ਗੋਡਸੇ ''ਤੇ ਨਾਟਕ ਮੰਚਨ ਨਾਲ ਬੀ.ਐੱਚ.ਯੂ. ''ਚ ਵਿਵਾਦ

02/23/2018 3:22:54 AM

ਵਾਰਾਣਸੀ— ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦੇ ਵਿਦਿਆਰਥੀਆਂ ਵਲੋਂ ਨਾਥੂ ਰਾਮ ਗੋਡਸੇ 'ਤੇ ਇਕ ਨਾਟਕ ਦਾ ਮੰਚਨ ਕੀਤੇ ਜਾਣ 'ਤੇ ਵਿਵਾਦ ਪੈਦਾ ਹੋ ਗਿਆ ਹੈ। ਦੋਸ਼ ਹੈ ਕਿ ਇਸ 'ਚ ਮਹਾਤਮਾ ਗਾਂਧੀ ਦਾ ਖਰਾਬ ਅਕਸ ਦਿਖਾਇਆ ਗਿਆ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਹੋਇਆ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ 'ਚ ਮਤਭੇਦ ਪੈਦਾ ਹੋ ਗਏ ਹਨ। ਘਟਨਾ ਨੂੰ ਲੈ ਕੇ ਕੁਝ ਵਿਦਿਆਰਥੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਵਿਦਿਆਰਥੀਆਂ ਨੇ ਮਰਾਠੀ ਨਾਟਕ 'ਮੀ ਨਾਥੂ ਗੋਡਸੇ ਬੋਲਤੋਯ' (ਮੈਂ ਨਾਥੂ ਰਾਮ ਗੋਡਸੇ ਬੋਲ ਰਿਹਾ ਹਾਂ) ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਹੈ।


Related News