ਜੀ-20 ਪ੍ਰਧਾਨਗੀ ਦੀ ਸਫਲਤਾ ਲਈ PM ਨੇ ਸਾਰੀਆਂ ਪਾਰਟੀਆਂ ਤੋਂ ਮੰਗਿਆ ਸਹਿਯੋਗ

Tuesday, Dec 06, 2022 - 02:47 AM (IST)

ਜੀ-20 ਪ੍ਰਧਾਨਗੀ ਦੀ ਸਫਲਤਾ ਲਈ PM ਨੇ ਸਾਰੀਆਂ ਪਾਰਟੀਆਂ ਤੋਂ ਮੰਗਿਆ ਸਹਿਯੋਗ

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦੀ ਸੋਮਵਾਰ ਨੂੰ ਪ੍ਰਧਾਨਗੀ ਕੀਤੀ ਅਤੇ ਇਸ ਨੂੰ ਵਿਆਪਕ ਸਫ਼ਲ ਬਣਾਉਣ ਲਈ ਸਾਰੀਆਂ ਪਾਰਟੀਆਂ ਦਾ ਸਹਿਯੋਗ ਮੰਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਪੂਰੇ ਵਿਸ਼ਵ ਨੂੰ ਦੇਸ਼ ਦੀ ਸਮਰੱਥਾ ਦਿਖਾਉਣ ਦਾ ਵਿਲੱਖਣ ਮੌਕਾ ਹੈ। ਸਰਕਾਰ ਨੇ ਮੀਟਿੰਗ ’ਚ ਹਾਜ਼ਰ ਆਗੂਆਂ ਨੂੰ ਜੀ-20 ਨਾਲ ਸਬੰਧਤ ਸਾਲ ਭਰ ’ਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - BJP-RSS ਵਾਲਿਆਂ ਨੂੰ ਬੋਲਣਾ ਹੀ ਪਵੇਗਾ "ਜੈ ਸੀਆਰਾਮ" : ਰਾਹੁਲ ਗਾਂਧੀ

ਸੂਤਰਾਂ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ. ਪੀ. ਆਈ.) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ ਜਨਰਲ ਸਕੱਤਰ ਡੀ. ਰਾਜਾ ਵਰਗੇ ਕੁਝ ਨੇਤਾਵਾਂ ਨੇ ਕਿਹਾ ਕਿ ਵਾਰੀ-ਵਾਰੀ ਨਾਲ ਦਿੱਤੀ ਜਾਣ ਵਾਲੀ ਜ਼ਿੰਮੇਵਾਰੀ ਤਹਿਤ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲੀ ਹੈ, ਅਜਿਹੀ ਸਥਿਤੀ ’ਚ ਇਸ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੀ-20 ਦੇ ਲੋਗੋ ’ਚ ਕਮਲ ਦੇ ਫੁੱਲ ਦੀ ਵਰਤੋਂ ਕਰਨਾ ਇਕ ਅਹਿਮ ਮੁੱਦਾ ਹੈ ਪਰ ਉਹ ਇਸ ਬਾਰੇ ਕੁਝ ਨਹੀਂ ਕਹਿਣਗੇ ਕਿਉਂਕਿ ਜੇਕਰ ਇਸ ਮੁੱਦੇ ’ਤੇ ਵਿਦੇਸ਼ਾਂ ’ਚ ਚਰਚਾ ਹੁੰਦੀ ਹੈ ਤਾਂ ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਬਿਜਲੀ ਬੋਰਡ ਵਿਚ ਨੌਕਰੀ ਲਗਵਾਉਣ ਦੇ ਨਾਂ 'ਤੇ ਠੱਗੇ 15 ਲੱਖ ਰੁਪਏ, 2 ਸਾਲਾਂ ਤੋਂ ਮਗਰ-ਮਗਰ ਘੁੰਮ ਰਹੇ ਨੌਜਵਾਨ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦੀ ਪ੍ਰਧਾਨਗੀ ਦੇ ਮੌਕੇ ਨੂੰ ਭਾਰਤ ਦੇ ਭਲੇ ਲਈ ਵਰਤਿਆ ਜਾਣਾ ਚਾਹੀਦਾ ਹੈ ਅਤੇ ਸਰਹੱਦੀ ਘੁਸਪੈਠ ਲਈ ਚੀਨ ’ਤੇ ਸ਼ਿਕੰਜਾ ਕੱਸਣ ਅਤੇ ਉਸ ਨਾਲ ਵਪਾਰਕ ਅਸੰਤੁਲਨ ਨੂੰ ਖਤਮ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਿਹੀ ਘਟਨਾ ਹੈ ਜਿਸ ’ਤੇ ਪੂਰੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਸਫਲ ਬਣਾਉਣ ਲਈ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਮੀਟਿੰਗ ’ਚ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਹਿੱਸਾ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News