ਜਹਾਜ਼ ਹਾਦਸੇ ''ਤੇ PM ਮੋਦੀ ਨੇ ਜਤਾਇਆ ਦੁਖ਼, ਬੋਲੇ- ਦੁਖ਼ ਦੀ ਘੜੀ ''ਚ ਇੰਡੋਨੇਸ਼ੀਆ ਨਾਲ ਖੜ੍ਹਾ ਹੈ ਭਾਰਤ

01/10/2021 6:56:19 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਜਹਾਜ਼ ਹਾਦਸੇ 'ਤੇ ਐਤਵਾਰ ਨੂੰ ਦੁਖ ਜ਼ਾਹਰ ਕਰਦੇ ਹੋਏ ਇਸ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਮੋਦੀ ਨੇ ਟਵੀਟ ਕਰ ਕੇ ਲਿਖਿਆ ਕਿ ਇੰਡੋਨੇਸ਼ੀਆ 'ਚ ਮੰਦਭਾਗੀ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ। ਦੁਖ਼ ਦੀ ਇਸ ਘੜੀ 'ਚ ਭਾਰਤ, ਇੰਡੋਨੇਸ਼ੀਆ ਨਾਲ ਖੜ੍ਹਾ ਹੈ।

PunjabKesariਦੱਸਣਯੋਗ ਹੈ ਕਿ ਇੰਡੋਨੇਸ਼ੀਆ 'ਚ ਜਹਾਜ਼ ਬੋਇੰਗ 737-500 ਸ਼ਨੀਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਦਾ ਮਲਬਾ ਅੱਜ ਯਾਨੀ ਐਤਵਾਰ ਨੂੰ ਜਾਵਾ ਸਾਗਰ 'ਚ 23 ਮੀਟਰ ਦੀ ਡੂੰਘਾਈ 'ਚ ਮਿਲਿਆ। ਜਹਾਜ਼ 'ਚ 62 ਯਾਤਰੀ ਸਵਾਰ ਸਨ। ਏਅਰ ਚੀਫ਼ ਮਾਰਸ਼ਲ ਨੇ ਦੱਸਿਆ ਕਿ ਜਹਾਜ਼ ਦੇ ਹਿੱਸੇ ਮਿਲੇ ਹਨ, ਜਿਨ੍ਹਾਂ 'ਤੇ ਰਜਿਸਟਰੇਸ਼ਨ ਗਿਣਤੀ ਦਰਜ ਹੈ। ਇਸ ਤੋਂ ਪਹਿਲਾਂ ਬਚਾਅ ਦਲ ਦੇ ਮੈਂਬਰਾਂ ਨੂੰ ਜਾਵਾ ਦੇ ਸਮੁੰਦਰ ਤੋਂ ਐਤਵਾਰ ਸਵੇਰੇ ਮਨੁੱਖੀ ਅਵਸ਼ੇਸ਼, ਫਟੇ ਕੱਪੜੇ ਅਤੇ ਧਾਤੂ ਦੇ ਕੁਝ ਟੁੱਕੜੇ ਮਿਲੇ ਸਨ। ਸ਼ਨੀਵਾਰ ਦੁਪਹਿਰ ਜਹਾਜ਼ ਦਾ ਸੰਪਰਕ ਟੁੱਟਣ ਤੋਂ ਬਾਅਦ ਜਲ ਸੈਨਾ ਦੇ ਬੇੜਿਆਂ ਨੂੰ ਸੋਨਾਰ ਸੰਕੇਤ ਮਿਲੇ, ਜਿਸ ਤੋਂ ਬਾਅਦ ਸ਼੍ਰੀਵਿਜੇ ਏਅਰਲਾਈਨਜ਼ ਦੇ ਜਹਾਜ਼ ਨੂੰ ਤਲਾਸ਼ ਕਰਨ 'ਚ ਕਾਮਯਾਬੀ ਮਿਲੀ।


DIsha

Content Editor

Related News