ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ ''ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

Sunday, Feb 08, 2026 - 12:30 PM (IST)

ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ ''ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਡੇਗਾਣਾ/ਨਾਗੌਰ: ਅਸਮਾਨੀ ਚੜ੍ਹ ਰਹੀਆਂ ਸੋਨੇ ਦੀਆਂ ਕੀਮਤਾਂ ਦੇ ਵਿਚਕਾਰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਇੱਕ ਕਬੂਤਰ ਗਹਿਣੇ ਵੇਚਣ ਵਾਲੇ ਵਿਅਕਤੀ ਦੀ ਦੁਕਾਨ ਤੋਂ ਇੱਕ ਲੱਖ ਰੁਪਏ ਦੀ ਸੋਨੇ ਦੀ ਚੇਨ ਆਪਣੀ ਚੁੰਝ ਵਿੱਚ ਦਬਾ ਕੇ ਉੱਡ ਗਿਆ। ਕਬੂਤਰ ਦੀ ਇਸ ਘਟਨਾ ਤੋਂ ਬਾਅਦ ਪੂਰੇ ਬਾਜ਼ਾਰ ਵਿੱਚ ਹਫੜਾ-ਦਫੜੀ ਮਚ ਗਈ। ਗਹਿਣੇ ਵਾਲੇ ਦੁਕਾਨਦਾਰ ਵਲੋਂ ਰੌਂਲਾ ਪਾਉਣ ਤੋਂ ਬਾਅਦ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ, ਜੋ ਕਬੂਤਰ ਦੇ ਪਿੱਛੇ ਭੱਜਣ ਲੱਗ ਪਏ।

ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ

ਕਿਵੇਂ ਵਾਪਰੀ ਇਹ ਘਟਨਾ 
ਜਾਣਕਾਰੀ ਅਨੁਸਾਰ ਡੇਗਾਣਾ ਕਸਬੇ ਦੇ ਬਾਜ਼ਾਰ ਵਿੱਚ ਇੱਕ ਜਵੈਲਰੀ ਸ਼ੋਅਰੂਮ 'ਤੇ ਸੋਨੇ ਦੀ ਚੇਨ ਤਿਆਰ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅਚਾਨਕ ਇੱਕ ਕਬੂਤਰ ਦੁਕਾਨ ਦੇ ਅੰਦਰ ਵੜਿਆ ਅਤੇ ਮੇਜ਼ 'ਤੇ ਪਈ ਚਮਕਦੀ ਸੋਨੇ ਦੀ ਚੇਨ ਨੂੰ ਚੁੰਝ ਵਿੱਚ ਫੜ ਕੇ ਉੱਡ ਗਿਆ। ਦੁਕਾਨਦਾਰ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਹੀ ਕਬੂਤਰ ਅਸਮਾਨ ਵੱਲ ਨੂੰ ਉੱਡ ਗਿਆ। ਸੋਨੇ ਦੀ ਕੀਮਤੀ ਚੇਨ ਨੂੰ ਕਬੂਤਰ ਵੱਲੋਂ ਲਿਜਾਂਦਾ ਦੇਖ ਕੇ ਦੁਕਾਨਦਾਰ ਬੇਬਸ ਹੋ ਕੇ ਦੇਖਦਾ ਰਿਹਾ। ਰੌਲਾ ਪੈਣ 'ਤੇ ਆਸ-ਪਾਸ ਦੇ ਵਪਾਰੀ ਅਤੇ ਲੋਕ ਇਕੱਠੇ ਹੋ ਗਏ। 

ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

 

ਪੂਰੇ ਬਾਜ਼ਾਰ ਦੀਆਂ ਨਜ਼ਰਾਂ ਕਬੂਤਰ 'ਤੇ ਟਿਕੀਆਂ
ਚੈਨ ਲੈ ਕੇ ਉੱਡ ਜਾਣ ਤੋਂ ਬਾਅਦ ਕਬੂਤਰ ਬਾਜ਼ਾਰ ਦੀ ਹੀ ਇੱਕ ਉੱਚੀ ਇਮਾਰਤ ਦੀ ਛੱਤ 'ਤੇ ਜਾ ਬੈਠਾ। ਲੋਕਾਂ ਦੀ ਭੀੜ ਹੇਠਾਂ ਖੜ੍ਹੀ ਹੋ ਕੇ ਕਬੂਤਰ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀ ਸੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਚੇਨ ਕਿੱਥੇ ਸੁੱਟਦਾ ਹੈ। ਕਾਫੀ ਦੇਰ ਤੱਕ ਚੱਲੇ ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਕਬੂਤਰ ਚੇਨ ਨੂੰ ਛੱਤ 'ਤੇ ਛੱਡ ਕੇ ਉੱਡ ਗਿਆ। ਜਵੈਲਰ ਨੇ ਤੁਰੰਤ ਉੱਥੋਂ ਚੇਨ ਬਰਾਮਦ ਕੀਤੀ। ਚੇਨ ਸੁਰੱਖਿਅਤ ਮਿਲਣ ਤੋਂ ਬਾਅਦ ਦੁਕਾਨਦਾਰ ਨੇ ਸੁੱਖ ਦਾ ਸਾਹ ਲਿਆ। ਬਾਜ਼ਾਰ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਦੇਖੀ ਹੈ। 

ਇਹ ਵੀ ਪੜ੍ਹੋ : 'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ ਮੰਤਰੀ ਦੀ ਖੁੱਲ੍ਹੀ ਚੇਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News