ਵੈਸ਼ਨੋ ਦੇਵੀ ਭਵਨ ’ਤੇ ਤੇਜ਼ ਮੀਂਹ ਕਾਰਨ ਨਵੇਂ ਮਾਰਗਾਂ ’ਤੇ ਸ਼ਰਧਾਲੂਆਂ ਦੀ ਆਵਾਜਾਈ ਰੋਕੀ
Saturday, Aug 20, 2022 - 09:45 AM (IST)
ਕਟੜਾ (ਅਮਿਤ)- ਵੈਸ਼ਨੋ ਦੇਵੀ ਭਵਨ ਸਮੇਤ ਯਾਤਰਾ ਮਾਰਗ ’ਤੇ ਸ਼ੁੱਕਰਵਾਰ ਸ਼ਾਮ ਤੋਂ ਲਗਾਤਾਰ ਹੋ ਰਹੀ ਤੇਜ਼ ਮੀਂਹ ਕਾਰਨ ਨਵੇਂ ਮਾਰਗਾਂ ’ਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਸ਼ਰਾਇਨ ਬੋਰਡ ਪ੍ਰਸ਼ਾਸਨ ਨੇ ਰੋਕ ਦਿੱਤਾ ਹੈ। ਇਸ ਐਲਾਨ ਰਾਹੀਂ ਸ਼ਰਧਾਲੂਆਂ ਨੂੰ ਰਾਤ ਸਮੇਂ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਟਰੰਪ ਦੇ ਭਾਰਤ ਦੌਰੇ ’ਤੇ ਖਰਚ ਕੀਤੇ ਲਗਭਗ 38 ਲੱਖ ਰੁਪਏ
ਸੀ.ਈ.ਓ. ਸ਼ਰਾਇਨ ਬੋਰਡ ਅੰਸ਼ੁਲ ਗਰਗ ਨੇ ਦੱਸਿਆ ਕਿ ਭਵਨ ਸਮੇਤ ਯਾਤਰਾ ਮਾਰਗ ’ਤੇ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਾਰਨ ਨਵੇਂ ਹਿਮਕੋਟੀ ਮਾਰਗ ’ਤੇ ਹਲਕੀ ਜ਼ਮੀਨ ਵੀ ਖਿਸਕੀ ਹੈ, ਜਿਸ ਤੋਂ ਬਾਅਦ ਬੋਰਡ ਪ੍ਰਸ਼ਾਸਨ ਵਲੋਂ ਚੌਕਸੀ ਵਜੋਂ ਨਵੇ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਸ਼ਰਧਾਲੂਆਂ ਦੀ ਆਵਾਜਾਈ ਨੂੰ ਰਵਾਇਤੀ ਮਾਰਗ ਤੋਂ ਬਹਾਲ ਰੱਖੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