‘PM ਕੇਅਰਜ਼’ ਦਾ ਘਰੇਲੂ ਚੰਦਾ 30 ਫ਼ੀਸਦੀ ਘਟਿਆ, ਵਿੱਤੀ ਵਰ੍ਹੇ 2024-25 ’ਚ 479 ਕਰੋੜ ਰਿਹਾ

Wednesday, Aug 19, 2026 - 07:44 AM (IST)

‘PM ਕੇਅਰਜ਼’ ਦਾ ਘਰੇਲੂ ਚੰਦਾ 30 ਫ਼ੀਸਦੀ ਘਟਿਆ, ਵਿੱਤੀ ਵਰ੍ਹੇ 2024-25 ’ਚ 479 ਕਰੋੜ ਰਿਹਾ

ਨਵੀਂ ਦਿੱਲੀ (ਏਜੰਸੀ) - ਵਿੱਤੀ ਵਰ੍ਹੇ 2024-25 ਦੌਰਾਨ ‘PM ਕੇਅਰਜ਼’ ਨੂੰ ਮਿਲਣ ਵਾਲੇ ਘਰੇਲੂ ਚੰਦੇ ’ਚ 30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ 479 ਕਰੋੜ ਰੁਪਏ ਰਹਿ ਗਿਆ, ਜਦਕਿ ਵਿਦੇਸ਼ੀ ਚੰਦਾ 18 ਫੀਸਦੀ ਗਿਰਾਵਟ ਨਾਲ 92.8 ਲੱਖ ਰੁਪਏ ਹੋ ਗਿਆ। ‘PM ਕੇਅਰਜ਼ ਫੰਡ’ ਦੀ ਆਡਿਟ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ‘PM ਕੇਅਰਜ਼ ਫੰਡ’ (ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਰਾਹਤ ਕੋਸ਼) ’ਚ 31 ਮਾਰਚ 2025 ਨੂੰ ਕੁੱਲ 8,452 ਕਰੋੜ ਰੁਪਏ ਸਨ, ਜਦਕਿ ਇਕ ਸਾਲ ਪਹਿਲਾਂ ਇਹ ਰਾਸ਼ੀ 7,173 ਕਰੋੜ ਰੁਪਏ ਸੀ। 

ਪੜ੍ਹੋ ਇਹ ਵੀ - ਵੱਡਾ ਪ੍ਰਸ਼ਾਸਨਿਕ ਫੇਰਬਦਲ: ਰਾਜਸਥਾਨ 'ਚ 26 IAS ਤੇ 53 RAS ਅਧਿਕਾਰੀਆਂ ਦੇ ਤਬਾਦਲੇ

ਰਿਪੋਰਟ ਅਨੁਸਾਰ ਇਸ ’ਚੋਂ 7,846 ਕਰੋੜ ਮਿਆਦੀ ਜਮ੍ਹਾ (ਫਿਕਸਡ ਡਿਪਾਜ਼ਿਟ) ’ਚ ਅਤੇ 605 ਕਰੋੜ ਬਚਤ ਖਾਤੇ ’ਚ ਰੱਖੇ ਗਏ ਸਨ। ਵਿੱਤੀ ਵਰ੍ਹੇ 2023-24 ’ਚ ‘PM ਕੇਅਰਜ਼’ ਫੰਡ ਨੂੰ ਮਿਲਿਆ ਘਰੇਲੂ ਚੰਦਾ 681.8 ਕਰੋੜ ਰੁਪਏ ਸੀ, ਜਦਕਿ ਉਸ ਨੂੰ ਕੁੱਲ 1.13 ਕਰੋੜ ਰੁਪਏ ਦਾ ਵਿਦੇਸ਼ੀ ਚੰਦਾ ਮਿਲਿਆ ਸੀ। ਇਸ ਫੰਡ ਨੇ 2024-25 ਦੌਰਾਨ ‘PM ਕੇਅਰਜ਼ ਫਾਰ ਚਿਲਡਰਨ ਸਕੀਮ’ ਉੱਤੇ 87.8 ਲੱਖ ਰੁਪਏ ਖਰਚ ਕੀਤੇ ਹਨ, ਜੋ ਇਸ ਤੋਂ ਇਕ ਸਾਲ ਪਹਿਲਾਂ ਦੇ 15.37 ਕਰੋੜ ਰੁਪਏ ਦੇ ਮੁਕਾਬਲੇ ਕਾਫ਼ੀ ਘੱਟ ਹੈ। ਵਰ੍ਹੇ 2024-25 ਦੌਰਾਨ ਕੁੱਲ ਭੁਗਤਾਨ 87.85 ਲੱਖ ਰੁਪਏ ਸੀ, ਜਦਕਿ ਉਸ ਤੋਂ ਪਿਛਲੇ ਵਿੱਤੀ ਵਰ੍ਹੇ ’ਚ ਇਹ ਅੰਕੜਾ 15.6 ਕਰੋੜ ਰੁਪਏ ਦਾ ਸੀ।

