ਆਫ਼ਤਾਂ ਦੇ ਮੌਕੇ 'ਤੇ ਲੋਕਾਂ ਦੀ ਪ੍ਰਤੀਕਿਰਿਆ ਏਕੀਕ੍ਰਿਤ ਹੋਣੀ ਚਾਹੀਦੀ, ਅਲੱਗ-ਥਲੱਗ ਨਹੀਂ: PM ਮੋਦੀ

04/04/2023 11:38:41 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਨੇੜਿਓਂ ਜੁੜੀ ਦੁਨੀਆ 'ਚ ਆਫ਼ਤਾਂ ਦਾ ਪ੍ਰਭਾਵ ਸਿਰਫ਼ ਸਥਾਨਕ ਨਹੀਂ  ਹੁੰਦਾ ਹੈ, ਅਜਿਹੇ ਵਿਚ ਦੇਸ਼ਾਂ ਦੀ ਪ੍ਰਤੀਕਿਰਿਆ ਏਕੀਕ੍ਰਿਤ ਹੋਣੀ ਚਾਹੀਦੀ ਹੈ ਨਾ ਕਿ ਅਲੱਗ-ਥਲੱਗ। 'ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੀਐਂਟ ਇਨਫਰਾਸਟ੍ਰਕਚਰ' (CDRI) ਵਲੋਂ ਆਯੋਜਿਤ ਕੌਮਾਂਤਰੀ ਕਾਨਫਰੰਸ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਆਫ਼ਤ ਦੀ ਸਥਿਤੀ 'ਚ ਸਥਾਨਕ ਸੂਝ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।

ਇਹ ਵੀ ਪੜ੍ਹੋ- ਬਾਈਡੇਨ, ਸੁਨਕ ਨੂੰ ਪਛਾੜ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇੜਿਓਂ ਜੁੜੀ ਦੁਨੀਆ 'ਚ ਆਫ਼ਤਾਂ ਦਾ ਪ੍ਰਭਾਵ ਸਿਰਫ਼ ਸਥਾਨਕ ਨਹੀਂ ਹੋਵੇਗਾ ਪਰ ਇਕ ਖੇਤਰ 'ਚ ਆਫ਼ਤਾਂ ਦਾ ਵੱਖਰੇ ਖੇਤਰ 'ਚ ਵੱਡਾ ਪ੍ਰਭਾਵ ਹੋ ਸਕਦਾ ਹੈ। ਇਸ ਲਈ ਸਾਡੀ ਪ੍ਰਤੀਕਿਰਿਆ ਨੂੰ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਅਲੱਗ-ਥਲੱਗ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਦੇਸ਼ ਅਤੇ ਖੇਤਰ ਵੱਖ-ਵੱਖ ਤਰ੍ਹਾਂ ਦੀਆਂ ਆਫ਼ਤਾਂ ਦਾ ਸਾਹਮਣਾ ਕਰਦੇ ਹਨ ਅਤੇ ਇਨ੍ਹਾਂ ਹਲਾਤਾਂ 'ਚ ਸਮਾਜ ਬੁਨਿਆਦੀ ਢਾਂਚੇ ਨਾਲ ਸਬੰਧਤ ਸਥਾਨਕ ਗਿਆਨ ਦਾ ਵਿਕਾਸ ਕਰਦਾ ਹੈ। ਉਨ੍ਹਾਂ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕਰਦੇ ਹੋਏ ਅਜਿਹੇ ਗਿਆਨ ਨੂੰ ਸਮਝਦਾਰੀ ਨਾਲ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ- ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ CBI ਦੀ ਜ਼ਿੰਮੇਵਾਰੀ, ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ: PM ਮੋਦੀ

ਸਥਾਨਕ ਸੂਝ ਦੇ ਨਾਲ ਆਧੁਨਿਕ ਤਕਨਾਲੋਜੀ ਲਚਕੀਲੇਪਣ ਲਈ ਬਹੁਤ ਵਧੀਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਚੰਗੀ ਤਰ੍ਹਾਂ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ, ਤਾਂ ਸਥਾਨਕ ਗਿਆਨ ਗਲੋਬਲ ਪੱਧਰ 'ਤੇ ਸਭ ਤੋਂ ਵਧੀਆ ਅਭਿਆਸ ਬਣ ਸਕਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੀ ਅਗਵਾਈ ਵਾਲੀ ਸੀ.ਡੀ.ਆਰ.ਆਈ. ਨਵੀਂ ਦਿੱਲੀ 'ਚ ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚੇ 'ਤੇ ਦੋ ਦਿਨਾਂ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਕੁਝ ਸਾਲਾਂ ਵਿਚ 40 ਤੋਂ ਵੱਧ ਦੇਸ਼ ਸੀ.ਡੀ.ਆਰ.ਆਈ. ਦਾ ਹਿੱਸਾ ਬਣ ਗਏ ਹਨ ਅਤੇ ਇਸ ਤਰ੍ਹਾਂ ਇਹ ਸੰਮੇਲਨ ਇਕ ਮਹੱਤਵਪੂਰਨ ਮੰਚ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਅਸਾਮ ਵਾਸੀਆਂ ਨੂੰ CM ਮਾਨ ਬੋਲੇ- ਬਦਲਾਅ ਲਿਆਉਣਾ ਹੈ ਤਾਂ 'ਬਟਨ' ਬਦਲ ਲਓ

ਪ੍ਰਧਾਨ ਮੰਤਰੀ ਮੁਤਾਬਕ ਉਨਤ ਅਰਥਵਿਵਸਥਾਵਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ, ਛੋਟੇ ਦੇਸ਼ ਅਤੇ ਵੱਡੇ ਦੇਸ਼, ਗਲੋਬਲ ਉੱਤਰੀ ਅਤੇ ਗਲੋਬਲ ਦੱਖਣੀ ਇਸ ਮੰਚ 'ਤੇ ਇਕੱਠੇ ਹੋ ਰਹੇ ਹਨ। ਇਹ ਵੀ ਉਤਸ਼ਾਹਜਨਕ ਹੈ ਕਿ ਸਿਰਫ ਸਰਕਾਰਾਂ ਹੀ ਇਸ 'ਚ ਸ਼ਾਮਲ ਨਹੀਂ ਹਨ, ਸਗੋਂ ਵਿਸ਼ਵ ਸੰਸਥਾਵਾਂ ਅਤੇ ਪ੍ਰਾਈਵੇਟ ਸੈਕਟਰ ਵੱਡੀ ਭੂਮਿਕਾ ਨਿਭਾ ਰਿਹਾ ਹੈ। ਸੰਮੇਲਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਲੋੜ 'ਤੇ ਜ਼ੋਰ ਦੇਣ ਅਤੇ ਆਫ਼ਤਾਂ ਦੇ ਵਧ ਰਹੇ ਪ੍ਰਭਾਵਾਂ ਅਤੇ ਲੋਕਾਂ ਅਤੇ ਭਾਈਚਾਰਿਆਂ ਤੱਕ ਜ਼ਰੂਰੀ ਸੇਵਾਵਾਂ ਦੀ ਪਹੁੰਚ, ਡਿਲੀਵਰੀ ਅਤੇ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ।
 


Tanu

Content Editor

Related News