ਰੇਲ ਮੰਤਰੀ ਪਿਊਸ਼ ਗੋਇਲ ਨੇ ਮਾਤਾ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ

Sunday, Dec 15, 2019 - 05:31 PM (IST)

ਰੇਲ ਮੰਤਰੀ ਪਿਊਸ਼ ਗੋਇਲ ਨੇ ਮਾਤਾ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ

ਜੰਮੂ— ਰੇਲ ਮੰਤਰੀ ਪਿਊਸ਼ ਗੋਇਲ ਅੱਜ ਭਾਵ ਐਤਵਾਰ ਨੂੰ ਇਕ ਦਿਨਾ ਦੌਰੇ 'ਤੇ ਜੰਮੂ ਪੁੱਜੇ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਦਰਸ਼ਨ ਕੀਤੇ। ਉਹ ਹੈਲੀਕਾਪਟਰ ਤੋਂ ਬਰਫ ਨਾਲ ਘਿਰੇ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਪੁੱਜੇ। ਦਰਸ਼ਨਾਂ ਤੋਂ ਬਾਅਦ ਉਹ ਦੁਪਹਿਰ ਬਾਅਦ ਕਰੀਬ ਪੌਣੇ 2 ਵਜੇ ਜੰਮੂ ਪਰਤ ਆਏ। ਖਰਾਬ ਮੌਸਮ ਦੀ ਵਜ੍ਹਾ ਤੋਂ ਦੋ ਦਿਨਾਂ ਤਕ ਬੰਦ ਰਹਿਣ ਤੋਂ ਬਾਅਦ ਐਤਵਾਰ ਨੂੰ ਹੈਲੀਕਾਪਟਰ ਅਤੇ ਰੋਪ-ਵੇਅ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ।

ਅਧਿਕਾਰੀਆਂ ਮੁਤਾਬਕ ਗੋਇਲ ਨੇ ਨਿਰਮਾਣ ਅਧੀਨ ਊਧਮਪੁਰ-ਬਨਿਹਾਲ ਰੇਲ ਸੰਪਰਕ ਪ੍ਰਾਜੈਕਟ ਦੀ ਸਮੀਖਿਆ ਕੀਤੀ। ਪੂਰੀ ਹੋਣ 'ਤੇ ਇਹ ਰੇਲ ਲਾਈਨ ਕਸ਼ਮੀਰ ਨੂੰ ਦੇਸ਼ ਦੇ ਦੂਜੇ ਹਿੱਸਿਆਂ ਨਾਲ ਜੋੜੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਨਵੰਬਰ ਨੂੰ ਇਸ ਪ੍ਰਾਜੈਕਟ ਨੂੰ ਅਗਲੇ ਸਾਲ ਤਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਇੱਥੇ ਦੱਸ ਦੇਈਏ ਕਿ ਕਰੀਬ 1 ਫੁੱਟ ਭਵਨ, ਭੈਰੋ ਘਾਟੀ ਅਤੇ ਸਾਂਝੀ ਛੱਤ ਅਤੇ ਹਿਮਕੋਟੀ 'ਚ ਬਰਫ ਜਮਾਂ ਹੋਣ ਕਾਰਨ ਸ਼ੁੱਕਰਵਾਰ ਨੂੰ ਹੈਲੀਕਾਪਟਰ ਅਤੇ ਰੋਪ-ਵੇਅ ਸੇਵਾਵਾਂ ਨੂੰ ਰੋਕਣਾ ਪਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਹੁਣ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਹੈਲੀਕਾਪਟਰ, ਰੋਪ-ਵੇਅ ਅਤੇ ਬੈਟਰੀਕਾਰ ਸਮੇਤ ਸਾਰੀਆਂ ਸੇਵਾਵਾਂ ਸ਼ੁਰੂ ਕੀਤੀ ਜਾ ਰਹੀਆਂ ਹਨ।


author

Tanu

Content Editor

Related News