ਪੜ੍ਹੋ ਇਹ ਵੀ - ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ 'ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

2020-21 ’ਚ ਸਭ ਤੋਂ ਵੱਧ ਸੀ ਘਰੇਲੂ ਚੰਦਾ
ਆਡਿਟ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਸਵੈ-ਇੱਛਤ ਘਰੇਲੂ ਚੰਦਾ 2020-21 ’ਚ ਸਭ ਤੋਂ ਵੱਧ 7,184 ਕਰੋੜ ਸੀ, ਜੋ 2021-22 ’ਚ ਘਟ ਕੇ 1,896 ਕਰੋੜ ਅਤੇ 2022-23 ’ਚ ਹੋਰ ਵੀ ਘਟ ਕੇ 909 ਕਰੋੜ ਰੁਪਏ ਰਹਿ ਗਿਆ। ਰਿਪੋਰਟ ਅਨੁਸਾਰ ਵਿਦੇਸ਼ੀ ਚੰਦੇ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਵਿੱਤੀ ਵਰ੍ਹੇ 2020-21 ’ਚ ਇਹ 495 ਕਰੋੜ ਦੇ ਉੱਚਤਮ ਪੱਧਰ ਉੱਤੇ ਸੀ ਪਰ ਅਗਲੇ 2 ਸਾਲਾਂ ’ਚ ਡਿੱਗ ਕੇ ਕ੍ਰਮਵਾਰ 40 ਕਰੋੜ ਅਤੇ 2.57 ਕਰੋੜ ਰੁਪਏ ਰਹਿ ਗਿਆ।

ਪੜ੍ਹੋ ਇਹ ਵੀ - ਬਿਹਾਰ : ਸਾਵਣ ਮਹੀਨੇ ਦੇ ਤੀਜੇ ਸੋਮਵਾਰ ਮੰਦਰ 'ਚ ਮਚੀ ਭਾਜੜ, 7 ਸ਼ਰਧਾਲੂਆਂ ਦੀ ਮੌਤ

ਕੋਵਿਡ ’ਚ ਆਕਸੀਜਨ ਪਲਾਂਟ-ਵੈਂਟੀਲੇਟਰ ’ਤੇ ਹੋਇਆ ਖ਼ਰਚ
ਪੀ. ਐੱਮ. ਕੇਅਰਜ਼ ਫੰਡ ਦੀ ਵਰਤੋਂ ਸਮੇਂ-ਸਮੇਂ ਉੱਤੇ ਐਮਰਜੈਂਸੀ ਕੇਅਰ ਵਧਾਉਣ ਲਈ ਕੀਤੀ ਗਈ। ਕੋਵਿਡ ਮਹਾਮਾਰੀ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹਸਪਤਾਲਾਂ ’ਚ ਆਕਸੀਜਨ ਪਲਾਂਟ ਲਗਾਉਣ ਅਤੇ ਵੈਂਟੀਲੇਟਰ ਖਰੀਦਣ ਉੱਤੇ ਪੈਸਾ ਖਰਚ ਕੀਤਾ ਗਿਆ। 2021-22 ’ਚ ਪ੍ਰੈਸ਼ਰ ਸਵਿੰਗ ਆਕਸੀਜਨ ਪਲਾਂਟ ਉੱਤੇ 1,703 ਕਰੋੜ ਰੁਪਏ ਖਰਚ ਕੀਤੇ ਗਏ। ਵੈਂਟੀਲੇਟਰ ਉੱਤੇ 835 ਕਰੋੜ ਰੁਪਏ ਖਰਚ ਹੋਏ। 2021-22 ’ਚ ਫੰਡ ਦਾ ਕੁੱਲ ਖਰਚ ਲੱਗਭਗ 1,938 ਕਰੋੜ ਰੁਪਏ ਸੀ।

ਪੜ੍ਹੋ ਇਹ ਵੀ - ਬੰਦ ਅਲਮਾਰੀ, 4 ਬੈਗ, 3 ਕਰੋੜ ਰੁਪਏ ਕੈਸ਼...! ਟੈਕਸੀ ਡਰਾਈਵਰ ਦੇ ਘਰ MP ਪੁਲਸ ਦਾ ਛਾਪਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News