ਪਲਾਸਟਿਕ ਦੇ ਲਿਫਾਫਿਆਂ ''ਤੇ ਪਾਬੰਦੀ ਤੋਂ ਦੁਖੀ ਵਪਾਰੀ ਨੇ ਕੀਤੀ ਖੁਦਕੁਸ਼ੀ

08/04/2018 9:51:43 AM

ਨਾਗਪੁਰ— ਮਹਾਰਾਸ਼ਟਰ ਸਰਕਾਰ ਦੇ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਦਾ ਫੈਸਲਾ ਲਾਗੂ ਹੋਣ ਮਗਰੋਂ ਸੂਬੇ 'ਚ ਇਸ ਦੇ ਕਾਰਨ ਖੁਦਕੁਸ਼ੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨਾਗਪੁਰ ਦੇ ਕਸ਼ਮੀਰੀ ਲੇਨ 'ਚ ਰਹਿਣ ਵਾਲੇ 51 ਸਾਲ ਦੇ ਨਰੇਸ਼ ਤੋਲਾਨੀ ਨੇ 29 ਜੁਲਾਈ ਦੀ ਦੇਰ ਰਾਤ ਗਾਂਧੀ ਸਾਗਰ ਝੀਲ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਉਸ ਦੀ ਪਤਨੀ ਦਿਵਿਆ ਨੇ ਦੱਸਿਆ ਕਿ ਮੇਰੇ ਪਤੀ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਕਾਰਨ ਡਿਪ੍ਰੈਸ਼ਨ 'ਚ ਸਨ ਅਤੇ ਕਈ ਰਾਤਾਂ ਤੋਂ ਸੁੱਤੇ ਨਹੀ ਸਨ।  ਉਸ ਰਾਤ ਵੀ ਅਸੀਂ ਪ੍ਰੇਸ਼ਾਨ ਸੀ ਪਰ ਮੈਨੂੰ ਨੀਂਦ ਆ ਗਈ। ਤੜਕੇ ਸਾਢੇ 4 ਵਜੇ ਜਦੋਂ ਅੱਖ ਖੁੱਲ੍ਹੀ ਦੇਖਿਆ ਤਾਂ ਪਤੀ ਨਰੇਸ਼ ਬਿਸਤਰੇ 'ਤੇ ਨਹੀ ਸੀ। ਕਾਹਲੀ-ਕਾਹਲੀ 'ਚ ਮੇਰੇ ਪੁੱਤਰ ਸੁਮਿਤ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਸੀਂ ਲਭਦੇ ਗਾਂਧੀ ਸਾਗਰ ਝੀਲ ਪਹੁੰਚੇ ਜਿਥੇ ਇਕ ਸੈਰ ਕਰਨ ਵਾਲੇ ਨੇ ਦੱਸਿਆ ਕਿ ਉਸ ਨੇ ਕਿਸੇ ਵਿਅਕਤੀ ਨੂੰ ਝੀਲ ਵਿਚ ਛਾਲ ਮਾਰਦਿਆਂ ਦੇਖਿਆ ਹੈ। ਝੀਲ ਦੇ ਕੋਲੋਂ ਹੀ ਖੁਦਕੁਸ਼ੀ ਨੋਟ ਬਰਾਮਦ ਹੋਇਆ। 
ਪਲਾਸਟਿਕ ਵਪਾਰੀ ਨੇ ਆਪਣੇ ਖੁਦਕੁਸ਼ੀ ਨੋਟ 'ਚ ਲਿਖਿਆ ਸੀ, 'ਮੈਂ ਪਲਾਸਟਿਕ 'ਤੇ ਪਾਬੰਦੀ ਕਾਰਨ ਤੰਗ ਆ ਗਿਆ ਹੈ। ਮੇਰੀ ਜਾਨ ਦਾ ਜ਼ਿੰਮੇਵਾਰ ਮੈਂ ਖੁਦ ਹਾਂ।' ਕਾਫੀ ਮੁਸ਼ੱਕਤ ਦੇ ਬਾਅਦ ਉਸ ਨੂੰ ਪਿਤਾ ਦੀ ਲਾਸ਼ ਮਿਲੀ। ਨਰੇਸ਼ ਸੂਬੇ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਇਸ ਪਾਬੰਦੀ ਕਾਰਨ ਖੁਦਕੁਸ਼ੀ ਕੀਤੀ। ਪਿਛਲੇ 30 ਸਾਲ ਤੋਂ ਉਹ ਕੇਵਲ ਪਲਾਸਟਿਕ ਲਿਫਾਫਿਆਂ ਦਾ ਰਿਟੇਲ ਬਿਜ਼ਨੈੱਸ ਕਰ ਰਹੇ ਸਨ। ਉਹ ਨਿਰਮਾਤਾ ਅਤੇ ਹੋਲਸੇਲਰ ਤੋਂ ਇਹ ਲਿਫਾਫੇ ਖਰੀਦਦੇ ਸਨ ਅਤੇ ਦੁਕਾਨ-ਦੁਕਾਨ 'ਤੇ ਜਾ ਕੇ ਵੇਚਦੇ ਸਨ।


Related News