰਵਾਇਆ ਜਾ ਰਿਹਾ ਹੈ। ਫਿਲਹਾਲ ਪੀ.ਐੱਮ.ਜੀ.ਕੇ.ਏ.ਵਾਈ. ਨੂੰ ਮਾਰਚ 2022 ਤਕ ਚਾਰ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ। 


Rakesh

Content Editor

Related News