PM ਮੋਦੀ ਨੇ ਉੱਜਵਲਾ ਯੋਜਨਾ ਦੀ ਲਾਭਪਾਤਰੀ ਦੇ ਘਰ ਪਹੁੰਚ ਕੇ ਪੀਤੀ ਚਾਹ

12/30/2023 6:15:39 PM

ਅਯੁੱਧਿਆ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਅਯੁੱਧਿਆ ਦੌਰੇ 'ਚ ਲਤਾ ਮੰਗੇਸ਼ਕਰ ਚੌਕ ਦੇ ਕਰੀਬ ਸਥਿਤ ਇਕ ਮੁਹੱਲੇ 'ਚ ਉੱਜਵਲਾ ਯੋਜਨਾ ਦੀ 10 ਕਰੋੜਵੀਂ ਲਾਭਰਾਤਰੀ ਮੀਰਾ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਅਤੇ ਚਾਹ ਪੀਤੀ। ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,''ਅੱਜ ਮੈਨੂੰ ਉੱਜਵਲਾ ਗੈਸ ਕੁਨੈਕਸ਼ਨ ਦੀ 10 ਕਰੋੜਵੀਂ ਲਾਭਪਾਤਰੀ ਦੇ ਘਰ ਜਾ ਕੇ ਚਾਹ ਪੀਣ ਦਾ ਮੌਕਾ ਮਿਲਿਆ।'' ਉਨ੍ਹਾਂ ਨੇ ਉੱਜਵਲਾ ਯੋਜਨਾ ਦੀ ਸਾਲ 2019 'ਚ ਬਲੀਆ ਤੋਂ ਸ਼ੁਰੂਆਤ ਕਰਨ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਦੋਂ (ਵਿਰੋਧੀ ਧਿਰ ਵਲੋਂ) ਇਸ ਦਾ ਮਜ਼ਾਕ ਉਡਾਇਆ ਜਾਂਦਾ ਸੀ ਪਰ ਉੱਜਵਲਾ ਯੋਜਨਾ ਨੇ ਕਰੋੜਾਂ ਮਾਵਾਂ-ਭੈਣਾਂ ਦਾ ਜੀਵਨ ਬਦਲ ਦਿੱਤਾ ਹੈ। ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਉੱਜਵਲਾ ਯੋਜਨਾ ਦੀ ਲਾਭਪਾਤਰੀ ਦੇ ਘਰ ਚਾਹ ਪੀਤੀ ਅਤੇ ਉਨ੍ਹਾਂ ਨਾਲ ਸੰਖੇਪ ਗੱਲਬਾਤ ਕੀਤੀ।

PunjabKesari

ਪੀ.ਐੱਮ. ਮੋਦੀ ਦਾ ਇਹ ਪ੍ਰੋਗਰਾਮ ਪਹਿਲਾਂ ਤੋਂ ਤੈਅ ਨਹੀਂ ਸੀ। ਅਜਿਹੇ 'ਚ ਪ੍ਰਧਾਨ ਮੰਤਰੀ ਦੇ ਮੀਰਾ ਦੇ ਘਰ ਅਚਾਨਕ ਪਹੁੰਚਣ 'ਤੇ ਪੂਰੀ ਬਸਤੀ ਦੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦੇ ਪਹੁੰਚਣ 'ਤੇ ਪੂਰਾ ਖੇਤਰ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਪੀ.ਐੱਮ. ਮੋਦੀ ਨੇ ਮੀਰਾ ਵਲੋਂ ਬਣਾਈ ਚਾਹ ਪੀਤੀ ਅਤੇ ਕਿਹਾ ਕਿ ਚਾਹ ਚੰਗੀ ਹੈ ਪਰ ਥੋੜ੍ਹੀ ਮਿੱਠੀ ਹੋ ਗਈ ਹੈ।'' ਬਿਆਨ 'ਚ ਕਿਹਾ ਗਿਆ ਕਿ ਇਸ ਦੇ ਨਾਲ ਹੀ ਮੋਦੀ ਨੇ ਪਰਿਵਾਰ ਅਤੇ ਪੂਰੀ ਬਸਤੀ ਦਾ ਹਾਲ-ਚਾਲ ਵੀ ਪੁੱਛਿਆ। ਪੀ.ਐੱਮ. ਲਾਭਪਾਤਰੀ ਮੀਰਾ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲੇ। ਇਸ ਦੌਰਾਨ ਮੋਦੀ ਨੇ ਯੋਜਨਾ ਦੇ ਲਾਭ ਬਾਰੇ ਜਾਣਕਾਰੀ ਲਈ। ਇਸ 'ਤੇ ਮੀਰਾ ਨੇ ਪੀ.ਐੱਮ. ਮੋਦੀ ਨੂੰ ਕਿਹਾ ਕਿ ਮੈਨੂੰ ਮੁਫ਼ਤ ਗੈਸ ਅਤੇ ਘਰ ਮਿਲ ਗਿਆ ਹੈ। ਉਹ ਬੋਲੀ, ਪਹਿਲੇ ਮੇਰਾ ਕੱਚਾ ਘਰ ਸੀ  ਹੁਣ ਪੱਕਾ ਹੋ ਚੁੱਕਿਆ ਹੈ। ਤੁਹਾਡੇ ਘਰ ਜਾਣ ਨਾਲ ਬਹੁਤ ਖੁਸ਼ੀ ਹੋਈ ਹੈ। ਇਸ ਮੌਕੇ ਪੀ.ਐੱਮ. ਮੋਦੀ ਨੇ ਇਕ ਬੱਚੇ ਨੂੰ ਆਟੋਗ੍ਰਾਫ਼ ਵੀ ਦਿੱਤਾ। ਇਸ 'ਚ ਉਨ੍ਹਾਂ ਨੇ ਵੰਦੇ ਮਾਤਰਮ ਲਿਖਿਆ ਅਤੇ ਸਥਾਨਕ ਬੱਚਿਆਂ ਨਾਲ ਤਸਵੀਰ ਵੀ ਖਿਚਵਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News