ਭਾਰਤ ਸਰਕਾਰ ਨੇ ਆਲਮੀ ਪੱਧਰ 'ਤੇ ਵਪਾਰ ਵਧਾਉਣ ਲਈ 20 ਨਵੇਂ ਖੇਤਰਾਂ ਦੀ ਕੀਤੀ ਪਛਾਣ

07/24/2020 3:46:52 PM

ਨਵੀਂ ਦਿੱਲੀ (ਭਾਸ਼ਾ) : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਨੇ 8 ਹੋਰ ਅਜਿਹੇ ਸੈਕਟਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ 'ਚ ਭਾਰਤ ਗਲੋਬਲ ਸਪਲਾਇਰ ਬਣ ਸਕਦਾ ਹੈ। ਇਸ ਤੋਂ ਪਹਿਲਾਂ ਸਰਕਾਰ 12 ਅਜਿਹੇ ਸੈਕਟਰਾਂ ਦੀ ਪਛਾਣ ਕਰ ਚੁੱਕੀ ਹੈ। ਇਸ ਤਰ੍ਹਾਂ ਸਰਕਾਰ ਹੁਣ ਤੱਕ ਕੁਲ ਅਜਿਹੇ 20 ਸੈਕਟਰਾਂ ਦੀ ਪਛਾਣ ਕਰ ਚੁੱਕੀ ਹੈ, ਜਿਨ੍ਹਾਂ 'ਚ ਭਾਰਤ ਗਲੋਬਲ ਸਪਲਾਇਰ ਬਣ ਸਕਦਾ ਹੈ। ਗੋਇਲ ਨੇ ਫਿੱਕੀ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਪਹਿਲਾਂ ਇਸ 'ਚ 12 ਸੈਕਟਰ ਸਨ। ਹੁਣ ਅਸੀਂ ਹੋਰ 8 ਅਜਿਹੇ ਸੈਕਟਰਾਂ ਦੀ ਪਛਾਣ ਕੀਤੀ ਹੈ, ਜਿਥੇ ਭਾਰਤ ਦੁਨੀਆ ਨੂੰ ਸਪਲਾਈ 'ਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਸਰਕਾਰ ਨੇ ਪਹਿਲਾਂ ਜਿਨ੍ਹਾਂ 12 ਸੈਕਟਰਾਂ ਨੂੰ ਇਸ 'ਚ ਸ਼ਾਮਲ ਕੀਤਾ ਹੈ, ਉਨ੍ਹਾਂ 'ਚ ਫੂਡ ਪ੍ਰੋਸੈਸਿੰਗ, ਆਇਰਨ ਐਂਡ ਸਟੀਲ, ਇਲੈਕਟ੍ਰਾਨਿਕਸ, ਇੰਡਸਟਰੀਅਲ ਮਸ਼ੀਨਰੀ, ਫਰਨੀਚਰ, ਆਟੋ ਪਾਰਟਸ, ਚਮੜਾ ਅਤੇ ਫੁਟਵੀਅਰ ਸ਼ਾਮਲ ਹਨ।

ਆਤਮ ਨਿਰਭਰ ਭਾਰਤ ਦੀ ਕਵਾਇਦ
ਇਸ ਕਵਾਇਦ ਦਾ ਮਕਸਦ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਹੈ ਅਤੇ ਦਰਾਮਦ ਘੱਟ ਕਰਨਾ ਹੈ। ਗੋਇਲ ਨੇ ਕਿਹਾ ਕਿ ਭਾਰਤ ਉਨ੍ਹਾਂ ਸੈਕਟਰਾਂ 'ਤੇ ਜ਼ੋਰ ਦੇਵੇਗਾ, ਜਿਥੇ ਉਹ ਬਾਕੀ ਦੇਸ਼ਾਂ ਨੂੰ ਟੱਕਰ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇਬਾਜ਼ੀ 'ਚ ਬਣੇ ਰਹਿਣ ਦਾ ਇਹੀ ਤਰੀਕਾ ਹੈ ਕਿ ਨਵੀਂ ਤਕਨੀਕ ਨੂੰ ਅਪਣਾਇਆ ਜਾਵੇ। ਕੁਝ ਜੌਬਸ ਨੂੰ ਰਿਸਕਿਲਿੰਗ ਦੀ ਲੋੜ ਹੋ ਸਕਦੀ ਹੈ ਪਰ ਇਸ ਨਾਲ ਨੌਕਰੀਆਂ ਅਤੇ ਕੰਮ ਕਰਨ ਦੇ ਮੌਕੇ ਵਧਣਗੇ। ਗੋਇਲ ਨੇ ਕਿਹਾ ਕਿ ਮਦਦਗਾਰ ਤਕਨੀਕ ਦੀ ਘਾਟ 'ਚ ਦੁਨੀਆ ਦੇ ਕਈ ਹਿੱਸਿਆਂ 'ਚ ਅਸਮਾਨਤਾ ਆਈ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਰਿਸਰਚ, ਡਿਵੈੱਲਪਮੈਂਟ ਅਤੇ ਇਨੋਵੇਸ਼ਨ ਦੇ ਦਮ 'ਤੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕ ਨਾਲ ਅਮੀਰ ਅਤੇ ਗਰੀਬ ਦਰਮਿਆਨ ਪਏ ਪਾੜ ਨੂੰ ਖ਼ਤਮ ਕਰਨ 'ਚ ਮਦਦ ਮਿਲੇਗੀ।


cherry

Content Editor

Related News